ਨਵਾਂਸ਼ਹਿਰ 02 ਅਪ੍ਰੈਲ ( ਜਤਿੰਦਰਪਾਲ ਸਿੰਘ ਕਲੇਰ )
ਬਲਾਕ ਨੋਡਲ ਅਫਸਰ ਗਿਆਨ ਸਿੰਘ ਕਟਾਰੀਆ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਰਿਟਾਇਰ ਹੋਣ ਤੋਂ ਬਾਅਦ ਬਲਾਕ ਬਲਾਚੌਰ -1 ਦਾ ਬੀ ਪੀ ਈ ਓ ਦਾ ਅਹੁਦਾ ਹੋਣ ਕਰਕੇ ਨਵੇਂ ਬੀ ਪੀ ਈ ਓ ਅਵਤਾਰ ਸਿੰਘ ਦੇ ਆਰਡਰ ਹੋਏ ਸਨ ਜਿਨ੍ਹਾਂ ਨੇ ਅੱਜ ਅਹੁਦਾ ਸਾਂਭ ਲਿਆ ਹੈ l ਨਵੇਂ ਬੀ ਪੀ ਈ ਓ ਅਵਤਾਰ ਸਿੰਘ ਦੇ ਅਹੁਦਾ ਸੰਭਾਲਣ ਤੇ ਬਲਾਕ ਬਲਾਚੌਰ -1 ਦੇ ਸੈਂਟਰ ਹੈੱਡ ਟੀਚਰਾਂ ਅਮਨਦੀਪ ਸਿੰਘ, ਧਰਮਿੰਦਰ ਕੁਮਾਰ, ਰਕੇਸ਼ ਕੁਮਾਰ, ਹਰਜੀਤ ਸਿੰਘ ਸਹੋਤਾ,ਕਮਲ ਚੌਧਰੀ, ਕਮਲੇਸ਼ ਰਾਣੀ, ਰੇਨੂੰ ਰਾਣੀ, ਬਲਾਕ ਰਿਸੋਰਸ ਪਰਸਨ ਚਰਨਜੀਤ ਸਿੰਘ ਸਿਆਣ,ਰੀਨਾ ਚੌਧਰੀ,ਹੈੱਡ ਟੀਚਰ ਨਰੇਸ਼ ਕੁਮਾਰ, ਦੀਪਕ ਦਾਸ, ਮਨਪ੍ਰੀਤ ਸਿੰਘ,ਧਰਮਪਾਲ ਸੁਧਾਮਾਜਰਾ, ਰੇਨੂੰ ਭਨੋਟ ਅਕਾਊਂਟੈਂਟ, ਕੋਮਲ ਮੇਨਕਾ, ਭਜਨ ਲਾਲ ਆਦਿ ਨੇ ਮੁਬਾਰਕਵਾਦ ਦਿੱਤੀ l