ਆਦਮਪੁਰ
ਆਦਮਪੁਰ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ , ਰਾਜਗੁਰੂ, ਸੁਖਦੇਵ ਅਤੇ ਹੋਰ ਵੀ ਅਨੇਕ ਦੇਸ਼ ਲਈ ਸ਼ਹੀਦ ਹੋਏ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ । ਸਮਾਗਮ ਦਾ ਸੰਯੋਜਨ ਸਰਬਜੀਤ ਸਿੰਘ ਅਤੇ ਹਰਿੰਦਰ ਸਿੰਘ ਵੱਲੋਂ ਕੀਤਾ ਗਿਆ । ਸ਼ਹੀਦ ਭਗਤ ਸਿੰਘ ਦੇ ਭਰਾ , ਸ. ਰਜਿੰਦਰ ਸਿੰਘ ਦੇ ਦੋਹਤੇ, ਸ. ਰਵਿੰਦਰ ਸਿੰਘ ਨੂੰ ਵਿਸ਼ੇਸ਼ ਸੱਦੇ ਤੇ ਪੁੱਜੇ । ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ, ਸ਼੍ਰੀਮਤੀ ਪਰਵਿੰਦਰ ਕੌਰ ਬੰਗਾ ( ਪ੍ਰਧਾਨ : ਐਨ ਆਰ ਆਈ ਸਭਾ , ਪੰਜਾਬ ) ਹਾਜ਼ਰ ਹੋਏ । ਪੰਜਾਬ ਦੇ ਮਸ਼ਹੂਰ ਸੂਫੀ ਗਾਇਕ, ਦੇਵ ਦਿਲਦਾਰ ਜੀ ਵਿਸ਼ੇਸ਼ ਸੱਦੇ ਤੇ ਪੁੱਜੇ । ਉਨ੍ਹਾਂ ਆਪਣੀ ਗਾਇਕੀ ਨਾਲ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਉਨ੍ਹਾਂ ਪੰਜਾਬ ਅਤੇ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੇ ਗੀਤ ਗਾਏ । ਦੇਵ ਦਿਲਦਾਰ ਵੱਲੋਂ ,ਪਦਮਸ਼੍ਰੀ ( ਮਰਹੂਮ ) ਸੁਰਜੀਤ ਪਾਤਰ ਜੀ ਦੇ ਗੀਤ ਗਾਏ । ਇਲਾਕੇ ਦੀਆਂ ਅਨੇਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਵਾਈ । ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ( ਆਦਮਪੁਰ ) ਵੱਲੋਂ ਪ੍ਰਧਾਨ ਸੁਮਿਤੱਰ ਸਿੰਘ ਸੈਣੀ, ਉਪ ਪ੍ਰਧਾਨ ਐਮ ਐਲ ਭਾਟੀਆ ਜੀ ਹਾਜ਼ਰ ਹੋਏ ਅਤੇ ਵੀਚਾਰ ਸਾਂਝੇ ਕੀਤੇ । ਸੀਨਿਅਰ ਸੀਟੀਜ਼ਨ ਵੈਲਫੇਅਰ ਸੋਸਾਇਟੀ ਵੱਲੋਂ ਸ. ਜਸਵੀਰ ਸਿੰਘ ਜੀ ਹਾਜ਼ਰ ਹੋਏ । ਗਾਂਧੀ ਨਗਰ ਰੇਜੀਡੇੰਟ ਸੋਸਾਇਟੀ ਵੱਲੋਂ ਰਾਜਕੁਮਾਰ ਗ੍ਰੇਜੁਏਟ ਹਾਜ਼ਰ ਹੋਏ । ਆਦਮਪੁਰ ਦੇ ਵਿਧਾਇਕ, ਸੁਖਵਿੰਦਰ ਸਿੰਘ ਕੋਟਲੀ ਵੀ ਹਾਜ਼ਰ ਹੋਏ ਅਤੇ ਸ਼ਰਧਾਂਜਲੀ ਭੇਟ ਕਰਦਿਆਂ ਵੀਚਾਰ ਸਾਂਝੇ ਕੀਤੇ । ਨਗਰ ਕੌਂਸਲ ਆਦਮਪੁਰ ਦੇ ਕਾਰਜ਼ ਸਾਧਕ ਅਫਸਰ ਸ੍ਰੀ ਰਾਮ ਜੀਤ ਨੇ ਵੀ ਸ਼ਰਧਾਂਜਲੀ ਭੇਟ ਕੀਤੀ, ਅਤੇ ਆਪਣੀ ਰਚਨਾ ਵਿੱਚੋਂ ਕੁੱਝ ਪੰਕਤੀਆਂ ਸਾਂਝੀਆਂ ਕੀਤੀਆਂ । ਇਤਿਹਾਸ ਨਾਲ ਜੋੜਿਆ। ਮਾਰਕੀਟ ਕਮੇਟੀ ਭੋਗਪੁਰ ਦੇ ਚੇਅਰਮੈਨ ਬਰਕਤ ਰਾਮ ਵੀ ਹਾਜ਼ਰ ਹੋਏ ।

ਆਜ਼ਾਦ ਹਿੰਦ ਫ਼ੌਜ ਵਿੱਚ ਡਰਾਈਵਰ ਵੱਜੋਂ ਸੇਵਾ ਨਿਭਾਉਣ ਵਾਲੇ ਰਾਮ ਪ੍ਰਕਾਸ਼ ਦੇ ਵਾਰਸਾਂ ਵਿਚੋਂ ਦਲਜੀਤ ਕੁਮਾਰ , ( ਪਿੰਡ ਲੜੋਆ , ਜਲੰਧਰ ) ਨੇ ਵੀ ਸ਼ਰਧਾਂਜਲੀ ਭੇਟ ਕੀਤੀ । ਧਾਰਮਿਕ ਆਗੂ, ਸ਼੍ਰੀ ਅਸ਼ੋਕ ਚੁੰਬਰ ਵੀ ਹਾਜ਼ਰ ਹੋਏ । ਭੋਗਪੁਰ ਤੋਂ ਲੇਖਿਕਾ ਡਾਕਟਰ ਸੁਰਜੀਤ ਕੌਰ ਨੇ ਇਸ ਮੌਕੇ ਤੇ ਕਵਿਤਾ ਪੜ ਕੇ ਸ਼ਰਧਾ ਸੁਮਨ ਭੇਂਟ ਕੀਤੇ । ਪਿੰਡ ਜਲਭੇਂ ਤੋਂ ਤਰਸੇਮ ਸਿੰਘ ਨੇ ਵੀ ਕਵੀਤਾ ਸੁਣਾਈ । ਲੇਸੜੀਵਾਲ ਤੋਂ ਕੈਪਟਨ ਗੁਰਮੀਤ ਸਿੰਘ , ਕਸ਼ਮੀਰੀ ਲਾਲ ਅਤੇ ਸਾਬਕਾ ਸਰਪੰਚ ਅਜੀਤ ਰਾਮ ਵੀ ਹਾਜ਼ਰ ਹੋਏ। ਬੂਟਾ ਸਿੰਘ ( ਐਸ ਸੀ ਵਿੰਗ ) , ਗੁਰਕੀਰਤ ਸਿੰਘ ਜੋਹਲ , ਹਰਕੀਰਤ ਸਿੰਘ, ਪ੍ਰੇਮ ਪਾਲ ਸਿੰਘ, ਕੋਚ ਗੁਰਚਰਨ ਸਿੰਘ, ਆਸ਼ਾ ਦੇਵੀ, ਮੁਸਕਾਨ, ਲੜਲੀਨ, ਮੰਨਦੀਪ ਭੋਗਲ, ਰਮਨਦੀਪ ਕੌਰ ਸਹੋਤਾ, ਕਰਮਜੀਤ ਕੌਰ, ਸਤਨਾਮ ਸਿੰਘ, ਅਮਰੀਕ ਸਿੰਘ ਸਾਬੀ, ਭੇਲਾ ਤੋਂ ਸਰਪੰਚ ਅਮਨਦੀਪ ਮਾਹੀਂ, ਗੁਰਮੁੱਖ ਸਿੰਘ ਸੁਰੀ, ਚਰਨਜੀਤ ਸਿਧੂ, ਸੁਬੇਦਾਰ ਮੇਜਰ ਮਹਾਂਦੀਪ, ਕੈਪਟਨ ਪ੍ਰਿਤਪਾਲ ਸਿੰਘ ਹਰੀਪੁਰ, ਕੁੰਦਨ ਸਿੰਘ, ਵਿਜੇ ਅਰੋੜਾ, ਆਦ ਅਨੇਕ ਸ਼ਖਸਿਅਤਾਂ ਨੇ ਸ਼ਰਧਾਂਜਲੀ ਦਿੱਤੀ । ਇਸ ਸਮਾਗਮ ਦੇ ਮੁੱਖ ਸੰਚਾਲਕ ਅਤੇ ਸਮਾਜ ਸੇਵੀ, ਹਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਹੀਦਾਂ ਦੀ ਕੁਰਬਾਨੀ ਨਾਲ ਜੁੜੇ ਕੁੱਝ ਕਿੱਸੇ ਸਾਂਝੇ ਕੀਤੇ । ਸ਼੍ਰੀਮਤੀ ਨੀਲਮ ( ਸਾਬਕਾ ਸਰਪੰਚ ) , ਕੁਲਵਿੰਦਰ ਸਿੰਘ ਟੋਨੀ , ਪਰਮਜੀਤ ਸਿੰਘ ਰਾਜਵੰਤ, ਹਨਿੰਦਰ ਸਿੰਘ , ਵੈਜ ਸੋਮ ਪ੍ਰਕਾਸ਼ ਜਲਭੇਂ, ਵੀ ਹਾਜ਼ਰ ਹੋਏ । ਸੰਸਥਾ ਦੇ ਪ੍ਰਧਾਨ, ਸਰਬਜੀਤ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ । ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਏ ਸਮੁਹ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ । ਹਰਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੇ ਮਹਾਰਾਜਾ ਪੈਲੇਸ ਦੇ ਮਾਲਕ, ਸ਼੍ਰੀ ਜਗਦੀਸ਼ ਪਸਰੀਚਾ ਜੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ । ਜਗਦੀਸ਼ ਪਸਰੀਚਾ ਜੀ ਨੇ ਇਸ ਸਮਾਗਮ ਲਈ ਸੇਵਾ ਵੱਜੋਂ ਪੈਲੇਸ ਦਾ ਕੋਈ ਵੀ ਖਰਚਾ ਨਹੀਂ ਲਿਆ ਗਿਆ । ਸੰਸਥਾ ਵੱਲੋਂ ਉਨ੍ਹਾਂ ਦਾ ਬਹੁਤ ਧੰਨਵਾਦ ਕੀਤਾ ਗਿਆ । ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ । ਸਭਨਾਂ ਨੇ ਸ਼ਹੀਦ ਭਗਤ ਸਿੰਘ ਯੁਵਾ ਸੇਵਾਵਾਂ ਕਲੱਬ ( ਆਦਮਪੁਰ) ਵੱਲੋਂ ਕਰਵਾਏ ਇਸ ਸ਼ਰਧਾਂਜਲੀ ਸਮਾਗਮ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਰ ਵਰ੍ਹੇ ਹੋਣੇ ਚਾਹੀਦੇ ਹਨ ।