Tuesday, April 1, 2025

ਬਲਾਚੌਰ ਵਿਖੇ ਕੱਲ ਮਨਾਇਆ ਜਾਵੇਗਾ 108 ਹਵਨ ਕੁੰਡੀ ਯੱਗ ਨਾਲ ਨਵਾਂ ਵਿਕਰਮੀ ਸੰਮਤ ਸਾਲ

ਬਲਾਚੌਰ, (ਜਤਿੰਦਰ ਪਾਲ ਸਿੰਘ ਕਲੇਰ) 
ਸਨਾਤਨ ਧਰਮ ਸਭਾ ਬਲਾਚੌਰ ਵਲੋਂ ਵਿਕਰਮੀ ਸੰਮਤ 2082 ਭਾਰਤੀ ਨਵਾਂ ਸਾਲ 30 ਮਾਰਚ  ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਨਾਤਨ ਧਰਮ ਸਭਾ ਬਲਾਚੌਰ ਦੇ ਪ੍ਰਧਾਨ  ਰਾਣਾ ਰਣਦੀਪ ਕੌਸ਼ਲ ਨੇ ਦੱਸਿਆ ਕਿ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਸਟੇਡੀਅਮ ਵਿਖੇ 108 ਹਵਨ ਕੁੰਡ ਬਣਾ ਕੇ ਹਵਨ ਯੱਗ ਕਰਵਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।    ਉਹਨਾਂ ਦੱਸਿਆ ਕਿ ਇਹ ਸਮਾਗਮ ਸੁਆਮੀ ਦਿਆਲ ਦਾਸ ਡੇਰਾ ਬੋੜੀ ਸਾਹਿਬ ਜੀ ਦੀ ਦੇਖ-ਰੇਖ ਵਿੱਚ ਕੀਤਾ ਜਾਵੇਗਾ । ਉਨ੍ਹਾਂ ਸਮੂਹ ਇਲਾਕਾ ਨਿਵਾਸੀਆ ਨੂੰ ਇਸ ਧਾਰਮਿਕ ਆਯੋਜਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਨਾਤਨ ਧਰਮ ਸਭਾ  ਦੇ ਸਰਪ੍ਰਸਤ ਸ਼੍ਰੀ ਜਗਦੀਸ਼ ਕਪਿਲ, ਪਰਮਜੀਤ ਰੱਤੇਵਾਲੀਆ, ਪ੍ਰਦੀਪ ਨਾਗਪਾਲ, ਨਵੀਨ ਸੰਦੇਸ਼, ਲਲਿਤ ਰਾਣਾ, ਗਗਨ ਰਾਣਾ , ਰੋਹਿਤ ਬਾਦਲ, ਬਲਵੰਤ ਕਿਸ਼ੋਰ, ਰਾਜੀਵ ਆਨੰਦ , ਸੁਰਿੰਦਰ ਪਨੇਸਰ, ਵਿੱਕੀ ਚੇਤਲ, ਪ੍ਰਦੀਪ ਰਾਣਾ, ਮੇਵਾ ਸਿੰਘ, ਟੇਕ ਰਾਮ, ਕੈਪਟਨ ਭਗਤ ਰਾਮ,  ਹੁਸਨ ਲਾਲ, ਜਸਵੰਤ ਸਿੰਘ, ਬਲਵੀਰ ਸਿੰਘ, ਰਾਣਾ ਤਰਸੇਮ ਸਿੰਘ, ਗੁਰਨਾਮ ਸਿੰਘ, ਸ਼ਿਵ ਆਨੰਦ, ਅਨੂਪ ਕੁਮਾਰ,ਨਰਿੰਦਰ ਸੂਦਨ , ਰਾਣਾ ਸੁਰੇਸ਼ ਕੌਸ਼ਲ ਅਤੇ ਲੇਖਰਾਜ ਮਹਿੰਦੀਪੁਰ, ਹਰਵਿੰਦਰ ਪਾਲ ਰਾਣਾ, ਸੁਭਾਸ਼ ਰਾਣਾ , ਸੁਮਿਤ ਕੁਮਾਰ ਆਦਿ ਪਤਵੰਤੇ ਸੱਜਣ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles