Tuesday, April 1, 2025

ਕੁਦਰਤ ਨੂੰ ਪਿਆਰ ਕਰਨ ਵਾਲੀ ਅਲੌਕਿਕ ਹਸਤੀ – ਡਾ. ਕਰਮਤੇ ਸ਼ਾਹੀ

ਅੱਠ ਅਰਬ ਲੋਕਾਂ ਦੀ ਇਸ ਧਰਤੀ ਤੇ ਅਸੀਂ ਕਿੰਨੇ ਹਜ਼ਾਰ ਲੋਕਾਂ ਨੂੰ ਆਪਣੀ ਹਯਾਤੀ ਦੌਰਾਨ ਮਿਲਦੇ ਹਾਂ, ਉਹਨਾਂ ਵਿਚੋਂ ਕਿੰਨੇ ਇਨਸਾਨ ਸਾਡੀ ਸੁਰਤਿ ਅੰਦਰ ਵੱਸਦੇ ਹਨ।
ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਚਲਦਿਆਂ ਅੱਜ ਮੁਲਾਕਾਤ ਹੋਈ ਹੈ, ਇੱਕ ਅੱਲ੍ਹਾ ਪਾਕ ਦੀ ਨੇਕ ਰੂਹ ਡਾ. ਕਰਮਤੇ ਸ਼ਾਹੀ ਨਾਲ।
ਸਰੀਰ ਅੰਦਰ ਕਾਰਜ ਕਰ ਰਹੀਆਂ ਹੱਡੀਆਂ ਦੀ ਇੱਕ ਬੇਹਤਰੀਨ ਡਾਕਟਰ ਕਰਮਤੇ ਸ਼ਾਹੀ। ਨਗਰ ਫਿਲੋਰ ਨਜ਼ਦੀਕ ਉਹਨਾਂ ਦੇ ਸ਼ਾਹੀ ਹਸਪਤਾਲ ਵਿੱਚ
ਮੁਲਾਕਾਤ ਵੇਲੇ ਗੱਲਾਂ ਕਰਦੇ ਇੱਕ ਖੂਬਸੂਰਤ ਅੰਦਾਜ਼ ਪ੍ਰਦਾਨ ਕਰਦੀ ਉਹਨਾਂ ਦੀ ਸੁਹਜਮਈ ਸ਼ਖ਼ਸੀਅਤ ਨੂੰ ਜਾਣਿਆ।
ਸੰਨ 1965 ਨੂੰ ਗੁਰਮਾ ਡੇਹਲੋਂ, ਲੁਧਿਆਣੇ ਵਿੱਚ ਵਲੈਤ ਖਾਨ ਤੇ ਹਾਜਰਾ ਬੇਗਮ ਦੇ ਘਰ ਜਨਮ ਲੈਣ ਵਾਲੀ ਕਰਮਤੇ ਆਪਣੇ ਛੇ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ।
ਦਾਦਾ ਨੱਥੇ ਖਾਨ ਘੋੜੀਆਂ ਰੱਖਣ ਵਾਲੇ ਇਨਸਾਨ ਸਨ। ਮੁਸਲਿਮ ਪਰਿਵਾਰਾਂ ਅੰਦਰ ਵਿਦਿਆ ਗ੍ਰਹਿਣ ਕਰਨ ਦੀ ਮਨਾਹੀ ਸੀ।
ਕਰਮਤੇ ਬਜ਼ਿਦ ਕਿ ਉਹ ਪੜ੍ਹਾਈ ਕਰੇਗੀ।
ਮਾਂ ਨੇ ਰੋਕਿਆ, ਘਰ ਦੇ ਕੰਮ ਕਾਜ ਕੀਤੇ, ਕਣਕਾਂ ਦੀ ਕਟਾਈ ਵਰਗੇ ਕੰਮ ਕਰਦੀ
