ਨਵਾਂਸ਼ਹਿਰ /ਕਾਠਗੜ੍ਹ 1 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ )
ਹਰ ਸਾਲ ਦੀ ਤਰ੍ਹਾਂ ਕਸਬਾ ਕਾਠਗੜ੍ਹ ਵਿਖੇ ਸਥਿਤ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਸਲਾਨਾ ਮੇਲਾ 12 ਅਪ੍ਰੈਲ ਦਿਨ ਸ਼ਨਿਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਟਿੱਬੀ ਸਾਹਿਬ ਗੱਦੀ ਨਸ਼ੀਨ ਬਾਬਾ ਸਖੀ ਰਾਮ ਜੀ ਅਤੇ ਸੇਵਾਦਾਰ ਸਾਂਈ ਕਾਲੇਸ਼ਾਹ ਨੇ ਦੱਸਿਆ ਕਿ ਇਸ ਮੇਲੇ ਵਿੱਚ ਪਿਛਲੇ ਲੰਮੇ ਸਮੇਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਸੂਫੀ ਸਮਾਰਟ ਜੋਤੀ ਨੂਰਾ ਸਿਸਟਰਜ਼, ਰਿਆਜ਼ ਖਾਨ, ਗੁਰਜੀਤ ਜੀਤੀ, ਮਨਜੀਤ ਸਹੋਤਾ, ਪੰਮਾ ਡੂਮੇਵਾਲੀਆ , ਕਾਂਸ਼ੀ ਨਾਥ ਸੂਫੀ ਗਾਇਕ, ਪ੍ਰਵੇਸ਼ ਆਲਮ ਕਵਾਲ, ਬਾਗੀ, ਜੀ ਖਾਨ, ਉਸਤਾਦ ਮਾਸਟਰ ਸਲੀਮ, ਬੱਲੂ ਲੌਂਸਰ, ਰਣਜੀਤ ਮਾਨ ਲੌਂਸਰ, ਮੁਨੱਵਰ ਅਲੀ, ਨੇਹਾ ਸਹੋਤਾ, ਰੇਸ਼ਮ ਸਿਕੰਦਰ , ਕਾਸ਼ਿਮ, ਦਰਸ਼ਨ ਲੱਖਾਵਾਲੀਆ ਆਪਣੇ ਗਾਇਕਾ ਨਾਲ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਾਉਣ | ਉਨ੍ਹਾਂ ਨੇ ਇਲਾਕੇ ਦੀਆ ਸੰਗਤਾਂ ਨੂੰ 12 ਅਪ੍ਰੈਲ ਨੂੰ ਬਾਬਾ ਜੀ ਦੇ ਦਰਬਾਰ ਤੇ ਪੁਹੰਚ ਕੇ ਹਾਜ਼ਰੀ ਲੁਆਉਣ ਦੀ ਅਪੀਲ ਕੀਤੀ | ਇਸ ਮੌਕੇ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ |