ਨਵਾਂਸ਼ਹਿਰ/ਹੁਸ਼ਿਆਰਪੁਰ (ਜਤਿੰਦਰ ਪਾਲ ਸਿੰਘ ਕਲੇਰ)
ਅਰੋੜਾ ਮਹਾਂਸਭਾ (ਰਜਿ) ਪੰਜਾਬ ਦਾ ਰਾਜ ਪੱਧਰੀ ਪਰਿਵਾਰ ਮਿਲਣ ਅਤੇ ਨਵੀਂ ਕਾਰਜਸਮਿਤੀ ਦਾ ਸਨਮਾਨ ਸਮਾਰੋਹ 30 ਮਾਰਚ ਨੂੰ ਸਵੇਰੇ 10 ਵਜੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਕਮਲਜੀਤ ਸੇਤੀਆ ਪ੍ਰਧਾਨ ਅਰੋੜਾ ਮਹਾਂਸਭਾ ਪੰਜਾਬ ਦੀ ਪ੍ਰਧਾਨਗੀ ਵਿੱਚ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੂਨਮ ਮਾਨਿਕ ਪ੍ਰਧਾਨ ਅਰੋੜਾ ਮਹਾਂਸਭਾ ਪੰਜਾਬ ਇਸਤਰੀ ਵਿੰਗ ਨੇ ਦੱਸਿਆ ਕਿ ਇਸ ਸਮਾਰੋਹ ਵਿਚ ਅਮਨ ਅਰੋੜਾ ਚੀਫ਼ ਪੈਟਰਨ ਅਰੋੜਾ ਮਹਾਂਸਭਾ ਪੰਜਾਬ, ਕੈਬਿਨੇਟ ਮੰਤਰੀ ਅਤੇ ਪੰਜਾਬ ਪ੍ਰਧਾਨ ਆਮ ਆਦਮੀ ਅਤੇ ਤਰੁਣ ਚੁੱਘ ਰਾਸ਼ਟਰੀਆ ਮਹਾਂਮੰਤਰੀ ਬੀਜੇਪੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਅਵਿਨਾਸ਼ ਰਾਏ ਖੰਨਾ ਸਾਬਕਾ ਐੱਮ. ਪੀ, ਵਿਜੇ ਸਾਂਪਲਾ ਸਾਬਕਾ ਐਮ. ਪੀ.,ਸੰਜੀਵ ਅਰੋੜਾ ਸਾਬਕਾ ਐਮ. ਪੀ. , ਤੀਕਸ਼ਨ ਸੂਦ ਸਾਬਕਾ ਮਨਿਸਟਰ, ਬ੍ਰਹਮਸ਼ੰਕਰ ਜਿੰਪਾ ਸਾਬਕਾ ਕੈਬਿਨੇਟ ਮਨਿਸਟਰ, ਸ਼ਾਮ ਸੁੰਦਰ ਅਰੋੜਾ ਮਨਿਸਟਰ ਵੀ ਹਾਜ਼ਰ ਰਹਿਣਗੇ। ਦੀਵਾਨ ਅਮਿਤ ਅਰੋੜਾ ਚੀਫ਼ ਪੱਟਨ, ਧਰਮਪਾਲ ਗਰੋਵਰ ਰਾਸ਼ਟਰੀਆ ਚੇਅਰਮੈਨ ਪਾਰਟੀ,ਅਮਰੀਕ ਸਿੰਘ ਬੱਤਰਾ ਚੇਅਰਮੈਨ ਅਤੇ ਪੂਰੇ ਪੰਜਾਬ ਤੇ ਅਰੋੜਾ ਮਹਾ ਸਭਾ ਦੇ ਸਾਰੇ ਯੂਨਿਟਸ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਸਮਾਰੋਹ ਵਿਚ ਬੱਚਿਆਂ ਦੇ ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਅਰੋੜਾ ਵੰਸ਼ ਸਮਾਜ ਦੇ ਭਵਿੱਖ ਦੇ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਨਵੀਂ ਕਾਰਜਕਾਰਨੀ ਨੂੰ ਸਨਮਾਨਿਤ ਕੀਤਾ ਜਾਵੇਗਾ।