ਕਰਮਤੇ ਆਪਣੇ ਇਰਾਦੇ ਤੋਂ ਕਦੇ ਵੀ ਪਿੱਛੇ ਨਹੀਂ ਹੋਈ। ਐਨੀ ਜਦੋ ਜਹਿਦ ਕੀਤੀ ਕਿ ਨਰਸਿੰਗ ਦੀ ਪੜ੍ਹਾਈ ਉਪਰੰਤ ਡੀ ਪੀ ਟੀ , ਦਾ ਕੋਰਸ ਪੂਰਾ ਕੀਤਾ ਤੇ ਫੇਰ ਦਯਾ ਨੰਦ ਹਸਪਤਾਲ, ਵਿੱਚ ਸਰਵਿਸ ਵੀ ਕੀਤੀ।
ਸਿਰੜ ਦੀ ਪੱਕੀ ਕਰਮਤੇ ਨੇ ਆਪਣੇ ਭੈਣਾਂ ਭਰਾਵਾਂ ਨੂੰ ਪੜਾਇਆ। ਉਹਨਾਂ ਦੇ ਆਪਣੇ ਤੋਂ ਪਹਿਲਾਂ ਨਿਕਾਹ ਕਰਵਾਏ।
ਤੇ ਆਪ 1991 ਨੂੰ ਡਾਕਟਰ ਅਲੀ ਮੁਹੰਮਦ ਸ਼ਾਹੀ ਜੀਵਨ ਡੋਰ ਵਿੱਚ ਪਰੋਈ ਗਈ।
ਅੱਲ੍ਹਾ ਪਾਕ ਦੀ ਰਹਿਮਤ ਮੰਨਣ ਵਾਲੀ ਕਰਮਤੇ ਤੇ ਅਲੀ ਮੁਹੰਮਦ ਸ਼ਾਹੀ ਨੂੰ ਘਰ ਵਾਲਿਆਂ ਨੇ ਅਲਵਿਦਾ ਕਹਿ ਦਿੱਤਾ।
ਨਗਰ ਆਣ ਖਲੋਤੇ। ਕਰਮਤੇ ਲੁਧਿਆਣੇ ਨੌਕਰੀ ਕਰਦੀ। ਅਲੀ ਮੁਹੰਮਦ ਨਗਰ ਵਿਖੇ ਹੱਡੀਆਂ ਦੇ ਮਰੀਜ਼ਾਂ ਨੂੰ ਵੇਖਦੇ। ਦਿਨ ਬਦਲੇ, ਜੈਸਮੀਨ ਦਾ ਜਨਮ ਹੋਇਆ ਸੰਨ 1992 ਨੂੰ।
ਕਿਸਮਤ ਨੇ ਨਵੇਂ ਸੰਕੇਤ ਦਿੱਤੇ। ਅਲੀ ਮੁਹੰਮਦ ਸ਼ਾਹੀ ਦਾ ਕੰਮ ਇੰਨਾ ਚੱਲ ਨਿਕਲਿਆ ਕਿ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਮਰੀਜ਼ਾਂ ਨੂੰ ਨਗਰ ਆਉਣਾ ਪਿਆ।
ਕਰਮਤੇ ਨੇ ਸੰਨ 1997 ਨੂੰ ਆਪਣੀ ਦੂਸਰੀ ਬੇਟੀ ਐਸ਼ਮੀਨ ਸ਼ਾਹੀ ਨੂੰ ਜਨਮ ਦਿੱਤਾ।
ਅੱਲ੍ਹਾ ਪਾਕ ਦੀ ਨੇਕ ਰੂਹ , ਜ਼ਿੰਦਗੀ ਦੇ ਰੰਗ ਹੀ ਬਦਲ ਗਏ। ਕੁਰਾਨ ਸ਼ਰੀਫ਼ ਦੀਆਂ ਆਇਤਾਂ,ਮਨ ਅੰਦਰ ਵਸਾਈ ਇਹ ਸ਼ਾਹੀ ਪਰਿਵਾਰ ਸਮਾਜ ਸੇਵੀ ਸੰਸਥਾਵਾਂ ਦੇ ਕਾਰਜ ਸੰਪੂਰਨ ਕਰਨ ਲਈ ਵਚਨਬੱਧ ਹੋ ਗਿਆ।
ਕੁਦਰਤ ਪ੍ਰੇਮੀ ਕਰਮਤੇ ਸ਼ਾਹੀ ਬਚਪਨ ਤੋਂ ਹੀ ਸੀ।
ਰੁੱਖ ਲਗਾਉਣੇ, ਉਹਨਾਂ ਨੂੰ ਬੇਹੱਦ ਪਸੰਦ ਹਨ।
ਅੱਲ੍ਹਾ ਪਾਕ ਆਪ ਹਾਜ਼ਰ ਹੋ ਜਾਂਦੇ ਹਨ। ਬੱਚੀਆਂ ਦੀ ਵਧੀਆ ਪੜਾਈ ਤੇ ਉਹਨਾਂ ਦੇ ਜੀਵਨ ਪ੍ਰਤੀ ਸੁਚੇਤ ਕਰਮਤੇ ਸ਼ਾਹੀ ਨੇ ਵੱਡੀ ਬੇਟੀ ਜੈਸਮੀਨ ਨੂੰ ਕੇਨੈਡਾ ਮੈਨੇਜਮੈਂਟ ਸਟੱਡੀ ਕਰਵਾਈ। ਐਸ਼ਮੀਨ ਸ਼ਾਹੀ ਨੂੰ ਐਮ ਬੀ ਬੀ ਐਸ, ਜਨਰਲ ਮਾਹਿਰ ਡਾਕਟਰ ਬਣਾਇਆ। ਐਸ਼ਮੀਨ ਸ਼ਾਹੀ ਨੂੰ ਗਾਇਕੀ ਦਾ ਸ਼ੌਕ ਹੈ, ਉਸ ਦਾ ਇਹ ਜਨੂੰਨ ਸਿਰੜ ਨਾਲ ਲਬਰੇਜ਼ ਹੈ।
ਕਰਮਤੇ ਸ਼ਾਹੀ ਅੱਲ੍ਹਾ ਪਾਕ ਦੀ ਨੇਕ ਰੂਹ, ਡਾਕਟਰ ਅਲੀ ਮੁਹੰਮਦ ਸ਼ਾਹੀ ਦੇ ਸੰਨ 2020 ਨੂੰ ਕੋਵਿਡ ਦੌਰਾਨ ਸਰੀਰਕ ਤੌਰ ਤੇ ਵਿਛੋੜੇ ਨਾਲ ਇੱਕਲੀ ਜ਼ਰੂਰ ਹੋਈ, ਪ੍ਰੰਤੂ ਵਲੈਤ ਖਾਨ ਦੀ ਧੀ ਨੇ ਮਿਸਾਲ ਬਣ ਕੇ ਵਿਖਾ ਵੀ ਦਿੱਤਾ।
ਸ੍ਰਿਸ਼ਟੀ ਦੇ ਭੇਦ ਦੀ ਗੱਲ ਕਰਦਿਆਂ ਕਰਮਤੇ ਸ਼ਾਹੀ ਰਾਂਗਲੀਆਂ ਸੰਦਲੀ ਸਾਹਾਂ ਸੰਗ ਸੰਵਾਦ ਰਚਾਉਣ ਲੱਗ ਗਈ। ਅੱਲ੍ਹਾ ਪਾਕ ਨੇ ਇਜ਼ਰਾਈਲ ਫ਼ਰਿਸ਼ਤੇ ਨੂੰ ਧਰਤੀ ਮਾਂ ਕੋਲੋਂ ਉਸ ਦੀ ਪਾਕ ਮਿੱਟੀ ਲਈ ਭੇਜਿਆ, ਉਸ ਮਿੱਟੀ ਤੋਂ ਆਦਮ ਅਲੀ ਸਲਾਮ ਦੀ ਸਿਰਜਣਾ 40 ਦਿਨ ਲਗਾ ਕੇ ਕੀਤੀ ਤੇ ਉਸ ਆਦਮ ਅਲੀ ਸਲਾਮ ਦੀ ਪਸਲੀ ਤੋਂ ਔਰਤ ਇਜਾਦ ਕੀਤੀ, ਜੰਨਤ ਵਿੱਚ ਰਹਿੰਦੇ ਆਦਮ ਅਲੀ ਸਲਾਮ ਤੇ ਉਸ ਸੰਗ ਸੰਵਾਦ ਰਚਾਉਂਦੀ ਹਵਾ ਨੂੰ ਸ਼ੈਤਾਨ ਨੇ ਵਰਜਿਤ ਫਲ ਖੁਆਇਆ।
ਜੰਨਤ ਵਿੱਚ ਰਹਿੰਦੇ ਆਦਮ ਅਲੀ ਸਲਾਮ ਤੇ ਹਵਾ ਧਰਤੀ ਤੇ ਅੱਲ੍ਹਾ ਪਾਕ ਆਪ ਛੱਡ ਗਿਆ, ਤੇ ਇਥੋਂ ਹੀ ਸੰਸਾਰ ਦੀ ਰਚਨਾ ਹੋਈ।
ਕਰਮਤੇ ਸ਼ਾਹੀ ਧਰਮ ਗਿਆਨ ਵਿਗਿਆਨ ਬਾਰੇ ਖੂਬਸੂਰਤ ਅੰਦਾਜ਼ ਨਾਲ ਬੋਲਦੇ ਗਏ। ਹਦੀਸਾ,, ਨਮਾਜ਼ਾਂ,, ਫ਼ਜ਼ਰ, ਅਸਰ, ਜ਼ੋਹਰ,ਮਗਰਬ, ਈਸ਼ਾ, ਤੋਂ ਇਲਾਵਾ ਇਸਹਾਕ,ਚਾਸਤ ਬਾਰੇ ਜਾਣਕਾਰੀ ਦਿੱਤੀ।
ਅਸਤਕ ਫਰੂਲਾ, ਹਰ ਸਮੇਂ ਅੱਲ੍ਹਾ ਪਾਕ ਤੋਂ ਮੁਆਫ਼ੀ ਮੰਗਦੇ ਹਾਂ,,
ਅਕੀਦਾ ਮੇਰਾ, ਸਾਰੇ ਧਰਮਾਂ ਤੇ ਹੈ।
ਗੁਰਬਾਣੀ ਮੈਂ ਰੋਜ਼ਾਨਾ ਸੁਣਦੀ ਹਾਂ। ਜਪੁਜੀ ਸਾਹਿਬ, ਰਹਿਰਾਸ, ਸੁਖਮਨੀ ਬਾਣੀ, ਮੇਰੇ ਕੋਲ ਨਿਰੰਤਰ ਵੱਜਦੀ ਰਹਿੰਦੀ ਹੈ। ਇਹ ਮੇਰੀ ਸੋਚ ਨੂੰ ਸਹੀ ਸੇਧ ਦਿੰਦੀ ਹੈ।
ਕੁਦਰਤ ਪ੍ਰੇਮੀ ਕਰਮਤੇ ਸ਼ਾਹੀ ਆਪਣੇ ਆਪ ਵਿੱਚ ਇੱਕ ਮੁਕੰਮਲ ਅਲੌਕਿਕ ਹਸਤੀ ਹਨ। ਅਜਿਹੀ ਚੇਤਨਾ ਮਈ ਰੂਹ ਨੂੰ ਮਿਲ ਦਾ ਇੱਕ ਨੇਕ ਕਾਰਜ ਹੈ।
ਅੱਲ੍ਹਾ ਪਾਕ ਕਰਮਤੇ ਸ਼ਾਹੀ ਨੂੰ ਹੋਰ ਪਰਵਾਜ਼ ਪ੍ਰਦਾਨ ਕਰੇ,ਇਹੋ ਅਰਦਾਸ ਹੈ,,
ਆਮੀਨ!
ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ
ਮੋਬਾਈਲ 9814009561, 9780086561

Related Articles

LEAVE A REPLY

Please enter your comment!
Please enter your name here

Latest Articles