ਬਲਾਚੌਰ, 03 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਬ੍ਰਾਹਮਣ ਸਭਾ ਬਲਾਚੌਰ ਦੀ ਚੋਣ ਸਰਬਸਮੰਤੀ ਨਾਲ ਹੋਈ,ਜਿਸ ਵਿੱਚ ਉਘੇ ਸਮਾਜ ਸੇਵੀ ਵਿਕਾਸ ਭਾਰਦਵਾਜ (ਗੋਲਡੀ) ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁੱਣਿਆ ਗਿਆ, ਇਸੀ ਤਰਾਂ ਸੁਨੀਲ ਸ਼ਰਮਾਂ, ਰਘੁ ਸ਼ਰਮਾਂ ਨੂੰ ਸਕੱਤਰ, ਜੋਤੀ ਸਰੂਪ ਪਾਠਕ ਨੂੰ ਖਜ਼ਾਨਚੀ ,ਵਿਸ਼ਾਲ ਸ਼ਰਮਾਂ ਅਤੇ ਨਰਿੰਦਰ ਸੂਦਨ ਨੂੰ ਸਹਾਇਕ ਖਜਾਨਚੀ ਬਣਾੲਆਿ ਗਿਆ। ਇਸ ਤੋਂ ਇਲਾਵਾ ਲੇਖ ਰਾਜ ਮਹਿੰਦੀਪੁਰ,ਪਵਨ ਕੁਮਾਰ, ਨਵੀਨ ਸੰਦੇਸ਼ ਮੌਦਗਿਲ, ਵਿਜੇ ਕੁਮਾਰ ਰਿੱਕੀ,ਦਿਨੇਸ਼ ਕੁਮਾਰ, ਪੰਕਜ ਕੁਮਾਰ ਪਾਠਕ, ਅਸ਼ੋਕ ਸ਼ਰਮਾ,ਅਸ਼ਵਨੀ ਸ਼ਰਮਾ, ਅਨਿਲ ਸ਼ਰਮਾਂ ਅਤੇ ਅਨੂਪ ਪਰਾਸ਼ਰ ਨੂੰ ਕਾਰਜਕਾਰੀ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ। ਸੀਨੀਅਰ ਵਕੀਲ ਤਿਲਕ ਰਾਜ ਦੱਤਾ, ਜਗਦੀਸ਼ ਕਪਿਲ ਅਤੇ ਬ੍ਰਿਜੇਸ਼ ਅਗਨੀਹੋਤਰੀ ਅਤੇ ਨੰਦ ਕਿਸ਼ੋਰ ਸ਼ਰਮਾ ਨੂੰ ਸਲਾਹਕਾਰ ਬਣਾਈਆ ਗਿਆ ਮੀਟਿੰਗ ਉਪਰੰਤ ਭਗਵਾਨ ਪਰਸ਼ੂ ਰਾਮ ਜੈਅੰਤੀ ਮਨਾਉਣ ਹਿੱਤ ਰੂਪ ਰੇਖਾ ਉਲੀਕੀ ਗਈ।