ਲੁਧਿਆਣਾ ਹਲਕੇ ਅੰਦਰ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਕੀਤਾ ਗਿਆ ਵਿਚਾਰ ਵਟਾਂਦਰਾ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)
ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਸੰਗਠਨ ਦੇ ਜਰਨਲ ਸੈਕਟਰੀ ਡਾਕਟਰ ਸੰਦੀਪ ਪਾਠਕ ਦੇ ਦਿਸ਼ਾ ਨਿਰਦੇਸ਼ ਹੇਠ ਬੀ ਸੀ ਵਿੰਗ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਦੇ ਬੀ ਸੀ ਵਿੰਗ ਦੀ ਕਾਰਜਕਾਰੀ ਮੀਟਿੰਗ ਹੋਈ। ਜਿਸਦੀ ਅਗਵਾਈ ਬੀ ਸੀ ਵਿੰਗ ਦੇ ਸੂਬਾ ਪ੍ਰਧਾਨ ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਆਪ ਆਗੂ ਸ਼ਿਵ ਕਰਨ ਜੀ ਚੇਚੀ ਅਤੇ ਬੀ ਸੀ ਵਿੰਗ ਪੰਜਾਬ ਦੇ ਸੂਬਾ ਸਕੱਤਰ ਹਰਜਿੰਦਰ ਸਿੰਘ ਸੀਚੇਵਾਲ ਵਾਈਸ ਚੇਅਰਮੈਨ ਪੰਜਾਬ ਵਲੋਂ ਕੀਤੀ ਗਈ।

ਇਸ ਮੀਟਿੰਗ ਦੌਰਾਨ ਲੁਧਿਆਣਾ ਚ ਆਉਣ ਵਾਲੇ ਜ਼ਿਮਨੀ ਚੋਣ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੋਕੇ ਬੀਸੀ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਸ਼ਿਵ ਕਰਨ ਚੇਚੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੁਲਿਸ ਤੇ ਪੰਜਾਬ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਸੂਬੇ ਦੇ ਅੰਦਰ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਅੰਦਰ ਹੋਣ ਵਾਲੀਆਂ ਬਲਾਕ ਸਮੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਚੇਚੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਬਜਟ ਜੋ ਕਿ ਲੋਕ ਪੱਖੀ ਹੈ ਜਿਸ ਤਰ੍ਹਾਂ ਪੰਜਾਬ ਦੇ ਲੋਕਾ ਨੂੰ ਬਿਨਾਂ ਕਿਸੇ ਭੇਦਭਾਵ ਦੇ 300ਯੂਨਿਟ ਮੁਫ਼ਤ ਬਿਜਲੀ ਮਹੁੱਈਆ ਹੋ ਰਹੀ ਹੈ ਉਸੇ ਤਰ੍ਹਾ ਪੰਜਾਬ ਦੇ ਲੋਕਾਂ ਨੂੰ ਸਿਹਤ ਬੀਮਾ ਸਕੀਮ ਸ਼ੁਰੂ ਹੋਵੇਗੀ ਤੇ ਨਾਲ ਨਾਲ ਸਕੂਲਾਂ ਦੇ ਲਈ 18 ਹਜ਼ਾਰ ਕਰੋੜ ਤੇ ਹਰੇਕ ਪਿੰਡ ਖੇਡ ਸਟੇਡੀਅਮ ਬਣਾਉਣ ਦਾ ਜੋ ਉਪਰਾਲਾ ਸ਼ੁਰੂ ਕਰਨ ਜਾ ਰਹੀ ਹੈ ਉਹ ਸੂਬੇ ਦੇ ਲੋਕਾਂ ਦੇ ਲਈ ਵੱਡਾ ਤੋਹਫ਼ਾ ਹੈ ਇਸ ਮੌਕੇ ਤੇ ਬੀ ਸੀ ਵਿੰਗ ਪੰਜਾਬ ਦੇ ਅਹੁਦੇਦਾਰ ਤੇ ਜ਼ਿਲਾ ਪ੍ਰਧਾਨ ਅਤੇ ਜਿਲਾ ਸਕੱਤਰ ਵਿਸ਼ੇਸ ਤੋਰ ਤੇ ਮੌਜ਼ੂਦ ਰਹੇ।