Wednesday, April 2, 2025

IPL 2025: ਦਿੱਲੀ ਨੇ ਹੈਦਰਾਬਾਦ ਤੇ ਦਰਜ ਕੀਤੀ ਜਿੱਤ, ਹੈਦਰਾਬਾਦ ਦੀ ਲਗਾਤਾਰ ਦੂਜੀ ਹਾਰ

ਆਈਪੀਐਲ 2025 ਦਾ 10ਵਾਂ ਮੈਚ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਾਸ਼ੇਖਰ ਰੈਡੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਫਾਫ ਡੂ ਪਲੇਸਿਸ ਦੇ ਅਰਧ ਸੈਂਕੜੇ ਅਤੇ ਮਿਸ਼ੇਲ ਸਟਾਰਕ ਅਤੇ ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ, ਦਿੱਲੀ ਕੈਪੀਟਲਜ਼ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ। ਸਟਾਰਕ ਨੇ 35 ਦੌੜਾਂ ਦੇ ਮੁਕਾਬਲੇ 5 ਵਿਕਟਾਂ ਲੈਂਦੀਆਂ, ਜਦਕਿ ਕੁਲਦੀਪ ਨੇ 22 ਦੌੜਾਂ ਦੇ ਮੁਕਾਬਲੇ 3 ਵਿਕਟਾਂ ਲੈਂਦੀਆਂ, ਜਿਸ ਨਾਲ ਸਨਰਾਈਜ਼ਰਜ਼ ਦੀ ਟੀਮ 18.4 ਓਵਰਾਂ ਵਿੱਚ ਪੈਵੇਲੀਅਨ ਵਾਪਸ ਆ ਗਈ। ਇਸ ਤੋਂ ਬਾਅਦ, ਦਿੱਲੀ ਨੇ ਜੇਕ ਫਰੇਜ਼ਰ-ਮੈਕਗੁਰਕ ਅਤੇ ਡੂ ਪਲੇਸਿਸ ਦੇ ਵਿਚਕਾਰ ਪਹਿਲੀ ਵਿਕਟ ਲਈ 81 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਨਾਲ 16 ਓਵਰਾਂ ਵਿੱਚ 166 ਦੌੜਾਂ ਬਣਾਈਆਂ ਅਤੇ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਹੈਦਰਾਬਾਦ ਵਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ, ਅੰਕਿਤ ਵਰਮਾ ਨੇ ਸਭ ਤੋਂ ਵੱਧ 74 ਦੌੜਾਂ ਬਣਾਈਆਂ, ਪਰ ਹੋਰ ਬੱਲੇਬਾਜ਼ਾਂ ਨੇ ਉਸਦਾ ਸਾਥ ਨਹੀਂ ਦਿੱਤਾ। ਇਸ ਕਾਰਨ, ਟੀਮ ਨਿਰਧਾਰਤ ਓਵਰਾਂ ਤੋਂ ਪਹਿਲਾਂ ਹੀ ਆਊਟ ਹੋ ਗਈ। ਦੂਜੇ ਪਾਸੇ, ਦਿੱਲੀ ਦੀ ਸਲਾਮੀ ਜੋੜੀ ਨੇ ਤੇਜ਼ ਸ਼ੁਰੂਆਤ ਕੀਤੀ, ਜਿਸ ਨਾਲ ਦਿੱਲੀ ਨੂੰ ਮਜ਼ਬੂਤ ਬੁਨਿਆਦ ਮਿਲੀ ਅਤੇ ਉਸਨੇ ਜਿੱਤ ਹਾਸਲ ਕਰ ਲਈ।

Related Articles

LEAVE A REPLY

Please enter your comment!
Please enter your name here

Latest Articles