ਬਲਾਚੌਰ, (ਜਤਿੰਦਰ ਪਾਲ ਸਿੰਘ ਕਲੇਰ)
ਸਨਾਤਨ ਧਰਮ ਸਭਾ ਬਲਾਚੌਰ ਵਲੋਂ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਸਟੇਡੀਅਮ ਵਿਖੇ ਵਿਕਰਮੀ ਸੰਮਤ 2082 ਦਾ ਨਵਾਂ ਸਾਲ ਧੂਮ-ਧਾਮ ਨਾਲ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ। ਸਵਾਮੀ ਦਿਆਲ ਦਾਸ ਜੀ ਡੇਰਾ ਬੌੜੀ ਸਾਹਿਬ ਜੀ ਦੀ ਦੇਖ-ਰੇਖ ਹੇਠ ਮਨਾਏ ਗਏ ਇਸ ਧਾਰਮਿਕ ਆਯੋਜਨ ਵਿੱਚ 108 ਹਵਨ ਕੁੰਡ ਬਣਾ ਕੇ ਹਵਨ ਯੱਗ ਕੀਤੇ ਗਏ, ਜਿਸ ਵਿੱਚ ਬਲਾਚੌਰ ਇਲਾਕੇ ਦੇ ਲਗਪਗ 60 ਪਿੰਡਾਂ ਦੇ ਸ਼ਰਧਾਲੂਆਂ ਨੇ ਪਰਿਵਾਰ ਸਮੇਤ ਭਾਗ ਲਿਆ।108 ਹਵਨ ਕੁੰਡਾਂ ਵਿੱਚ ਇਕੱਠੇ ਹਵਨ ਹੋਣ ਨਾਲ ਜਿੱਥੇ ਆਲ਼ੇ-ਦੁਆਲ਼ੇ ਦਾ ਸਾਰਾ ਵਾਤਾਵਰਣ ਮਹਿਕ ਉੱਠਿਆ, ਉੱਥੇ ਵੈਦਿਕ ਮੰਤਰਾਂ ਦੇ ਉਚਾਰਣ ਦੀ ਮਿੱਠੀ ਧੁਨ ਨਾਲ ਪੂਰਾ ਬਲਾਚੌਰ ਸ਼ਹਿਰ ਆਨੰਦਮਈ ਹੋ ਗਿਆ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਸਨਾਤਨ ਧਰਮ ਸਭਾ ਬਲਾਚੌਰ ਦੇ ਸਕੱਤਰ ਪਰਮਜੀਤ ਰੱਤੇਵਾਲੀਆ ਨੇ ਆਏ ਮਹਿਮਾਨਾਂ ਅਤੇ ਸ਼ਰਧਾਲੂਆਂ ਨੂੰ ਜੀ ਆਇਆਂ ਕਿਹਾ। ਸਮਾਗਮ ‘ਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਪ੍ਰੋ. ਕੁਲਦੀਪ ਅਗਨੀਹੋਤਰੀ ਨਿਰਦੇਸ਼ਕ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਰਿਜਨਲ ਸੈਂਟਰ ਧਰਮਸ਼ਾਲਾ ਨੇ ਸੰਬੋਧਨ ਕਰਦਿਆਂ ਸੰਗਤ ਨੂੰ ਵਿਕਰਮੀ ਸੰਮਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਭਾਰਤੀ ਦਰਸ਼ਨ ਅਨੁਸਾਰ ਹਰ ਵਿਅਕਤੀ ਨੂੰ ਦੇਸ਼ ਅਤੇ ਸਮਾਜ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਵਾਮੀ ਦਿਆਲ ਦਾਸ ਜੀ ਡੇਰਾ ਬੌੜੀ ਸਾਹਿਬ ਨੇ ਆਈ ਹੋਈ ਸਮੂਹ ਸੰਗਤ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਧਾਰਮਿਕ ਸਮਾਗਮ ਦੇ ਆਯੋਜਨ ‘ਚ ਸੁਚੱਜੇ ਪ੍ਰਬੰਧਾਂ ਅਤੇ ਨਿਵੇਕਲੀ ਪਹਿਲ ਕਰਨ ਲਈ ਸਨਾਤਨ ਧਰਮ ਸਭਾ ਬਲਾਚੌਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ। ਸਨਾਤਨ ਧਰਮ ਸਭਾ ਬਲਾਚੌਰ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ ਨੇ ਆਈ ਸੰਗਤ ਅਤੇ ਇਲਾਕਾ ਨਿਵਾਸੀਆਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ‘ਚ ਮਹਾਰਾਜ ਰਿਸ਼ੀਪਾਲ ਨਵਾਂਸ਼ਹਿਰ, ਮਹਾਰਾਜ ਮੁਨੀਰਾਜ ਮੁੱਤੋਂ ਮੰਡ , ਗੁਰੂ ਕਿਰਪਾ ਦਾਸ ਜੀ, ਸਵਾਮੀ ਜਗਮੋਹਨ ਜੀ, ਸ਼ੀਲ ਬਾਈ ਜੀ, ਸਵਾਮੀ ਰਾਮਜੀ ਦਾਸ , ਬਾਬਾ ਸ਼ਿਵਾਨੰਦ ਗਿਰੀ, ਸਤਨਾਮ ਜਲਾਲਪੁਰ, ਅਜੈ ਮੰਗੂਪੁਰ, ਵਰਿੰਦਰ ਕੌਰ ਥਾਂਦੀ, ਰਾਜਿੰਦਰ ਸਿੰਘ ਛਿੰਦੀ, ਅਸ਼ੋਕ ਬਜਾੜ, ਹਨੀ ਟੌਂਸਾ, ਅਸ਼ੋਕ ਬਾਠ, ਲੱਕੀ ਖੇਪੜ, ਰਾਮ ਜੀ ਦਾਸ ਭੂੰਬਲਾ, ਨਰਿੰਦਰ ਕੁਮਾਰ ਸੋਨੀ, ਰਾਣਾ ਨਿਰਦੇਵ ਸਿੰਘ ਜਾਡਲਾ, ਗੁਰਨਾਮ ਜੋਗੇਵਾਲ ਅਤੇ ਐਡਵੋਕੇਟ ਤਿਲਕ ਰਾਜ ਦੱਤਾ ਆਦਿ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਤੋਂ ਇਲਾਵਾ ਸਨਾਤਨ ਧਰਮ ਸਭਾ ਦੇ ਸਰਪ੍ਰਸਤ ਜਗਦੀਸ਼ ਕਪਿਲ, ਅਰੁਣਾ ਪਾਠਕ, ਸੁਨੀਤਾ ਵਾਸੂਦੇਵ, ਨੰਦਨੀ ਮੌਦਗਿਲ, ਹਿਮਕਣ, ਪ੍ਰਦੀਪ ਨਾਗਪਾਲ, ਡਾ. ਪ੍ਰੇਮ ਖਟਾਣਾ, ਸੁਰਜੀਤ ਕੋਹਲੀ, ਨਵੀਨ ਸੰਦੇਸ਼, ਲਲਿਤ ਰਾਣਾ, ਗਗਨ ਰਾਣਾ ,ਰੋਹਿਤ ਬਾਦਲ, ਬਲਵੰਤ ਕਿਸ਼ੋਰ, ਰਾਜੀਵ ਆਨੰਦ ,ਸੁਰਿੰਦਰ ਪਨੇਸਰ, ਵਿੱਕੀ ਚੇਤਲ, ਨੰਦ ਕਿਸ਼ੋਰ, ਪ੍ਰਦੀਪ ਰਾਣਾ, ਰਾਣਾ ਬਲਵੀਰ ਸਿੰਘ, ਰਾਣਾ ਤਰਸੇਮ ਸਿੰਘ, ਗੁਰਨਾਮ ਸਿੰਘ, ਰਾਣਾ ਧਰੁਵ ਸਿੰਘ, ਸ਼ਿਵ ਆਨੰਦ, ਅਨੂਪ ਕੁਮਾਰ,ਨਰਿੰਦਰ ਸੂਦਨ ,ਰਾਣਾ ਭੀਮ ਸੈਨ, ਰਾਣਾ ਸੁਰੇਸ਼ ਕੌਸ਼ਲ , ਲੇਖਰਾਜ ਮਹਿੰਦੀਪੁਰ, ਹਰਵਿੰਦਰ ਪਾਲ ਰਾਣਾ, ਸੁਭਾਸ਼ ਰਾਣਾ, ਰਾਣਾ ਵਿਸ਼ਵਰਾਜ ਕੌਸ਼ਲ, ਸੁਮਿਤ ਕੁਮਾਰ ਅਤੇ ਦੀਪਕ ਕੁਮਾਰ ਆਦਿ ਸ਼ਰਧਾਲੂ ਹਾਜ਼ਰ ਸਨ।