ਆਦਮਪੁਰ
ਆਦਮਪੁਰ ਦੇ ਐਸ ਡੀ ਐਮ ਸ਼੍ਰੀ ਵੀਵੇਕ ਮੋਦੀ ਜੀ ਨੂੰ ਸ਼ਹਿਰ ਦੇ ਕੁੱਝ ਰੁਕੇ ਹੋਏ ਕੰਮਾਂ ਤੋਂ ਜਾਣੂ ਕਰਵਾਇਆ । ਇਸ ਮੌਕੇ ਤੇ ਹਰਿੰਦਰ ਸਿੰਘ ਉਨ੍ਹਾਂ ਦੇ ਨਾਲ ਰਹੇ । ਸਬ ਤੋਂ ਪਹਿਲਾਂ ਖੇਡ ਮੈਦਾਨ ਵੇਖਿਆ । ਇਲਾਕੇ ਦੇ ਖੇਡ ਪ੍ਰੇਮੀ ਅਤੇ ਰੋਜ਼ਾਨਾ ਸੈਰ ਕਰਨ ਵਾਲੇ ਵੀ ਮਿਲੇ । ਉਨ੍ਹਾਂ ਨੇ ਮੈਦਾਨ ਦੀ ਬੇਹਤਰੀ ਅਤੇ ਸੁਧਾਰ ਬਾਰੇ ਜਾਣਕਾਰੀ ਦਿੱਤੀ । ਲਗਭਗ ਦੋ ਵਰ੍ਹੇ ਪਹਿਲਾਂ ਲਗਿਆ ” ਉਪਨ ਜਿੰਮ ਅਤੇ ਝੂਲਿਆਂ ” ਦੀ ਹਾਲਤ ਵੀ ਠੀਕ ਨਹੀਂ ਹੈ । ਨਗਰ ਕੌਂਸਲ ਵੱਲੋਂ ਲਗਾਇਆ ਇਹ ਜਿੰਮ ਦੀ ਦੇਖਭਾਲ ਦੀ ਕੰਮੀਂ ਵੇਖਣ ਨੂੰ ਮਿਲੀ । ਲੋਕਾਂ ਨੇ ਦੱਸਿਆ ਕਿ ਮੈਦਾਨ ਦੀ ਦੇਖਭਾਲ ਵਾਲਾ ਮਾਲੀ ਵੀ ਹਥ ਰੋਜ਼ ਨਹੀਂ ਆਉਂਦਾ । ਮੈਦਾਨ ਵਿੱਚ ਵੱਡੀ ਵੱਡੀ ਘਾ ਅਤੇ ਜੰਗਲੀ ਬੂਟੀ ਵੀ ਉਘੀ ਹੋਈ ਹੈ । ਇਹ ਵੀ ਮੰਗ ਰੱਖੀ ਗਈ ਕਿ ਮਹੀਲਾਵਾਂ ਲਈ ਕੋਈ ਵੀ ਵੱਖਰਾ ਸ਼ੌਚ ਨਹੀਂ ਹੈ, ਜਦਕਿ ਤੜਕ ਸਵੇਰੇ ਅਤੇ ਸ਼ਾਮ ਨੂੰ ਅਨੇਕ ਲੜਕੀਆਂ, ਮਹਿਲਾਵਾਂ ਸੈਰ ਕਰਨ ਆਂਦਿਆਂ ਹਨ । ਪਿਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ । ਮੈਦਾਨ ਦੇ ਬਾਹਰ ਨਗਰ ਕੌਂਸਲ ਵੱਲੋਂ ਲਗਾਇਆਂ ਹਾਈ ਪਾਵਰ ਲਾਈਟਾਂ ਵੀ ਖਰਾਬ ਹਨ ।

ਕੋਚ ਸਾਹਿਬਾਨਾਂ ਵੱਲੋਂ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਮੈਦਾਨ ਦੇ ਅੰਦਰ ਕੀਸੇ ਵੀ ਤਰ੍ਹਾਂ ਦੀ ਬੂਟਿਆਂ ਵਾਲੀ ਬਾੜ ( hedge ) ਜਾ ਵੱਡੇ ਬੂਟੇ ਲਗਾਏ ਨਹੀਂ ਜਾਂਦੇ ।ਇਸ ਬਾੜ ਵਿੱਚ ਕਈ ਬਾਰ ਸੱਪ ਆਦ ਵੀ ਵੇਖੇ ਗਏ , ਦੋ ਕੀ ਕੀਸੇ ਨੂੰ ਵੀ ਖ਼ਤਰਾ ਬਣ ਸਕਦੇ ਹਨ । ਮੈਦਾਨ ਦੇ ਅੰਦਰ ਰੋਸ਼ਨੀ ਲਈ ਥਾਂ ਥਾਂ ਤੇ ਅਨੇਕ ਖੰਬੇ ਲੱਗੇ ਹਨ। ਹਰ ਖੰਬੇ ਦੇ ਨਾਲ ( ਜ਼ਮੀਨ ਦੇ ਨਜ਼ਦੀਕ ) ਬਿਜਲੀ ਦੀ ਤਾਰਾਂ ਦੇ ਬਕਸੇ ਲੱਗੇ ਹਨ। ਇਹ ਬਕਸੇ ਬਹੁਤ ਹੀ ਖ਼ਸਤਾ ਹਾਲਤ ਵਿੱਚ ਹਨ, ਸਾਰੇ ਹੀ ਖੁੱਲੇ ਰਹਿੰਦੇ, ਨੰਗੇ ਤਾਰਾਂ ਦੇ ਜੋੜ, ਕਿਸੇ ਵੇਲੇ ਵੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ । ਕੁੱਝ ਮਹੀਨੇ ਪਹਿਲਾਂ ਹੀ ਆਦਮਪੁਰ ਬੱਸ ਅੱਡੇ ਤੋਂ ਖੇਡ ਮੈਦਾਨ ਤੱਕ ਨਵੀਂ ਸੜਕ ਬਣਾਈ ਗਈ ਹੈ । ਇਸ ਸੜਕ ਉਪਰ ਵੀ ਅਨੇਕ ਬਿਜਲੀ ਦੇ ਖੰਬੇ ਅਤੇ ਲਾਈਟਾਂ ਲੱਗੀਆਂ ਹਨ । ਪਰੰਤੂ ਅੱਜ ਦੀ ਤਾਰੀਖ ਤੱਕ ਇਨ੍ਹਾਂ ਨੂੰ ਚਾਲੂ ਜਾਂ ਬੰਦ ਕਰਨ ਲਈ ਕੋਈ ਪੱਕਾ ਇੰਤਜ਼ਾਮ ( main on – off switch) ਨਹੀਂ ਕੀਤਾ । ਦਿਵਾਰ ਨਾਲ ਖੁੱਲਿਆਂ ਲਟਕਦੀਆਂ ਤਾਰਾਂ ਵੀ ਹਰ ਸਮੇਂ ਖਤਰਨਾਕ ਹਨ । ਐਸ ਡੀ ਐਮ ਸਾਹਿਬ ਨੂੰ ਇਸੇ ਸੜਕ ਉਪਰ ਸ਼ਮਸ਼ਾਨ ਘਾਟ ਦੇ ਸਾਹਮਣੇ ਇਕ ਸੜਕ ਦੇ ਟੋਟੇ ਨੂੰ ਵੀ ਵਖਾਇਆ । ਕਈ ਮਹੀਨਿਆਂ ਤੋਂ ਇਹ ਬਣਿਆਂ ਹੀ ਨਹੀਂ । ਇਸ ਨੂੰ ” ਸੀਵਰ ਚੈਂਬਰ ” ਬਣੌਨ ਖ਼ਾਤਰ ਛੱਡਿਆ ਸੀ । ਏਥੇ ਅਨੇਕ ਰਾਹਗੀਰ ਡਿੱਗੇ ਵੀ ਹਨ , ਕੁੱਝ ਦੇ ਸੱਟਾਂ ਵੀ ਲੱਗੀਆਂ । ਇਹ ਮਾਮਲਾ ਕਾਰਜ ਸਾਧਕ ਅਫਸਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਸਾਹਬ ਦੀ ਜਾਣਕਾਰੀ ਵਿੱਚ ਵੀ ਹੈ, ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਐਸ ਡੀ ਐਮ ਸਾਹਬ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ, ਸ਼ਹਿਰ ਦਿਆਂ ਅਨੇਕ ਗਲਿਆਂ ਕੱਚਿਆਂ ਹਨ, ਜਾਂ ਉਨ੍ਹਾਂ ਦੀ ਮੁਰੰਮਤ ਦੀ ਲੋੜ ਹੈ । ਹਾਲਾਂਕਿ ਅਨੇਕ ਗਲਿਆਂ ਇੰਟਰਲੋਕ ਟਾਈਲਾਂ ਪੁੱਟ ਕੇ ਬਜਰੀ ਸੀਮੇਂਟ ਨਾਲ ਬਣਾਈਆਂ ਗਈਆਂ ਹਨ । ਪਰੰਤੂ ਜਿਹੜੀਆਂ ਇੰਟਰਲੋਕ ਟਾਈਲਾਂ ਪੁੱਟਿਆਂ ਹਨ, ਉਨ੍ਹਾਂ ਦੀ ਮੁੜ ਵਰਤੋਂ ਕੀਤੀ ਜਾਣੀ ਚਾਹੀਦੀ ਹੈ । ਜਿਥੇ ਵੀ ਲਗ ਸਕਦੀ ਹੈ, ਲਗਾਈ ਚਾਹੀਦੀ ਹੈ । ਇਸ ਦਾ ਨਗਰ ਕੌਂਸਲ ਪਾਸੋਂ ਹਿਸਾਬ ਵੀ ਲਿਆ ਜਾਣਾ ਚਾਹੀਦਾ ਹੈ ਕਿ, ਅੰਦਾਜ਼ਨ ਕਿਨੀਆਂ ਟਾਇਲਾਂ ਪੁੱਟਿਆਂ ਗਈਆਂ ਅਤੇ ਉਹ ਕਿਥੇ ਵਰਤਿਆਂ ਗਈਆਂ ? ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਸਹੀ ਸਹੂਲਤ ਦੇਣ ਲਈ ਅਨੇਕ ਸੁਧਾਰਾਂ ਦੀ ਲੋੜ ਹੈ । ਤਕਰੀਬਨ ਸਾਰੇ ਹੀ ਸ਼ਹਿਰ ਵਿੱਚ ਰੋਸ਼ਨੀ ਲਈ ਛੋਟੇ ਛੋਟੇ ਬਲੱਬ ਲਗਾਏ ਹਨ, ਜਿਨ੍ਹਾਂ ਦੀ ਰੋਸ਼ਨੀ ਨਾਕਾਫੀ ਹੈ । ਉਨ੍ਹਾਂ ਦੀ ਜਗ੍ਹਾ ਤਕਨੀਕੀ ਤੌਰ ਤੇ ਸਹੀ ਪੈਮਾਨੇ ਵਾਲੇ ਬੱਲਬ ( bulb ) ਲੱਗਣੇ ਚਾਹੀਦੇ ਹਨ , ਤਾਂ ਜੋ ਸਹੀ ਚਾਨਣ ਹੋਵੇ । ਐਸ ਡੀ ਐਮ ਸਾਹਬ ਨੂੰ ਜੱਲਦ ਹੀ ਲਿਖ਼ਤੀ ਰੂਪ ਵਿੱਚ ਦਿੱਤਾ ਜਾਏਗਾ । ਉਨ੍ਹਾਂ ਵੀ ਭਰੋਸਾ ਦਿੱਤਾ ਕਿ ਇਨ੍ਹਾਂ ਸ਼ਿਕਾਇਤਾਂ ਅਤੇ ਸੁਝਾਵਾਂ ਉਪਰ ਕਾਰਵਾਈ ਕੀਤੀ ਜਾਏਗੀ ।
ਇਸ ਮੌਕੇ ਤੇ ਸਤਨਾਮ ਸਿੰਘ , ਕੋਚ ਬ੍ਰਿਜ ਲਾਲ, ਕੋਚ ਅਸ਼ੋਕ ਕੁਮਾਰ ਬਿੱਲਾ, ਗੁਰਮੀਤ ਸਿੰਘ ਨਿੱਝਰ, ਕਿਸ਼ਨ ਚੰਦ ਲੋਈ, ਮਹਿੰਦਰ ਸਿੰਘ , ਹਰਜੀਤ ਸਿੰਘ ਆਦਿ ਸਮੇਤ ਅਨੇਕ ਇਲਾਕਾ ਨਿਵਾਸੀ ਵੀ ਹਾਜ਼ਰ ਸਨ ।