ਨਵਾਂਸ਼ਹਿਰ/ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ)
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ ਵਿਖੇ ਕਬੱਡੀ ਮਹਾਂਕੁੰਭ 10,11,12 ਅਪ੍ਰੈਲ ਨੂੰ ਕਰਵਾਇਆਂ ਜਾ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਟਿੱਬੀ ਸਾਹਿਬ ਦੇ ਸੇਵਾਦਾਰ ਸਾਈਂ ਕਾਲੇਸ਼ਾਹ ਨੇ ਦੱਸਿਆ ਕਿ 10 ਅਤੇ 11 ਅਪ੍ਰੈਲ ਦਿਨ ਵੀਰਵਾਰ ਸ਼ੁੱਕਰਵਾਰ ਨੂੰ (ਕਬੱਡੀ ਮਹਾਂਕੁੰਭ ) ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਜਿਲ੍ਹਾਂ ਨਵਾਂਸ਼ਹਿਰ ਤੇ ਬਲਾਕ ਬਲਾਚੌਰ ਦੀਆਂ ਟੀਮਾਂ ਦੀ ਹੀ ਐਟਰੀ ਕੀਤੀ ਜਾਵੇਗੀ | ਅੰਡਰ 45 ਕਿਲੋਗ੍ਰਾਮ (ਉਮਰ 14) ਵਰਗ ਵਿੱਚ ਜੇਤੂਆਂ ਨੂੰ ਪਹਿਲਾ ਇਨਾਮ 5100 ਰੁਪਏ ਅਤੇ ਦੂਜਾ ਇਨਾਮ 4100 ਰੁਪਏ ਦਿੱਤਾ ਜਾਵੇਗਾ | ਇਸੇ ਤਰ੍ਹਾਂ ਅੰਡਰ 57 ਕਿਲੋਗ੍ਰਾਮ ਭਾਰ ਵਰਗ ਵਿੱਚ ਜੇਤੂਆਂ ਨੂੰ ਪਹਿਲਾ ਇਨਾਮ 6100 ਰੁਪਏ ਅਤੇ ਦੂਸਰਾ ਇਨਾਮ 5100 ਰੁਪਏ ਇਸੇ ਤਰ੍ਹਾਂ 68 ਕਿਲੋ ਭਾਰ ਵਰਗ ਵਿੱਚ ਜੇਤੂਆਂ ਨੂੰ ਪਹਿਲਾਂ ਇਨਾਮ 15000 ਰੁਪਏ ਤੇ ਦੂਸਰਾ ਇਨਾਮ 11000 ਰੁਪਏ ਦਿੱਤੇ ਜਾਣਗੇ | ਉਨ੍ਹਾਂ ਨੇ ਦੱਸਿਆ ਕਿ ਪਿੰਡ ਪੱਧਰ ਨਿਰੋਲ ਸਦੀਆਂ ਹੋਈਆਂ 8 ਟੀਮਾਂ ਦੇ ਮੈਚ ਹੋਣਗੇ | ਉਨ੍ਹਾਂ ਨੇ ਕਿਹਾ ਕਿ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 21000 ਰੁਪਏ ਅਤੇ ਦੂਸਰੇ ਨੰਬਰ ਦੇ ਰਹਿਣ ਵਾਲੀ ਟੀਮ ਨੂੰ 15000 ਰੁਪਏ ਦੇ ਕੇ ਨਿਵਾਜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕੋਈ ਵੀ ਖਿਡਾਰੀ ਨਸ਼ੇ ਦਾ ਸੇਵਨ ਕਰਕੇ ਨਹੀ ਖੇਡੇਗਾ | ਸਾਰੇ ਖਿਡਾਰੀ ਆਪਣੇ ਪਰੂਫ ਨਾਲ ਲੈ ਕੇ ਆਉਣਗੇ | ਜਾਅਲੀ ਪਰੂਫ ਹੋਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਕਿਸੇ ਵੀ ਟੀਮ ਦਾ ਪੰਜ ਮਿੰਟ ਤੋਂ ਜਿਆਦਾ ਇੰਤਜ਼ਾਰ ਨਹੀ ਕੀਤਾ ਜਾਵੇਗਾ | ਇਕ ਵਾਰ ਟੀਮ ਕੱਟਣ ਤੇ ਦੁਬਾਰਾ ਐਟਰੀ ਨਹੀ ਹੋਵੇਗੀ |