ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਯੂਥ ਅਕਾਲੀ ਆਗੂ ਹਨੀ ਟੌਂਸਾ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਖੋਖਲਾ ਤੇ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਰਾਂਟੀਆ ਤੋ ਭੱਜਣ ਵਾਲਾ ਦੱਸਿਆ ਹੈ। ਤਿੰਨ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬੜੇ ਬੜੇ ਵਾਅਦੇ ਕਰਕੇ ਗਰੰਟੀਆ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਸਰਕਾਰ ਹੁਣ ਇਕ ਇਕ ਕਰਕੇ ਆਪਣੀ ਹਰ ਗਾਰੰਟੀ ਤੋ ਭੱਜਦੀ ਨਜ਼ਰ ਆ ਰਹੀ ਹੈ। ਜਿਸਦੀ ਤਾਜਾ ਉਦਾਹਰਣ ਪੰਜਾਬ ਸਰਕਾਰ ਵਲੋ ਇਸ ਸਾਲ ਜੋ ਬਜਟ ਲਿਆਉਂਦਾ ਗਿਆ ਹੈ ਉਸਦੇ ਵਿੱਚੋ ਮਿਲਦੀ ਹੈ। ਇਸ ਬਾਰ ਫਿਰ ਹਰ ਪੰਜਾਬ ਵਾਸੀ ਚਾਹੇ ਵਪਾਰੀ , ਕਿਸਾਨ , ਨੌਜਵਾਨ , ਮਜ਼ਦੂਰ ਸਾਰੀਆਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਇਸ ਬਾਰ ਖ਼ਾਸ ਕਰਕੇ ਪੰਜਾਬ ਦੀ ਹਰ ਇਕ ਮਹਿਲਾਂ ਨੂੰ ਬਹੁਤ ਉਮੀਦ ਸੀ ਕਿ ਇਸ ਬਾਰ ਆਮ ਆਦਮੀ ਸਰਕਾਰ ਉਹਨਾਂ ਨਾਲ ਧੋਖਾ ਨਹੀਂ ਕਰੇਗੀ ਤੇ ਹਰ ਮਹਿਲਾ ਨੂੰ ਹਰ ਮਹੀਨੇ 1100 ਰੁਪਏ ਦੀ ਆਪਣੀ ਗਾਰੰਟੀ ਜ਼ਰੂਰ ਪੂਰੀ ਕਰੇਗੀ। ਪਰ ਅਫ਼ਸੋਸ ਹੈ ਕਿ ਇਸ ਸਾਲ ਵੀ ਮਹਿਲਾਵਾਂ ਦੇ ਹੱਥ ਖਾਲੀ ਰਹਿ ਗਏ ਹਨ। ਜਿਸ ਨਾਲ ਆਮ ਆਦਮੀ ਸਰਕਾਰ ਦੇ ਝੂਠ ਦਾ ਚਿਹਰਾ ਨੰਗਾ ਹੋਇਆ ਹੈ। ਜਿੱਥੇ ਪਹਿਲਾਂ ਹੀ ਸੂਬੇ ਵਿੱਚ ਬੇਰੋਜ਼ਗਾਰੀ ਨਸ਼ਾ ਰਿਸ਼ਵਤਖੋਰੀ ਤੇ ਲਾਅ ਐਂਡ ਆਰਡਰ ਦੀ ਨਾਕਾਮੀ ਨਾਲ ਹਰ ਪੰਜਾਬ ਵਾਸੀ ਪਰੇਸ਼ਾਨ ਹੈ ਉਥੇ ਹੁਣ ਇਹ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਤੋ ਵੀ ਕਿਨਾਰਾ ਕਰਨ ਲੱਗ ਗਈ ਹੈ ਜਿਸਦਾ ਕੇ ਜਵਾਬ ਹੁਣ ਪੰਜਾਬ ਦੇ ਲੋਕ ਇਹਨਾਂ ਤੋ ਜਰੂਰ ਮੰਗਣਗੇ। ਅੰਤ ਵਿੱਚ ਯੂਥ ਅਕਾਲੀ ਦਲ ਆਗੂ ਹਨੀ ਟੌਂਸਾ ਵਲੋਂ ਮੁੱਖ ਮੰਤਰੀ ਮਾਨ ਤੋ ਮੰਗ ਕੀਤੀ ਗਈ ਕੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰੋ ਨਹੀਂ ਤਾ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੋ।ਇਸ ਮੌਕੇ ਤੇ ਹੋਰ ਯੂਥ ਅਕਾਲੀ ਆਗੂ ਵੀ ਮੌਜੂਦ ਸਨ।