Join
Thursday, March 12, 2026
Thursday, March 12, 2026

ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਤੇ ਫਰੂਟ ਵੰਡੇ

ਨਵਾਂਸ਼ਹਿਰ ਕਾਠਗੜ੍ਹ, 4 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਕਾਠਗੜ੍ਹ ਦੇ ਨੇੜੇ ਦੇ ਪਿੰਡ ਸੁੱਧਾਮਾਜਰਾ ਸਰਕਾਰੀ ਪ੍ਰਾਇਮਰੀ ਸਕੂਲ  ਵਿੱਚ ਪੜ੍ਹਦੇ ਬੱਚਿਆਂ ਨੂੰ ਪਿੰਡ ਦੇ ਸਮਾਜ ਸੇਵੀ ਵੱਲੋਂ ਸਟੇਸ਼ਨਰੀ ਅਤੇ ਫਰੂਟ ਵੰਡੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਹੈਂਡ ਟੀਚਰ ਮੈਡਮ ਇੰਦਰਜੀਤ ਕੌਰ ਨੇ ਦੱਸਿਆ ਕਿ ਅੱਜ ਪਿੰਡ ਦੇ ਸਮਾਜਸੇਵੀ ਮੰਗਤ ਰਾਮ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਵੱਲੋਂ ਸਕੂਲ ਵਿਖੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਮੰਗਤ ਰਾਮ ਵੱਲੋਂ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਫਰੂਟ ਵੰਡੇ ਗਏ ਹਨ । ਉਹਨਾਂ ਦੱਸਿਆ ਕਿ ਮੰਗਤ ਰਾਮ ਵੱਲੋਂ ਪਹਿਲਾਂ ਵੀ ਕਈ ਵਾਰ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਗਈ ਹੈ।  ਇਸ ਮੌਕੇ ਹੈਂਡ ਟੀਚਰ ਇੰਦਰਜੀਤ ਕੌਰ ਤੋਂ ਇਲਾਵਾ ਆਸ਼ ਰਾਣੀ ਸੁਖਵਿੰਦਰ ਕੌਰ, ਰੀਟਾ ਅਤੇ ਜਸਵੀਰ ਕੌਰ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles