ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)
ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਚੇਅਰਮੈਨ ਸ਼੍ਰੀ ਨਿਰਮਲ ਸਿੰਘ ਰਿਆਤ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਰਿਆਤ ਆਪਣੀ ਮਾਣ-ਮੱਤੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 24 ਮਾਰਚ 2025 ਨੂੰ ਸਵਰਗਵਾਸ ਹੋ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਮੂਹ ਰਿਆਤ ਪਰਿਵਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਸਿਆਣਾ (ਬਲਾਚੌਰ) ਵਿਖ਼ੇ ਗੁਰਬਾਣੀ ਦੇ ਪਾਠ ਦੇ ਭੋਗ ਪੁਆਏ ਗਏ ਅਤੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ |ਇਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਸ਼੍ਰੀ ਅਜੀਤ ਰਾਮ ਮੁਲਾਜਮ ਆਗੂ, ਡਾ ਸੰਦੀਪ ਸਿੰਘ ਕੌੜਾ ਚਾਂਸਲਰ ਐਲ ਟੀ ਐਸ ਯੂ ਪੰਜਾਬ ਅਤੇ ਸਲਾਹਕਾਰ ਐਨ ਐਸ ਡੀ ਸੀ ਭਾਰਤ ਸਰਕਾਰ, ਐਡਵੋਕੇਟ ਆਰ ਪੀ ਸਿੰਘ ਚੌਧਰੀ, ਸ਼੍ਰੀ ਅਸ਼ੋਕ ਕਟਾਰੀਆ ਸੀਨੀਅਰ ਆਪ ਲੀਡਰ, ਸ਼੍ਰੀ ਅਵਿਨਾਸ ਰਾਏ ਖੰਨਾ ਸਾਬਕਾ ਸਾਂਸਦ ਅਤੇ ਸੀਨੀਅਰ ਲੀਡਰ ਬੀ ਜੇ ਪੀ ਨੇ ਮਾਤਾ ਮਹਿੰਦਰ ਕੌਰ ਰਿਆਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਰਿਆਤ ਪਰਿਵਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਨੂੰ ਸਰਾਹਨਾਂ ਕੀਤੀ ਅਤੇ ਕਿਹਾ ਕਿ ਇਨ੍ਹਾਂ ਵੱਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰੇ ਕੇਵਲ ਪੰਜਾਬ ਜਾ ਭਾਰਤ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਰਹੇ ਹਨ |ਐਮ ਐਲ ਏ ਹਲਕਾ ਬਲਾਚੌਰ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਵੀ ਇਸ ਮੌਕੇ ਪਹੁੰਚ ਰਿਆਤ ਪਰਿਵਾਰ ਨਾਲ਼ ਹਮਦਰਦੀ ਅਤੇ ਸੰਵੇਦਨਾ ਵਿਆਕਤ ਕੀਤੀ |ਡਾ ਸੰਦੀਪ ਸਿੰਘ ਕੌੜਾ ਚਾਂਸਲਰ ਨੇ ਪਰਿਵਾਰ ਵੱਲੋਂ ਸਮੂਹ ਰਿਸ਼ਤੇਦਾਰਾਂ, ਮਿੱਤਰਾਂ, ਬੁੱਧੀਜੀਵੀਆਂ, ਸਮਾਜਿਕ ਆਗੂਆਂ, ਰਾਜਨੀਤਿਕ ਆਗੂਆਂ ਦਾ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ|ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚ ਸ੍ਰੀ ਐਨ ਐਸ ਰਿਆਤ, ਬਲਵੰਤ ਸਿੰਘ ਰਿਆਤ, ਹਰਦੀਪ ਸਿੰਘ ਰਿਆਤ, ਸ੍ਰੀ ਹਰੀ ਸਿੰਘ, ਅਤੇ ਸ੍ਰੀ ਗੁਰਵਿੰਦਰ ਸਿੰਘ ਬਾਹੜਾ , ਚਾਂਸਲਰ ਆਰ.ਬੀ ਯੂ, ਅਤੇ ਇਸ ਇਲਾਵਾ ਪ੍ਰੋ. ਬੀ ਐਸ ਸਤਿਆਲ,ਸਤਬੀਰ ਸਿੰਘ ਬਾਜਵਾ ਜੋਇੰਟ ਰਜਿਸਟਰਾਰ ,ਪ੍ਰੋ.ਨਰਿੰਦਰ ਭੂੰਬਲਾ ਅਤੇ ਰਿਆਤ ਪਰਿਵਾਰ ਦੇ ਰਿਸ਼ਤੇਦਾਰ ਪੰਜਾਬ ਭਰ ਦੇ ਸਮਾਜਿਕ ਆਗੂ, ਰਾਜਿਨੀਤਕ ਅਤੇ ਬੁੱਧੀਜੀਵੀ ਮੌਜੂਦ ਰਹੇ |ਸਮੂਹ ਮੌਕੇ ਤੇ ਹਾਜ਼ਰ ਸੰਗਤ ਨੇ ਰਿਆਤ ਪਰਿਵਾਰ ਨਾਲ ਆਪਣੀ ਡੂੰਘੀ ਸੰਵੇਦਨਾ ਵਿਆਕਤ ਕੀਤੀ।