ਨਵਾਂਸ਼ਹਿਰ 3 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਮੈਂਬਰਾਂ ਵੱਲੋਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਬੰਗਾ ਰੋਡ ਵਿਖੇ ਡਿਵਾਈਡਰ ‘ਤੇ ਬੂਟੇ ਲਗਾਕੇ ਮਨਾਇਆ ਗਿਆ । ਇਸ ਮੌਕੇ ਸੁਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਪਿਛਲੇ ਨੋ ਸਾਲਾਂ ਤੋਂ ਸੁਸਾਇਟੀ ਵੱਲੋਂ ਗੁਰੂ ਸਾਹਿਬਾਨ ਨਾਲ ਸਬੰਧਤ ਹਰ ਇੱਕ ਪੁਰਬ ਨੂੰ ਬੂਟੇ ਲਗਾਕੇ ਮਨਾਇਆ ਜਾਂਦਾ ਰਿਹਾ ਹੈ । ਅੱਜ ਅਕਾਲ ਤਖ਼ਤ ਦੇ ਸਿਰਜਣਹਾਰ, ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤੇ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਮੌਕੇ ਬੰਗਾ ਰੋਡ ਵਿਖੇ ਡਿਵਾਈਡਰ ‘ਤੇ ਬੂਟੇ ਲਗਾਕੇ ਮਨਾਇਆ ਗਿਆ । ਉਹਨਾਂ ਕਿਹਾ ਸਾਨੂੰ ਗੁਰੂ ਸਾਹਿਬਾਨ ਜੀ ਵੱਲੋਂ ਦਰਸਾਏ ਮਾਰਗ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਕੇ ਇਸ ‘ਤੇ ਪਹਿਰਾ ਦੇਣਾ ਚਾਹੀਦਾ ਹੈ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਆਜ਼ਾਦ, ਗੁਰਜੋਤ ਸਿੰਘ, ਗੁਰਨਿਸ਼ਾਨ ਸਿੰਘ, ਸੁਮਿਤ ਸਿੰਘ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ ।