Friday, April 4, 2025

ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਲਈ ਕਰਵਾਇਆ ਸਕੂਲ ’ਚ ਹਵਨ

ਹਰ ਵਿਦਿਆਰਥੀਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਹੀ ਮਹਾਨ ਬਣਿਆ ਹੈ-ਪ੍ਰਿੰਸੀਪਲ ਡਾ.ਆਸ਼ਾ ਸ਼ਰਮਾ

ਨਵਾਂਸ਼ਹਿਰ, 3 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ ) 

ਕੇ.ਸੀ. ਪਬਲਿਕ ਸਕੂਲ ਨੇ ਅਪਣੇ 26ਵੇਂ ਸੈਸ਼ਨ ਦੀ ਸ਼ੁਰੂਆਤ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਦੀ ਦੇਖਰੇਖ ’ਚ ਅਤੇ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਦੀ ਪ੍ਰਧਾਨਗੀ ’ਚ ਹਵਨ ਯੱਗ ਕਰਵਾਕੇ ਕੀਤੀ ਗਈ। ਸਵੇਰੇ ਵਿਦਿਆਰਥੀਆਂ ਦਾ ਸਕੂਲ ’ਚ ਸੁਆਗਤ ਕੀਤਾ ਗਿਆ। ਸ਼੍ਰੀ ਮਨਸਾ ਪੂਰਣ ਬਾਲਾ ਜੀ ਮੰਦਰ ਦੇ ਪੰ. ਬਰਿਜ ਮੋਹਨ ਨੇ ਹਵਨ ਯੱਗ ਕਰਵਾਇਆ, ਜਿਸ ’ਚ ਮੁੱਖ ਜਜਮਾਨ ਡਾ. ਆਸ਼ਾ ਸ਼ਰਮਾ ਅਤੇ ਵਿਦਿਆਰਥੀ ਦੀ ਮਾਤਾ ਰੀਤੂ ਰਹੀ।  ਉਹਨਾਂ ਨੇ ਗਣੇਸ਼ ਪੂਜਨ, ਨਵਗ੍ਰਹਿ, ਸ਼ਿਵਜੀ, ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਪੂਜਨ, ਸਰਸਵਤੀ ਪੂਜਨ, ਯੋਗਨੀ, ਖੇਤਰਪਾਲ ਦੇ ਨਾਲ ਪੰਜ ਓਮਕਾਰ ਦੇਵਤਾਵਾਂ ਦਾ ਪੂਜਨ ਕਰਵਾ ਕੇ ਹਵਨ ਯੱਗ ਕਰਵਾਉਂਦੇ ਹੋਏ ਸਟਾਫ,ਵਿਦਿਆਰਥੀਂ ਅਤੇ ਮਾਪਿਆ ਤੋਂ ਆਹੁਤਿਆਂ ਪੁਆਇਆਂ। , ਜਿਸ ਦੇ ਮੁੱਖ ਜੱਜਮਾਨ ਸਕੂਲ ਪ੍ਰਿੰਸੀਪਲ ਆਸ਼ਾ ਸ਼ਰਮਾ, ਹੈਡ ਮਿਸਟ੍ਰੇਸ ਸੰਦੀਪ ਵਾਲੀਆ ਅਤੇ ਰਾਜੀਵ ਘਈ ਰਹੇ। ਉਹਨਾਂ ਦੇ ਨਾਲ ਸਕੂਲ ਦੇ ਸਾਰੇ ਸਟਾਫ ਅਤੇ ਸਟੂਡੈਂਟ ਨੇ ਵੀ ਆਹੁਤਿਆਂ ਪਾਈਆਂ। ਪੰ.ਬਰਿਜ ਮੋਹਨ ਨੇ ਦੱਸਿਆ ਕਿ ਹਵਨ ਦੇ ਨਾਲ ਵਾਤਾਵਣ ਦੀ ਸ਼ੁਧੀ ਹੁੰਦੀ ਹੈ, ਨਜਰ ਦੋਸ਼ ਦੂਰ ਹੁੰਦੇ ਹਨ ਅਤੇ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ। ਉਹਨਾਂ ਵਿਦਿਆਰਥੀਆਂ ਅਤੇ ਸਟਾਫ ਦੇ ਉਜਵੱਲ ਭਵਿੱਖ ਦੇ ਲਈ ਮਾਤਾ ਸਰਸਵਤੀ ਅਤੇ ਭਗਵਾਨ ਸ਼ਿਵ ਤੋਂ ਕਾਮਨਾ ਕੀਤੀ। ਉਹਨਾਂ ਕੇਸੀ ਗਰੁੱਪ ਦੀ ਤਰੱਕੀ ਦੀ ਅਰਦਾਸ ਕੀਤੀ। ਪ੍ਰਿੰਸੀਪਲ ਡਾ.ਆਸ਼ਾ ਸ਼ਰਮਾ ਨੇ ਦੱਸਿਆ ਕਿ ਹਰ ਵਿਦਿਆਰਥੀ ਅਤੇ ਸਟਾਫ ਨੂੰ ਅਪਣੇ ਟੀਚੇ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ। ਹਰ ਵਿਦਿਆਰਥੀ ਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦਾ ਉਜਵੱਲ ਭਵਿੱਖ ਇਹਨਾਂ ਗੁਰੂਆਂ ਦੇ ਅਸ਼ੀਰਵਾਦ ਦੇ ਨਾਲ ਹੀ ਬੰਨਣਾ ਹੈ। ਹਰ ਵਿਦਿਆਰਥੀ ਅਪਣੇ ਗੁਰੂ ਦਾ ਹੁਕਮ ਮੰਨ ਕੇ ਹੀ ਮਹਾਨ ਬਣਦਾ ਹੈ। ਮੌਕੇ ’ਤੇ ਸਕੂਲ ਸਟਾਫ, ਵਿਦਿਆਰਥੀ ਅਤੇ ਮਾਪੇ ਮੌਜੂਦ ਰਿਹਾ।

Related Articles

LEAVE A REPLY

Please enter your comment!
Please enter your name here

Latest Articles