Join
Friday, March 20, 2026
Friday, March 20, 2026

ਡੀ ਐਸ ਪੀ ਅਜੇ ਸਿੰਘ ਸਬ ਡਵੀਜ਼ਨ ਸ੍ਰੀ ਆਨੰਦਪੁਰ ਸਾਹਿਬ ਨੂੰ ਡੀਜੀਪੀ ਡਿਸਕ ਅਵਾਰਡ ਨਾਲ ਕੀਤਾ ਸਨਮਾਨਿਤ

ਨਵਾਂਸ਼ਹਿਰ /ਰੂਪਨਗਰ ( ਜਤਿੰਦਰ ਪਾਲ ਸਿੰਘ ਕਲੇਰ)

ਸਮਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਨੂੰ ਸਮਾਜ ਵਿੱਚ ਭਰੋਸਾ ਯੋਗ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਪੁਲਿਸ ਵਿਭਾਗ ਵਲੋਂ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਡੀਜੀਪੀ ਪੰਜਾਬ ਪੁਲਿਸ ਵੱਲੋਂ ਡਿਸਕ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਵਿੱਚ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ  ਸਿੰਘ ਨੂੰ ਡੀਜੀਪੀ ਡਿਸਕ ਨਾਲ ਬਿਹਤਰੀਨ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਹੈ। ਇਹ ਡਿਸਕ ਅਵਾਰਡ ਜਿਲ੍ਹਾਂ ਰੂਪਨਗਰ ਦੇ ਐਸਐਸਪੀ ਗੁਰਨੀਤ ਸਿੰਘ ਖੁਰਾਨਾ ਅਤੇ ਐਸਪੀ ਡਾਕਟਰ ਐਨਐਸ ਮਹਿਲ ਵਲੋਂ ਡੀ ਐਸ ਪੀ ਅਜੇ ਸਿੰਘ ਨੂੰ ਦਿੱਤਾ ਗਿਆ। ਉਕਤ ਅਧਿਕਾਰੀਆਂ ਨੂੰ ਦਿੱਤੇ ਗਏ ਜਿਕਰਯੋਗ ਹੈ ਕਿ ਇਹਨਾਂ ਨੂੰ ਪਹਿਲਾਂ ਵੀ ਡਿਸਕ ਅਵਾਰਡ ਮਿਲ ਚੁੱਕੇ ਹਨ ਪੰਜਾਬ ਪੱਧਰ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਐਸ ਐਸ ਪੀ ਗੁਰਨੀਤ ਸਿੰਘ ਖੁਰਾਨਾ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਵਜੋਂ ਆਪਣੇ ਜਿਲ੍ਹੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦਿਸ਼ਾ-ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ  ਕਰਦੇ ਹੋਏ ਡੀਐਸਪੀ ਅਜੇ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਵੱਡੀ ਖੇਪ ਪਕੜ ਕੇ ਪੂਰੇ ਰੂਪਨਗਰ ਜਿਲ੍ਹੇਂ ਵਿੱਚ ਇੱਕ ਮਿਸਾਇਲ ਕਾਇਮ ਕੀਤੀ ਹੈ ।

Related Articles

LEAVE A REPLY

Please enter your comment!
Please enter your name here

Latest Articles

2

2