ਨਵਾਂਸ਼ਹਿਰ /ਕਾਠਗੜ੍ਹ, 1 ਅਪ੍ਰੈਲ ( ਜਤਿੰਦਰ ਪਾਲ ਸਿੰਘ ਕਲੇਰ )
ਪਿੰਡ ਮਾਜਰਾ ਜੱਟਾਂ ਦੇ ਨਜ਼ਦੀਕ ਖੇਤਾਂ ਵਿੱਚ ਰਹਿ ਰਹੇ ਕੁੱਝ ਲੋੜਵੰਦ ਪਰਿਵਾਰਾਂ ਨੂੰ ਐਂਟੀ ਕਾਸਟ ਤੇ ਸੋਸ਼ਲ ਵੈਲਫੇਅਰ ਸੰਸਥਾ ਚੰਡੀਗੜ੍ਹ ਵੱਲੋਂ ਚੱਪਲਾਂ ਵੰਡੀਆਂ ਗਈਆਂ ਹਨ। ਸੰਸਥਾ ਦੀ ਚੇਅਰਮੈਨ ਸ਼੍ਰੀਮਤੀ ਤਰਲੋਚਨ ਕੌਰ ਬਾਠ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾਂ ਹਲਕੇ ਵਿੱਚ ਲੋੜਵੰਦਾਂ ਦੀ ਮਦਦ ਕਰਨ ਆਏ ਸਨ ਅਤੇ ਰਸਤੇ ਵਿੱਚ ਦੇਖਿਆ ਕਿ ਖੇਤਾਂ ਵਿੱਚ ਰਹਿ ਰਹੇ ਕੁੱਝ ਲੋੜਵੰਦ ਪਰਿਵਾਰਾਂ ਦੇ ਬੱਚੇ ਨੰਗੇ ਪੈਰੀਂ ਜਾ ਰਹੇ ਸਨ ਜਿਸ ਤੋਂ ਬਾਅਦ ਸੰਸਥਾ ਵੱਲੋਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਚੱਪਲਾਂ ਖਰੀਦ ਕੇ ਦਿੱਤੀਆਂ ਗਈਆਂ ਹਨ। ਤਰਲੋਚਨ ਕੌਰ ਬਾਠ ਨੇ ਦੱਸਿਆ ਕਿ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਸੰਸਥਾ ਵੱਲੋਂ ਸਿਰਫ ਲੋੜਵੰਦਾਂ ਦੀ ਹੀ ਮਦਦ ਕੀਤੀ ਜਾਵੇ ਅਤੇ ਸੰਸਥਾ ਇਹ ਕੰਮ ਲਗਾਤਾਰ ਜਾਰੀ ਰੱਖੇਗੀ। ਉਹਨਾਂ ਕਿਹਾ ਕਿ ਹਰ ਸਮਰੱਥ ਵਿਅਕਤੀ ਨੂੰ ਲੋੜਵੰਦਾਂ ਦੀ ਜਿੰਨੀ ਹੋ ਸਕੇ ਮਦਦ ਕਰਨੀ ਚਾਹੀਦੀ