Wednesday, April 2, 2025

ਦੋਆਬਾ ਸਿੱਖ ਨੈਸ਼ਨਲ ਸਕੂਲ ਦਾ ਐਨ .ਐੱਮ.ਐੱਮ .ਐੱਸ.ਪੰਜਾਬ ਦਾ ਰਿਹਾ ਨਤੀਜਾ ਸ਼ਾਨਦਾਰ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)

ਨਵਾਂਸ਼ਹਿਰ ਜਿਲ੍ਹੇ ਦੇ ਨਾਮਵਰ ਸਕੂਲ ਦੋਆਬਾ ਸਿੱਖ ਨੈਸ਼ਨਲ ਸੀ.ਸੈ.ਸਕੂਲ ਸਲੋਹ ਰੋਡ ਨਵਾਂਸ਼ਹਿਰ ਵਿੱਚ ਐਨ .ਐੱਮ. ਐੱਮ . ਐੱਸ.ਪੰਜਾਬ,2025 ਦਾ ਨਤੀਜਾ ਸ਼ਾਨਦਾਰ ਰਿਹਾ । ਸਕੂਲ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਦੱਸਿਆ ਕਿ ਅੱਠਵੀਂ ਕਲਾਸ ਦੀਆ ਹੋਣਹਾਰ ਵਿਦਿਆਰਥਣਾ ਹਰਮੀਤ ਕੌਰ ਨੇ 111 ਅੰਕ ਅਤੇ ਪ੍ਰੀਆ ਚੋਪੜਾ ਨੇ 115 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ।ਇੱਥੇ ਇਹ ਦੱਸਣ ਯੋਗ ਹੈ ਕਿ ਇਹਨਾ ਨੂੰ ਸਰਕਾਰ ਵਲੋਂ 12000 ਰੁ ਪ੍ਰਤੀ ਸਾਲ ਬਾਰ੍ਹਵੀਂ ਜਮਾਤ ਤੱਕ ਚਾਰ ਸਾਲ ਤੱਕ ਵਜੀਫਾ ਦਿੱਤਾ ਜਾਵੇਗਾ।ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਮੈਨੈਜਰ ਸਲਹਿੰਬਰ ਸਿੰਘ ਨੇ ਵਿਦਿਆਰਥੀਆ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਵਰਿੰਦਰ ਸਿੰਘ,ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ,ਮੈਨੈਜਰ ਸਲਹਿੰਬਰ ਸਿੰਘ ਕਿਸ਼ਨਪੁਰਾ, ਕਮੇਟੀ ਮੈਂਬਰ ਬਲਬੀਰ ਸਿੰਘ ਸੰਘਾ ਅਤੇ ਮਹਿੰਦਰ ਸਿੰਘ ਅਟਵਾਲ ਨੇ ਬੱਚਿਆ ਅਤੇ ਸਟਾਫ ਨੂੰ ਵਧਾਈ ਦਿੱਤੀ।ਇਸ ਮੌਕੇ ਹਰਵਿੰਦਰ ਸਿੰਘ ਸਾਬਕਾ ਪ੍ਰਿੰਸੀਪਲ.ਮਹਿੰਦਰ ਪਾਲ,ਜਸਕਰਨ ਸਿੰਘ ਚਾਹਲ, ਜਸਕਰਨ ਸਿੰਘ, ਸੁਰਜੀਤ ਸਿੰਘ.ਪਰਮਵੀਰ ਸਿੰਘ ਪ੍ਰਭਾਤ , ਕਮਲਜੀਤ ਕੌਰ, ਭੂਮਿਕਾ, ਦਿਵਿਆਂਸ਼ੀ ਉਰਮਿਲਾ, ਸਤਿੰਦਰ ਕੌਰ,ਮਨਜੀਤ ਕੌਰ,ਪੂਜਾ,ਮੋਨਾ, ਮਨਪ੍ਰੀਤ ਕੌਰ, ਸੁਨੀਤਾ,ਬੰਦਨਾ,ਰਮਨਦੀਪ ਕੌਰ, ਪਾਇਲ,ਕੁਲਵਿੰਦਰ ਕੌਰ,ਸੁਮਨਂ ਆਦਿ ਹਾਜਰ ਸਨ।

,

Related Articles

LEAVE A REPLY

Please enter your comment!
Please enter your name here

Latest Articles