Join
Wednesday, March 18, 2026
Wednesday, March 18, 2026

ਬਲਾਚੌਰ ਦੇ ਪਿੰਡ ਲੋਹਟ ਵਿਖੇ ਸਥਿਤ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮਾਤਾ ਨੈਣਾ ਦੇਵੀ ਜੀ ਦੇ ਬੱਸ ਸਟੈਂਡ ਤੇ ਲਗਾਇਆ ਗਿਆ ਲੰਗਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਲੰਗਰ ਵਿੱਚ ਸ਼ਿਰਕਤ

ਨਵਾਂਸ਼ਹਿਰ 04 ਅਪ੍ਰੈਲ – (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਮਾਂ ਨੈਣਾ ਦੇਵੀ ਦੇ ਦਰਬਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ। ਮੁੱਖ ਮੰਤਰੀ ਨੇ ਇਸ ਦੌਰਾਨ ਹਵਨ ਯੱਗ ਕੀਤਾ। ਉੱਥੇ ਮਾਂ ਦੀ ਪੂਜਾ ਕੀਤੀ ਗਈ। ਬਲਾਚੌਰ ਦੇ ਪਿੰਡ ਲੋਹਟ ਦੇ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਲੰਗਰ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਿਰਕਤ ਕੀਤੀ। ਭਗਵੰਤ ਸਿੰਘ ਮਾਨ ਨੇ ਲੰਗਰ ਵਿੱਚ ਪੁੱਜ ਕੇ ਪ੍ਰਬੰਧਕ ਕਮੇਟੀ ਦੀ ਸਲਾਘਾ ਕੀਤੀ। ਇਸ ਮੌਕੇ ਤੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਦੀ ਚੁਨਰੀ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ। ਸ਼੍ਰੀ ਨੈਣਾ ਦੇਵੀ ਲੰਗਰ ਹਿੰਮਗਿਰੀ ਧਰਮਸ਼ਾਲਾ ਨੇੜੇ ਪੀਡਬਲਯੂਡੀ ਰੈਸਟ ਹਾਊਸ, ਬਸ ਸਟੈਂਡ ਸ਼੍ਰੀ ਨੈਨਾ ਦੇਵੀ ਮੰਦਰ ਵਿਚ ਲੰਗਰ ਅਤੁੱਟ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਸੇਵਾਦਾਰ ਮਾਸਟਰ ਸੁਰਜੀਤ ਸਿੰਘ , ਦਿਲਬਾਗ ਸਿੰਘ ਯੁਐਸਏ , ਰਾਜਿੰਦਰ ਸਿੰਘ, ਪ੍ਰੇਮ ਸਿੰਘ,ਪ੍ਰਦੀਪ ਸਿੰਘ, ਲੱਕੀ, ਭੁਪਿੰਦਰ ਸਿੰਘ, ਸੌਰਵ, ਬਲਵੀਰ ਸਿੰਘ, ਕਿਸ਼ਨ ਸਿੰਘ, ਜਿੰਦਰ, ਕਾਕਾ, ਜੀਤਾ, ਵਿਸ਼ਾਲ, ਕੰਨੂ, ਚਰਨਜੀਤ, ਜਤਿੰਦਰ ਹਲਵਾਈ ਸਮੇਤ ਸਾਰੇ ਸੇਵਾਦਾਰ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2