ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)
ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਵਿਰੁੱਧ ਮੁਹਿੰਮ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੇਕਰ ਗੱਲ ਕਰੀਏ ਨਵਾਂ ਸ਼ਹਿਰ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਵੱਲੋਂ ਲਗਾਤਾਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਤੇ ਇਸ ਮੀਟਿੰਗ ਵਿੱਚ ਤਹਿਤ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਲਗਾਤਾਰ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਯੁੱਧ ਨਸ਼ਿਆਂ ਦੇ ਵਿਰੁੱਧ ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਵਲੋਂ ਨਗਰ ਕੌਂਸਲ ਬਲਾਚੌਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਦੌਰਾਨ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਂਸਲ ਲਾਡੀ ਰਾਣਾ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਨਸ਼ਿਆਂ ਦੇ ਇਸ ਜੰਗ ਵਿੱਚ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਟੈਕਸੀ ਸਟੈਂਡ ਦੇ ਮੈਂਬਰਾਂ ਨੂੰ ਇਹ ਅਪੀਲ ਕੀਤੀ ਕਿ ਨਸ਼ਿਆਂ ਦੇ ਇਸ ਜੰਗ ਦੇ ਵਿੱਚ ਪੁਲਿਸ ਦਾ ਸਾਰੇ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਬਲਾਚੌਰ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਪਹਿਲ ਕਦਮੀ ਹੋ ਕੇ ਕੰਮ ਕੀਤਾ ਜਾਵੇ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਤੁਹਾਡੇ ਮਹੱਲੇ ਦੇ ਵਿੱਚ ਨਸ਼ਾ ਵੇਚਦਾ ਹੈ। ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੈਲਪਲਾਈਨ ਨੰਬਰ ਬਾਰੇ 9779100200 ਵੀ ਜਾਣਕਾਰੀ ਸਾਂਝੀ ਕੀਤੀ ਕਿ ਇਸ ਹੈਲਪਲਾਈਨ ਨੰਬਰ ਤੇ ਨਸ਼ਿਆਂ ਦੇ ਖਿਲਾਫ ਕਾਰਵਾਈ ਵਿੱਚ ਕਿਸੇ ਪ੍ਰਕਾਰ ਦੀ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਇਸ ਮੌਕੇ ਏਐਸਆਈ ਮਲਕੀਤ ਸਿੰਘ, ਪੀਐਚਜੀ, ਬਲਿਹਾਰ ਸਿੰਘ,
ਆਪ ਆਗੂ ਜਸਵਿੰਦਰ ਸਿੰਘ ਸਿਆਣ , ਅਜੈ ਕੁਮਾਰ ਰਾਣਾ ਕੌਂਸਲਰ ਵਾਰਡ ਨੰਬਰ 6, ਵਿਜੇ ਕੁਮਾਰ ਅਕਾਊਂਟੈਂਟ , ਧਨਵੰਤ ਸਿੰਘ ਜੂਨੀਅਰ ਸਹਾਇਕ, ਪਰਵਿੰਦਰ ਕੁਮਾਰ ਸੀਨੀਅਰ ਸਹਾਇਕ, ਸੰਤੋਖ ਸਿੰਘ ਜੂਨੀਅਰ ਸਹਾਇਕ, ਵਿਜੇ ਕੁਮਾਰ ਸਹਾਇਕ, ਸਤਨਾਮ, ਰੋਸ਼ਨ ਲਾਲ ਇੰਸਪੈਕਟਰ,ਰਵੀ, ਅਜੇ ਸਫਾਈ ਇੰਚਾਰਜ, ਚੰਦ ਰੂਪ , ਬਲਜੀਤ ਰਾਮ ਕਲਰਕ , ਸਮੂਹ ਮਹਿਲਾ ਸਟਾਫ, ਸਫਾਈ ਕਰਮਚਾਰੀ ਸਟਾਫ, ਇਸ ਤੋਂ ਇਲਾਵਾ ਦੁਕਾਨਦਾਰ , ਟੈਕਸੀ ਸਟੈਂਡ ਦੇ ਮੈਂਬਰਾਂ ਇਸ ਮੌਕੇ ਹਾਜ਼ਰ ਸਨ ।