ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰਪਾਲ ਸਿੰਘ ਕਲੇਰ)
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਬਲਾਕ ਬਲਾਚੌਰ -1 ਦੇ ਕਲੱਸਟਰ ਭਰਥਲਾ ਅਧੀਨ ਆਉਂਦੇ ਵੱਖ ਵੱਖ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀ ਗ੍ਰੇਜੂਏਸ਼ਨ ਸੈਰੇਮਨੀ ਕਰਵਾਈ, ਪ੍ਰਾਇਮਰੀ ਦੇ ਬੱਚਿਆਂ ਦੇ ਸਾਲਾਨਾਂ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਵਿਭਾਗ ਦੀਆਂ ਹਦਾਇਤਾ ਅਨੁਸਾਰ ਮੈਗਾ ਪੀ ਟੀ ਐੱਮ ਦਾ ਅਯੋਜਨ ਕੀਤਾ ਗਿਆl ਜਿਸ ਵਿੱਚ ਬੱਚਿਆਂ ਦੇ ਮਾਪੇ, ਨਗਰ ਦੇ ਸਰਪੰਚ, ਪੰਚ, ਐਸ ਐਮ ਸੀ ਕਮੇਟੀ ਮੈਬਰ, ਅਤੇ ਪਿੰਡ ਦੇ ਮੋਹਤਾਵਰ ਵਿਅਕਤੀਆਂ ਨੇ ਭਾਗ ਲਿਆ ਉਪਰੰਤ ਸਕੂਲ ਦੇ ਬੱਚਿਆਂ ਨੂੰ ਅਤੇ ਮੋਹਤਵਰ ਵਿਅਕਤੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ lਇਸ ਮੌਕੇ ਬਲਾਕ ਨੋਡਲ ਅਫਸਰ ਗਿਆਨ ਸਿੰਘ ਕਟਾਰੀਆ ਤੇ ਸੈਂਟਰ ਹੈੱਡ ਟੀਚਰ ਹਰਜੀਤ ਸਿੰਘ ਸਹੋਤਾ ਨੇ ਵੱਖ ਵੱਖ ਸਕੂਲਾਂ ਦੀ ਵਿਜ਼ਿਟ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਉਠਓ
