ਨਰੇਂਦਰ ਮੋਦੀ ਦੀ ਅਗਵਾਹੀ ਵਾਲੀ NDA ਨੂੰ ਮਾਤ ਦੇਣ ਦੇ ਲਈ ਦੇਸ਼ ਭਰ ਦੀਆ ਕਈ ਪਾਰਟੀਆਂ ਨੇ ਮਿਲ ਕੇ ਇਕ ਗਰੁੱਪ ਬਣਾਇਆ ਸੀ ਜਿਸਦਾ ਨਾਮ ਹੈ INDIA ਭਾਵ Indian National Developmental Inclusive Alliance . ਕਾਂਗਰਸ ਨੇ ਮੋਦੀ ਸਰਕਾਰ ਨੂੰ ਹਰਾਉਣ ਦੇ ਲਈ ਵੱਖ ਵੱਖ ਰਾਜਾਂ ਦੀਆਂ ਪਾਰਟੀਆਂ ਨਾਲ ਸੰਪਰਕ ਬਣਾਇਆ ਤੇ ਆਪਣਾ ਮੰਤਵ ਦੱਸਿਆ . ਦੇਸ਼ ਦੀਆਂ ਕਈ NDA ਵਿਰੋਧੀ ਪਾਰਟੀਆਂ ਵਿੱਚੋ ਕਈ ਪਾਰਟੀਆਂ ਨੇ ਕਾਂਗਰਸ ਦੇ ਨਾਲ ਮਿਲ ਕੇ NDA ਨੂੰ ਹਰਾਉਣ ਦੇ ਲਈ ਹਾਮੀ ਵੀ ਭਾਰੀ ਤੇ ਕਾਂਗਰਸ ਨੇ ਓਹਨਾ ਸਾਰੀਆਂ ਪਾਰਟੀਆਂ ਨਾਲ ਮਿਲ ਕੇ INDIA ਬਲਾਕ ਬਣਾਇਆ ਜਿਸ ਨੇ 2024 ਦੀਆ ਲੋਕਸਭਾ ਚੋਣਾਂ ਵਿਚ ਮਿਲ ਕੇ NDA ਖਿਲਾਫ ਮੋਰਚਾ ਖੋਲਿਆ . ਕਾਂਗਰਸ ਦੀ ਇਸ ਕੋਸ਼ਿਸ਼ ਵਿਚ INDIA ਬਲਾਕ ਨੂੰ ਕੁਛ ਫਾਇਦਾ ਤਾਂ ਹੋਇਆ . INDIA ਬਲਾਕ ਨੇ ਮੋਦੀ ਦੇ 400 ਸੀਟਾਂ ਜਿੱਤਣ ਦੇ ਸੁਪਨੇ ਨੂੰ ਜਿਥੇ ਚੂਰ ਚੂਰ ਕਰ ਦਿੱਤਾ, ਓਥੇ ਨਰੇਂਦਰ ਮੋਦੀ ਦੀ ਅਗਵਾਹੀ ਵਾਲੀ NDA ਨੂੰ ਬਹੁਮਤ ਦੇ ਵੀ ਲਾਲੇ ਪੈ ਗਏ . ਪਰ ਇਸ ਵਾਰ ਵੀ ਓਹਨਾ ਦੀ ਬੇੜੀ ਪਾਰ ਲਗਾਉਣ ਦੇ ਲਈ ਚੰਦਰਬਾਬੂ ਨਾਯਡੂ ਤੇ ਨੀਤੀਸ਼ ਕੁਮਾਰ ਨੇ NDA ਦਾ ਸਾਥ ਦਿੱਤਾ, ਤਾਂ ਕਿਤੇ NDA ਕੇਂਦਰ ਵਿਚ ਆਪਣੀ ਸਰਕਾਰ ਬਣਾ ਸਕੀ . ਲੋਕਸਭਾ 2024 ਦੀਆ ਚੋਣਾਂ ਨੇ ਜਿਥੇ NDA ਨੂੰ ਬਿਪਤਾ ਵਿਚ ਪਾ ਦਿੱਤਾ ਓਥੇ INDIA ਬਲਾਕ ਵਿਚ ਵੀ ਉਮੀਦ ਜਾਗੀ ਕੇ ਉਹ ਮਿਲ ਕੇ BJP ਦੇ NDA ਗਰੁੱਪ ਨੂੰ ਹਰਾ ਸਕਦੇ ਹਨ . ਪਰ ਇਸੇ ਦੌਰਾਨ INDIA ਬਲਾਕ ਵਿਚ ਇਕ ਬਹੁਤ ਹੀ ਵੱਡੀ ਕਸ਼ਮਕਸ਼ ਦੇਖਣ ਨੂੰ ਮਿਲੀ, ਉਹ ਸੀ ਕੇ ਜੇ INDIA ਗਰੁੱਪ ਜਿੱਤ ਗਿਆ ਤਾਂ ਪ੍ਰਧਾਨ ਮੰਤਰੀ ਕੌਣ ਹੋਵੇਗਾ , ਕਿਸ ਨੂੰ ਕਿਹੜਾ ਅਹੁਦਾ ਮਿਲੇਗਾ, ਕਿਸ ਕੋਲ ਕਿਹੜੀ ਪਾਵਰ ਆਵੇਗੀ . INDIA ਬਲਾਕ ਵਿਚ ਸ਼ਾਮਿਲ ਹਰ ਪਾਰਟੀ ਚਾਹੇ ਉਹ ਛੋਟੀ ਸੀ ਯਾ ਵੱਡੀ, ਆਪਣੇ ਆਪ ਨੂੰ ਸਬ ਤੋਂ ਬੇਹਤਰ ਸਾਬਿਤ ਕਰਨ ਵਿਚ ਲੱਗ ਗਈ . INDIA ਤੇ NDA ਗਰੁੱਪ ਵਿਚ ਇਕ ਚੀਜ਼ ਬਹੁਤ ਅਹਿਮ ਸੀ, ਉਹ ਸੀ ਗਰੁੱਪ ਵਿਚ ਸ਼ਾਮਿਲ ਪਾਰਟੀਆਂ ਵਿਚ ਏਕਤਾ . NDA ਗਰੁੱਪ ਵਿਚ ਇਕ ਪਹਿਲਾ ਹੀ ਫਾਈਨਲ ਸੀ ਕੇ ਲੋਕਸਭਾ ਚੋਣਾਂ ਜਿੱਤਣ ਤੋਂ ਬਾਅਦ ਨਰੇਂਦਰ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ, ਅਤੇ ਸਾਰੇ ਮਿਲ ਕੇ ਸਾਥ ਦੇਣਗੇ . ਲੋਕਸਭਾ ਚੋਣਾਂ ਵਿਚ NDA ਚ ਸ਼ਾਮਿਲ ਸਾਰੀਆਂ ਪਾਰਟੀਆਂ ਨੇ ਮਿਲ ਕੇ ਜ਼ੋਰ ਲਗਾਇਆ . ਪਰ INDIA ਗਰੁੱਪ ਵਿਚ ਕਿਤੇ ਨਾ ਕਿਤੇ ਇਸ ਚੀਜ਼ ਦੀ ਕਮੀ ਦਿਖੀ . INDIA ਗਰੁੱਪ ਵਿਚ ਸ਼ਾਮਿਲ ਪਾਰਟੀਆਂ ਪਹਿਲਾ ਹੀ ਇਕ ਕਿਆਸ ਲਗਾ ਕੇ ਬੈਠੀਆਂ ਸਨ ਕੇ ਇਸ ਵਾਰ INDIA ਬਲਾਕ ਹੀ ਕੇਂਦਰ ਵਿਚ ਆਪਣੀ ਸਰਕਾਰ ਬਣਾਵੇਗੀ . ਤੇ ਇਸੇ ਨੂੰ ਲੈ ਕੇ ਪਾਰਟੀਆਂ ਵਿਚ ਅੰਦਰੋਂ ਅੰਦਰੀ ਖੁਸੁਰ ਫੁਸੁਰ ਚਲਣ ਲੱਗ ਗਈ ਸੀ ਕੇ ਪ੍ਰਧਾਨ ਮੰਤਰੀ ਕੌਣ ਹੋਵੇਗਾ, ਕਿਸ ਨੂੰ ਕਿਹੜਾ ਵਿਭਾਗ ਮਿਲੇਗਾ . ਇੰਝ ਲੱਗ ਰਹੇ ਸੀ ਕੇ ਹਰ ਕੋਈ ਆਪਣੇ ਆਪ ਨੂੰ ਦੂਸਰਿਆਂ ਤੋਂ ਬੇਹਤਰ ਸਾਬਿਤ ਕਰਨ ਵਿਚ ਲੱਗਾ ਹੈ . ਲੋਕ ਵੀ ਇਸ ਗੱਲ ਤੋਂ ਕਸ਼ਮਕਸ਼ ਵਿਚ ਸਨ ਕੇ INDIA ਬਲਾਕ ਜਿੱਤਣ ਤੇ ਪ੍ਰਧਾਨ ਮੰਤਰੀ ਕੌਣ ਬਣੇਗਾ . ਕਾਂਗਰਸ ਨੇ ਚਾਹੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਕੁਛ ਕਮੀ ਜਰੂਰ ਦਿਸੀ .
ਖੈਰ ਲੋਕ ਸਭ ਚੋਣਾਂ ਲੱਗ ਗਈਆਂ ਤੇ NDA ਨੇ ਜਿਵੇਂ ਤਿਵੇਂ ਕਰ ਕੇ ਆਪਣੀ ਸਰਕਾਰ ਫਿਰ ਤੋਂ ਬਣਾ ਲਈ . ਕਾਫੀ ਨਿਊਜ਼ ਚੈੱਨਲਾਂ ਦੀਆਂ NDA ਨੂੰ 400 ਸੀਟਾਂ ਜਿੱਤਣ ਤੇ ਕਾਂਗਰਸ ਨੂੰ 100 ਸੀਟਾਂ ਤੇ ਸਿਮਟ ਜਾਣ ਦੀਆ ਭਵਿਖਵਾਨੀਆ ਗ਼ਲਤ ਸਾਬਤ ਹੋ ਗਈਆਂ .
INDIA ਬਲਾਕ ਅੰਦਰ ਦੀਆ ਕਮੀਆਂ ਲੋਕ ਸਭਾ 2024 ਦੀਆ ਚੋਣਾਂ ਤੋਂ ਬਾਅਦ ਬਾਹਰ ਆਣੀਆਂ ਸ਼ੁਰੂ ਹੋ ਗਈਆਂ . ਆਪਣੇ ਆਪ ਨੂੰ INDIA ਬਲਾਕ ਦਾ ਹਿੱਸਾ ਕਹਿਣ ਵਾਲਿਆਂ ਪਾਰਟੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੱਖ ਵੱਖ ਰਾਜਾਂ ਵਿਚ ਹੋਣ ਵਾਲਿਆਂ ਵਿਧਾਨ ਸਭਾ ਚੋਣਾਂ ਵਿਚ ਇਕ ਦੂਜੇ ਦੇ ਵਿਰੁੱਧ ਹੀ ਮੈਦਾਨ ਵਿਚ ਉਤਰ ਆਈਆਂ . ਇਕ ਦੂਜੇ ਦਾ ਸਾਥ ਦੇਣ ਦੀਆਂ ਕਸਮਾਂ ਖਾਣ ਵਾਲੇ ਇਕ ਦੂਜੇ ਤੇ ਹੀ ਤੋਹਮਤਾਂ ਲਾਗਾਂ ਲਗਾਉਣ ਲੱਗ ਗਏ . ਕਾਂਗਰਸ ਆਪਣੇ INDIA ਬਲਾਕ ਦੀਆਂ ਸਹਿਯੋਗੀ ਪਾਰਟੀਆਂ ਦੇ ਖਿਲਾਫ ਚੋਣਾਂ ਲੜਨ ਲਈ ਮਜਬੂਰ ਹੋ ਗਈ . INDIA ਬਲਾਕ ਦੀਆਂ ਪਾਰਟੀਆਂ ਵਿਚਕਾਰ ਕਈ ਮੁੱਦਿਆਂ ਤੇ ਇਕ ਦੂਸਰੇ ਤੋਂ ਅਲੱਗ ਹੋ ਗਏ . ਕਹਿਣ ਨੂੰ ਅਜੇ ਵੀ ਆਪਣੇ ਆਪ ਨੂੰ INDIA ਬਲਾਕ ਦਾ ਹਿੱਸਾ ਦੱਸਦੇ ਰਹੇ ਪਰ ਇਕ ਦੂਜੇ ਤੇ ਨਿਸ਼ਾਨੇ ਵਿੰਨ੍ਹਦੇ ਰਹੇ ਤੇ ਇਕ ਦੂਜੇ ਨੂੰ ਨੀਵਾਂ ਦਿਖਾਣ ਵਿਚ ਲੱਗੇ ਰਹੇ . ਵੱਖ ਵੱਖ ਰਾਜਾਂ ਵਿਚ ਚਾਹੇ ਵਿਧਾਨਸਭਾ ਚੋਣਾਂ ਹੋਣ, ਕਾਰਪੋਰੇਸ਼ਨ, ਬਲਾਕ ਸੰਮਤੀ, ਪੰਚਾਇਤ ਦੀਆਂ ਚੋਣਾਂ ਹੋਣ, INDIA ਬਲਾਕ ਦੀਆ ਪਾਰਟੀਆਂ ਨੇ ਇਕ ਦੂਜੇ ਦੇ ਖਿਲਾਫ ਹੀ ਉਮੀਦਵਾਰ ਉਤਾਰੇ, ਜਿਸਦਾ ਫਾਇਦਾ BJP ਦੇ NDA ਗਰੁੱਪ ਨੂੰ ਹੋਇਆ . ਜੇਕਰ INDIA ਬਲਾਕ ਦੀਆ ਪਾਰਟੀਆਂ ਇਹ ਲੋਕਲ ਚੋਣਾਂ ਵੀ ਮਿਲ ਕੇ ਲੜਦਿਆਂ ਤਾਂ ਸ਼ਾਇਦ NDA ਗਰੁੱਪ ਲਈ ਮੁਸੀਬਤ ਪੈਦਾ ਹੋ ਸਕਦੀ ਸੀ . ਪਰ INDIA ਬਲਾਕ ਦੀਆ ਮੇਂਬਰ ਪਾਰਟੀਆਂ ਨੇ ਆਪਣੇ ਹਿੱਤਾਂ ਨੂੰ ਉੱਪਰ ਰੱਖਦੇ ਹੋਏ INDIA ਬਲਾਕ ਨੂੰ ਪਿੱਛੇ ਕਰ ਦਿੱਤਾ ਤੇ ਬਜਾਏ NDA ਦੇ ਚੋਣਾਂ ਲੜਨ ਦੇ, ਉਹ ਆਪਸ ਵਿਚ ਹੀ ਇਕ ਦੂਜੇ ਦੇ ਉਮੀਦਵਾਰਾਂ ਦੇ ਖਿਲਾਫ ਚੋਣਾਂ ਲੜਦੇ ਰਹੇ . ਕਾਂਗਰਸ, ਆਪ, TMC ਤੇ ਹੋਰ ਕਈ ਪਾਰਟੀਆਂ ਦੇ ਵਿਚ ਮਤਭੇਦ ਉਭਾਰ ਆਏ ਤੇ ਹਨ ਨੇ ਇਕ ਦੂਜੇ ਦੇ ਖਿਲਾਫ ਚੋਣਾਂ ਲੜੀਆਂ ਜਿੰਨ੍ਹਾ ਦਾ ਇਹਨਾਂ ਨੂੰ ਨੁਕਸਾਨ ਵੀ ਭੁਗਤਣਾ ਪਿਆ ਪਰ ਫਿਰ ਵੀ ਇਹਨਾਂ ਨੂੰ ਗੱਲ ਸਮਝ ਨਹੀਂ ਆਈ ਤੇ ਇਕ ਦੂਸਰੇ ਦੇ ਖਿਲਾਫ ਹੀ ਚਲਦੇ ਰਹੇ .
ਓਧਰ ਗੱਲ ਕਰੀਏ ਉੱਤਰ ਪ੍ਰਦੇਸ਼ ਦੀ ਤਾਂ ਓਥੇ ਕਾਂਗਰਸ ਦੇ INDIA ਬਲਾਕ ਦੀ ਸਹਿਯੋਗੀ ਪਾਰਟੀ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਸ਼ੁਰੂ ਤੋਂ ਹੀ ਕਾਂਗਰਸ ਦਾ ਸਾਥ ਦਿੱਤਾ ਤੇ INDIA ਗਰੁੱਪ ਦੇ ਸੱਚੇ ਸਹਿਯੋਗੀ ਵੱਜੋਂ ਖੁਦ ਨੂੰ ਸਾਬਿਤ ਕਰ ਕੇ ਦਿਖਾਇਆ . ਇਹੀ ਵਜ੍ਹਾ ਕਿ ਲੋਕ ਸਭਾ ਚੋਣਾਂ ਵਿਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੇ ਇਕ ਦੂਸਰੇ ਦੇ ਉਮੀਦਵਾਰ ਦੇ ਲਈ ਦਿਲ ਤੋਂ ਖੁਲ ਕੇ ਪ੍ਰਚਾਰ ਕੀਤਾ ਤੇ ਲੋਕਾਂ ਤੋਂ ਵੋਟਾਂ ਮੰਗੀਆਂ , ਜਿਸ ਤੇ ਉਹਨਾਂ ਨੇ ਉੱਤਰ ਪ੍ਰਦੇਸ਼ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ . ਸਮਾਜਵਾਦੀ ਪਾਰਟੀ ਤੇ ਕਾਂਗਰਸ ਨੇ BJP ਦੀ ਮੌਜੂਦਾ ਰਾਜ ਸਰਕਾਰ ਨੂੰ ਚੁਣੌਤੀ ਦਿੰਦਿਆਂ ਬਹੁਤ ਸਾਰੀਆਂ ਲੋਕ ਸਭਾ ਸੀਟਾਂ ਤੇ ਆਪਣਾ ਕਬਜ਼ਾ ਕਰ ਲਿਆ ਜਿਸ ਤੇ ਉੱਤਰ ਪ੍ਰਦੇਸ਼ ਦੇ BJP ਦੇ ਮੁੱਖਮੰਤਰੀ ਅਦਿਤ੍ਯਨਾਥ ਯੋਗੀ ਲਈ ਵੀ ਪਰੇਸ਼ਾਨੀ ਸਾਬਿਤ ਹੋਈ . ਅਦਿਤ੍ਯਨਾਥ ਯੋਗੀ ਦੀਆ ਉਮੀਦਾਂ ਨੂੰ ਭਾਰੀ ਝਟਕਾ ਲੱਗਾ ਜਦੋ ਲੋਕਸਭਾ ਚੋਣਾਂ ਵਿਚ INDIA ਬਲਾਕ ਦੀਆਂ ਕਾਂਗਰਸ ਤੇ ਸਮਾਜਵਾਦੀ ਪਾਰਟੀਆਂ ਦੇ ਉਮੀਦਵਾਰਾਂ ਨੇ NDA ਉਮੀਦਵਾਰ ਨੂੰ ਧੂਲ ਚੱਟਾ ਦਿੱਤੀ . ਇਸ ਬਾਰੇ ਪੂਰੇ ਦੇਸ਼ ਵਿਚ ਕਾਫੀ ਚਰਚਾ ਹੋਈ ਸੀ ਕਿਓਂਕਿ ਸਬ ਨੂੰ ਉਮੀਦਾਂ ਸਨ ਕੇ NDA ਉੱਤਰ ਪ੍ਰਦੇਸ਼ ਵਿੱਚੋ ਲੋਕਸਭਾ ਸੀਟਾਂ ਤੇ ਹੂੰਝਾ ਮਾਰ ਜਾਵੇਗੀ . ਲੋਕ ਸਭਾ ਚੋਣਾਂ ਤੋਂ ਬਾਅਦ ਵੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਇਕ ਦੂਜੇ ਦੇ ਨਾਲ ਮਿਲ ਕੇ ਖੜੇ ਹੋਏ ਹਨ ਪਰ ਦੂਜਿਆਂ ਪਾਰਟੀਆਂ ਆਪਣੇ ਆਪਣੇ ਢੋਲ ਵਜਾਉਂਣ ਵਿਚ ਲੱਗੀਆਂ ਹਨ .
ਓਧਰ ਦਿੱਲੀ ਵਿਧਾਨਸਭਾ ਚੋਣਾਂ ਵਿਚ AAP ਤੇ ਕਾਂਗਰਸ ਨੇ ਇਕ ਦੂਜੇ ਦੇ ਖਿਲਾਫ ਹੀ ਉਮੀਦਵਾਰ ਉਤਾਰੇ ਹੋਏ ਸਨ ਜਿਸ ਦਾ ਖਾਮਿਆਜਾ AAP ਨੂੰ ਦਿੱਲੀ ਦੀ ਸੱਤ ਗਵਾ ਕੇ ਭੁਗਤਾਨ ਪਿਆ . ਜੇ INDIA ਗਰੁੱਪ ਇਥੇ ਵੀ ਮਿਲ ਕੇ ਹੀ ਚੋਣ ਲੜਦੇ ਤਾਂ ਹੋ ਸਕਦਾ ਸੀ ਕੇ ਦਿੱਲੀ ਵਿਚ AAP ਤੇ ਕਾਂਗਰਸ ਮਿਲ ਕੇ ਸਰਕਾਰ ਬਣਾ ਲੈਂਦੇ ਪਰ ਇਹਨਾਂ ਦੋਨਾਂ ਵਿਚ ਆਪਸੀ ਮਤਭੇਦਾਂ ਦਾ ਫਾਇਦਾ BJP ਲੈ ਗਈ . ਇਹੀ ਕੁਛ ਹੁਣ ਪੰਜਾਬ ਵਿਚ ਵੀ ਚਲ ਰਿਹਾ ਹੈ . ਪੰਜਾਬ ਵਿਚ ਵੀ AAP ਤੇ ਕਾਂਗਰਸ ਇਕ ਦੂਜੇ ਦੇ ਖਿਲਾਫ ਬੋਲਣ ਵਿਚ ਲੱਗੇ ਹੋਏ ਹਨ , ਇਕ ਦੂਜੇ ਦੇ ਖਿਲਾਫ ਹੀ ਇਹਨਾਂ ਨੇ ਪਿੱਛੇ ਜਿਹੇ ਜ਼ਿਮਨੀ ਚੋਣਾਂ ਵੀ ਲੜੀਆਂ ਜਿਸ ਨਾਲ ਵੋਟਰ ਵੰਡੇ ਜਾ ਰਹੇ ਹਨ . ਜੇ ਹੁਣ ਵੀ ਇਹ ਆਪਣੀਆਂ ਗ਼ਲਤੀਆਂ ਤੋਂ ਨਾ ਸਿੱਖੇ ਤਾਂ ਹੋ ਸਕਦਾ ਹੈ ਕੇ ਆਣ ਵਾਲਿਆਂ ਪੰਜਾਬ ਦੀਆਂ 2027 ਵਿਚ ਵਿਧਾਨਸਭਾ ਚੋਣਾਂ ਵਿਚ INDIA ਬਲਾਕ ਦੀਆਂ ਸਹਿਯੋਗੀ ਪਾਰਟੀਆਂ AAP ਤੇ ਕਾਂਗਰਸ ਦੀ ਇਹ ਲੜਾਈ ਜਾਰੀ ਰਹੀ ਤਾਂ ਹੋ ਸਕਦਾ ਹੈ ਕੇ ੨੦੨੫ ਦੀਆਂ ਵਿਧਾਨ ਸਭਾ ਚੋਣਾਂ ਵਿਚ NDA ਹੀ ਪੰਜਾਬ ਵਿਚ ਸਰਕਾਰ ਬਣਾ ਲਵੇ . ਫਿਰ ਦਿੱਲੀ ਵਾਂਗ AAP ਪੰਜਾਬ ਵਿਚ ਵੀ ਸਿਰ ਤੇ ਹੇਠ ਮਾਰ ਮਾਰ ਕੇ ਰੋਵੇਗੀ ਕੇ ਇਹ ਕੀ ਭਾਣਾ ਵਰਤ ਗਿਆ . ਹਾਲਾਂਕਿ ਕਿਸਾਨ ਅੰਦੋਲਨ ਕਰ ਕੇ ਪੰਜਾਬ ਦੇ ਬਹੁਤ ਸਾਰੇ ਲੋਕ BJP ਤੋਂ ਨਾਰਾਜ ਹੀ ਚਲ ਰਹੇ ਹਨ ਇਸੇ ਕਰ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ BJP ਨੂੰ ਪੰਜਾਬ ਵਿੱਚੋ ਸੀਟ ਨਹੀਂ ਮਿਲੀ ਸੀ, ਪਰ ਅੰਕੜੇ ਬਦਲਦੇ ਦੇਰ ਨਹੀਂ ਲੱਗਦੀ . ਉਸ ਵੇਲੇ AAP ਤੇ ਭਰੋਸਾ ਕਰਦਿਆਂ ਪੰਜਾਬ ਵਾਸੀਆਂ ਨੇ AAP ਨੂੰ ਸੱਤਾ ਸੋਂਪੀ ਸੀ . AAP ਨੂੰ ਉਮੀਦ ਹੈ ਕੇ 2027 ਦੀਆਂ ਵਿਧਾਨਸਭਾ ਚੋਣਾਂ ਵਿਚ ਵੀ ਪੰਜਾਬ ਵਿਚ ਓਹਨਾ ਦੀ ਹੀ ਸਰਕਾਰ ਬਣੇਗੀ , ਇਹੀ ਗ਼ਲਤਫ਼ਹਿਮੀ ਉੱਤਰ ਪ੍ਰਦੇਸ਼ ਵਿਚ BJP ਨੂੰ ਲੋਕਸਭਾ 2024 ਦੀਆਂ ਚੋਣਾਂ ਵਿਚ ਸੀ ਜਿਥੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੇ BJP ਦੀਆਂ ਸੀਟਾਂ ਵਿਚ ਸੰਨ੍ਹ ਲਗਾ ਲਈ . ਕਿਤੇ ਇੱਦਾਂ ਨਾ ਹੋਵੇ ਕੇ AAP ਦਾ ਵੀ 2027 ਦੀਆਂ ਚੋਣਾਂ ਵਿੱਚ ਸਰਕਾਰ ਦੋਬਾਰਾ ਬਣਾਉਣ ਦਾ ਸੁਪਨਾ ਹੀ ਰਹਿ ਜਾਵੇ . ਕਿਓਂਕਿ ਪੰਜਾਬ ਦੇ ਪੁਰਾਣੇ ਇਤਿਹਾਸ ਨੂੰ ਦੇਖੀਏ ਤਾਂ 5 ਸਾਲ ਬਾਅਦ ਇਥੇ ਸੱਤਾ ਪਰਿਵਰਤਨ ਆਓਂਦਾ ਹੀ ਰਹਿੰਦਾ ਹੈ . ਹਾਂ ਅਕਾਲੀ ਦਲ ਤੇ BJP ਗਠਜੋੜ ਨੇ ਲਗਾਤਾਰ 2 ਵਾਰ ਸਰਕਾਰ ਬਣਾਈ ਸੀ .
ਛੋਟੇ ਹੁੰਦੇ ਅਸੀ ਇਕ ਕਹਾਣੀ ਬਹੁਤ ਸੁਣਦੇ ਹੁੰਦੇ ਸੀ 2 ਬਿੱਲੀਆਂ ਤੇ ਬਾਂਦਰ ਦੀ . ਉਸ ਵਿੱਚ 2 ਬਿੱਲੀਆਂ ਨੂੰ ਇਕ ਇਕ ਰੋਟੀ ਮਿਲਦੀ ਹੈ ਤੇ ਦੋਨੋ ਆਪਸ ਵਿੱਚ ਲੜਨ ਲੱਗ ਪਈਆਂ ਕੇ ਮੇਰੀ ਰੋਟੀ ਛੋਟੀ ਤੇਰੀ ਵੱਡੀ ਤਾਂ ਉਸ ਵੇਲੇ ਓਥੇ ਇਕ ਬਾਂਦਰ ਆ ਗਿਆ ਤੇ ਓਹਨਾ ਦੋਨਾਂ ਦਾ ਇਨਸਾਫ ਕਰਨ ਦੀ ਪੇਸ਼ਕਸ਼ ਕੀਤੀ . ਉਹ ਇਕ ਬਿੱਲੀ ਦੀ ਰੋਟੀ ਥੋੜੀ ਖਾ ਕੇ ਦੇ ਦੇਵੇ ਤਾਂ ਉਹ ਬਿੱਲੀ ਕਹੇ ਕੇ ਹੁਣ ਮੇਰੀ ਰੋਟੀ ਛੋਟੀ ਹੋ ਗਈ, ਤਾਂ ਉਹ ਬਾਂਦਰ ਫਿਰ ਦੂਜੀ ਬਿੱਲੀ ਦੀ ਰੋਟੀ ਦਾ ਟੁਕੜਾ ਖਾ ਲਵੇ ਤਾਂ ਫਿਰ ਦੂਜੀ ਬਿੱਲੀ ਬੋਲੇ ਕੇ ਹੁਣ ਮੇਰੀ ਰੋਟੀ ਛੋਟੀ ਹੋ ਗਈ . ਇੱਦਾਂ ਕਰਦੇ ਕਰਦੇ ਉਹ ਬਾਂਦਰ ਦੋਨਾਂ ਬਿੱਲੀਆਂ ਦੀ ਰੋਟੀ ਖਾ ਗਿਆ ਤੇ ਬਿੱਲੀਆਂ ਓਹਦਾ ਮੂੰਹ ਦੇਖੀਆਂ ਰਹਿ ਗਈਆਂ . ਇਹ ਇਕ ਕਹਾਣੀ ਹੈ ਜੋ ਸਾਡੇ ਬਜ਼ੁਰਗਾਂ ਵੱਲੋਂ ਬਣਾਈ ਗਈ ਹੈ ਜਿਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕੀ ਆਪਸ ਦੀ ਲੜਾਈ ਖੁਦ ਹੀ ਸੁਲਝਾ ਲੈਣੀ ਚਾਹੀਦੀ ਹੈ, ਨਹੀਂ ਤਾਂ ਕੋਈ ਤੀਸਰਾ ਆ ਕੇ ਤੁਹਾਡੀ ਲੜਾਈ ਦਾ ਫਾਇਦਾ ਚੁੱਕ ਲਾਵੇਗਾ ਤੇ ਤੁਸੀਂ ਪਛਤਾਂਦੇ ਰਹਿ ਜਾਓਗੇ .
ਇਹੀ ਹਾਲ ਹੁਣ INDIA ਬਲਾਕ ਦਾ ਹੈ . ਇਸ ਦੀਆ ਸਹਿਯੋਗੀ ਪਾਰਟੀਆਂ ਜੇ ਆਪਸ ਵਿੱਚ ਹੀ ਲੜਦੀਆਂ ਰਹਿਣਗੀਆਂ ਤਾਂ ਉਸਦਾ ਫਾਇਦਾ ਕੌਣ ਚੁਕੇਗਾ? ਸਿਆਣੇ ਲੋਕ ਖੁਦ ਹੀ ਸਮਝ ਜਾਣਗੇ . NDA ਦੀ ਸਬ ਤੋਂ ਵੱਡੀ ਤਾਕਤ ਉਸ ਗਰੁੱਪ ਦੀਆਂ ਪਾਰਟੀਆਂ ਵਿੱਚ ਏਕਤਾ ਦੀ ਹੈ, ਕੋਈ ਇਕ ਦੂਜੇ ਦੇ ਖਿਲਾਫ ਨਹੀਂ ਜਾਂਦਾ ਬਲਕਿ ਮਿਲ ਕੇ ਹਰ ਮੁੱਦੇ ਤੇ ਗੱਲ ਕਰਦੇ ਹਨ ਤੇ ਇਕੱਠੇ ਚਲਦੇ ਹਨ . INDIA ਬਲਾਕ ਨੂੰ NDA ਬਲਾਕ ਤੋਂ ਸਿੱਖਣ ਦੀ ਜਰੂਰਤ ਹੈ ਕੇ ਕਿਸ ਤਰ੍ਹਾਂ ਸਬ ਨੇ ਮਿਲ ਕੇ ਚਲਣਾ ਹੈ ਤਾਂ ਹੀ ਉਹ NDA ਨੂੰ ਟੱਕਰ ਦੇ ਸਕਦੇ ਹਨ , ਨਹੀਂ ਤਾਂ NDA ਨੂੰ ਹਰਾਨਾ INDIA ਬਲਾਕ ਲਈ ਸੁਪਨਾ ਹੀ ਰਹਿ ਜਾਵੇਗਾ .