Thursday, April 3, 2025

ਮਮਤਾ ਦਿਵਸ ਕੈਂਪ ਲਗਾਇਆ ਆਂਗਨਵਾੜੀ ਸੈਂਟਰ ਮਜਾਰੀ 

ਬਲਾਚੌਰ 2 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) 

ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਰੀਤ ਕੌਰ ਪੀ ਐੱਚ ਸੀ ਸੜੌਆ ਜੀ ਦੀ ਯੋਗ ਅਗਵਾਈ ਹੇਠ ਮਜਾਰੀ ਵਿਖੇ ਮਮਤਾ ਦਿਵਸ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਨਰਿੰਦਰ ਕੌਰ ਮਲਟੀਪਰਪਜ ਹੈਲਥ ਵਰਕਰ ਵੱਲੋਂ ਟੀਕੇ ਲਗਾਏ ਗਏ ਅਤੇ ਉਨ੍ਹਾਂ ਦੇ ਬਣਦੇ ਟੈਸਟ ਕੀਤੇ ਗਏ ਜਣੇਪਾ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਡੇਂਗੂ, ਮਲੇਰੀਆ ਅਤੇ ਚਿੰਕਨਗੁਨੀਆ ਦੇ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋਂ ਅਜਿਪਟੀ ਨਾਂ ਦੇ ਮੱਛਰਾਂ ਦੇ ਕੱਟਣ ਨਾਲ ਫ਼ੈਲਦਾ ਹੈ ਡੇਂਗੂ ਦੇ ਲੱਛਣਾਂ ਅਤੇ ਡੇਂਗੂ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਬੁਖਾਰ ਹੋਣ ਤੇ ਖ਼ੂਨ ਦੀ ਜਾਂਚ ਜ਼ਰੂਰ ਕਰਵਾਉਣ ਲਈ ਕਿਹਾ ਗਿਆ ਇਸ ਦਾ ਇਲਾਜ ਅਤੇ ਟੈਸਟ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਇਸ ਮੌਕੇ ਤੇ ਡਾਕਟਰ ਰਾਜ ਕੁਮਾਰ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਹੈਲਪਰ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles