ਜਿਲ੍ਹਾਂ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਦਿੱਤੀੰ ਵਧਾਈ
ਨਵਾਂਸ਼ਹਿਰ /ਕਾਠਗੜ੍ਹ 31 ਮਾਰਚ (ਜਤਿੰਦਰ ਪਾਲ ਸਿੰਘ ਕਲੇਰ )- ਪਿੰਡ ਰੈਲਮਾਜਰਾ ਵਿਖੇ ਅੱਜ ਈਦ ਦੇ ਮੋਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਵੱਡੇ ਪੱਧਰ ਤੇ ਤਿਉਹਾਰ ਮਨਾਇਆ ਗਿਆ ਇਸ ਮੌਕੇ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਕਾਂਗਰਸ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਇੱਕ ਚੰਗਾ ਸੰਦੇਸ਼ ਦਿੱਤਾ ਕੀ ਰਮਜ਼ਾਨ ਮਹੀਨੇ ਵਿੱਚ ਲੋਕਾਂ ਵਲੋਂ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਤੇ ਕਿਹਾ ਕਿ ਖੁਦਾ ਇੱਕ ਹੀ ਹੈ ਤੇ ਇਹ ਹੀ ਸੰਦੇਸ਼ ਦਿੱਤਾ ਜਾਂਦਾ ਕੀ ਅਸੀਂ ਲੋਕ ਭਾਈਚਾਰਕ ਸਾਂਝ ਨਾਲ ਦੇਸ਼ ਵਿੱਚ ਰਹਿੰਦੇ ਹਨ ਤੇ ਪੰਜਾਬ ਇੱਕ ਇਸਾ ਤਰ੍ਹਾਂ ਦੀ ਧਰਤੀ ਹੈ ਜਿੱਥੇ ਹਰੇਕ ਧਰਮਾਂ ਦਾ ਸਤਿਕਾਰ ਹੁੰਦਾ ਹੈ ਅਸੀਂ ਸਮੂਹ ਕਾਂਗਰਸ ਪਾਰਟੀ ਪੂਰੇ ਦੇਸ਼ ਵਾਸੀਆਂ ਨੂੰ ਈਦ ਦੀਆਂ ਫਿਰ ਤੋਂ ਵਧਾਈਆਂ ਦਿੰਦੇ ਹਾ ਇਸ ਮੌਕੇ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲ ਮਾਜਰਾ ਤੇ ਜਗਤਾਰ ਖਾਨ , ਸਤਪਾਲ ਖਾਨ,ਰਫ਼ੀਕ ਖਾਨ,ਬਹਾਦੁਰ ਮਹੁੰਮਦ, ਦਿਲਬਾਗ ਮਹੁੰਮਦ, ਹਮੀਦ ਖਾਨ,ਰੂਲ ਖਾਨ,ਲਾਲੀ ਖਾਨ,ਸਰੀਫ ਖਾਨ,ਰਸੀਦ ਖਾਨ ,ਸਲੀਮ ਖਾਨ, ਗਿੱਟੂ ਖਾਨ ਤੇ ਮਸਜਿਦ ਦੇ ਇਮਾਮ ਮੋਲਵੀ ਵੀ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆ ਅਤੇ ਪਿਆਰ ਮਹੁੱਬਤ ਦਾ ਪੂਰੇ ਪਿੰਡ ਵਿੱਚ ਸੰਦੇਸ਼ ਦਿੱਤਾ ਗਿਆ |