Wednesday, March 26, 2025

ਮੈਡੀਕਲ , ਡੈਂਟਲ , ਖੂਨਦਾਨ ਅਤੇ ਅੱਖਾਂ ਦਾ ਫ੍ਰੀ ਚੈੱਕਅਪ ਮੈਗਾ ਕੈਂਪ ਦਾ ਉਦਘਾਟਨ

40 ਯੂਨਿਟ ਖੂਨ ਇੱਕਤਰ ਕੀਤਾ ,200 ਮਰੀਜਾਂ ਦੀ ਅੱਖਾਂ ਕੀਤੀਆਂ ਚੈਕ, 300 ਮਰੀਜਾਂ ਨੂੰ ਸੂਰੀ ਹਸਪਤਾਲ ਵਲੋਂ ਫ੍ਰੀ ਦਵਾਈਆਂ ਦਿੱਤੀਆਂ 

ਨਵਾਂਸ਼ਹਿਰ /ਕਾਠਗੜ੍ਹ  (ਜਤਿੰਦਰ ਪਾਲ ਸਿੰਘ ਕਲੇਰ)

ਸਵ. ਓਮ ਪ੍ਰਕਾਸ਼ ਬਾਂਠ ਦੀ ਬਰਸੀ ਨੂੰ ਸਮਰਪਿਤ  ਮੈਡੀਕਲ , ਡੈਂਟਲ , ਖੂਨਦਾਨ ਅਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਰੱਤੇਵਾਲ ਮੇਨ ਚੌਕ ਵਿੱਚ ਲਗਾਇਆ ਗਿਆ | ਇਸ ਮੈਗਾ ਕੈਂਪ ਦਾ ਉਦਘਾਟਨ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਅਤੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਸਰਪੰਚ ਰਿਸ਼ੂ ਬਾਲਾ ਸੇਵਾਦਾਰ ਸਾਂਈ ਕਾਲੇਸ਼ਾਹ ਡਾਕਟਰ ਭੁਪਿੰਦਰ ਜੀਤ ਸੂਰੀ ਸੂਰੀ ਵਲੋਂ ਸਾਰਿਆਂ ਸ਼ਖਸ਼ੀਅਤਾਂ ਨੇ ਉੱਚੇਚੇ ਤੌਰ ਤੇ ਪੰਹੁਚ ਕੇ ਸਾਂਝੇ ਤੌਰ ਤੇ ਕੀਤਾ  |

ਇਸ ਸਬੰਧੀ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦੇ ਹੋਏ ਬਿੰਦਰ ਬਾਂਠ ਤੇ ਅਰੋੜਾ ਪੀਪੀ ਨੇ ਦੱਸਿਆਂ ਕਿ ਇਸ ਕੈਂਪ  ਵਿੱਚ ਤਕਨੀਕੀ ਸਹਿਯੋਗ ਸੰਤ ਗੁਰਮੇਲ ਸਿੰਘ ਬਲੱਡ ਸੇੰਟਰ ਗੜ੍ਹੀ ਕਾਨੂੰਗੋਆਂ ਵਲੋਂ ਦਿੱਤਾ  ਗਿਆ ਇਸ ਕੈਂਪ ਵਿੱਚ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲੀਆਂ ਦੇ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ  200 ਮਰੀਜਾਂ ਦੀਆ ਅੱਖਾਂ ਦਾ  ਫ੍ਰੀ  ਚੈੱਕਅਪ ਕੀਤਾ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ |   ਇਸ ਮੌਕੇ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ   ਦੇ ਮਾਲਕ ਡਾਕਟਰ ਉਜਾਗਰ ਸਿੰਘ ਸੂਰੀ, ਡਾਕਟਰ ਭੁਪਿੰਦਰ ਸੂਰੀ ,ਡਾਕਟਰ ਅਮਨਦੀਪ ਕੌਰ ਸੂਰੀ ਵਲੋਂ 300 ਮਰੀਜਾਂ ਦਾ ਫ੍ਰੀ ਮੈਡੀਕਲ ਚੈੱਕਅਪ ਕਰਕੇ ਸੂਰੀ ਹਸਪਤਾਲ ਵਲੋਂ ਫਰੀ ਦਵਾਈਆਂ ਦਿੱਤੀਆਂ ਗਈਆ |   ਇਸ ਮੌਕੇ ਡਾਕਟਰ ਮਨਪ੍ਰੀਤ ਸਿੰਘ ਬੀ ਡੀ ਐਸ ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਨੇ ਵੀ 50  ਮਰੀਜਾਂ  ਦੇ ਦੰਦਾਂ ਦੀ ਜਾਂਚ ਕੀਤੀ |  ਇਸ ਮੌਕੇ 40 ਯੂਨਿਟ ਖੂਨ ਇਕੱਤਰ ਕੀਤਾ ਗਿਆ | ਖੂਨਦਾਨੀਆ ਨੂੰ  ਵਿਸੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ |  ਇਸ ਮੌਕੇ ਵਿਸ਼ੇਸ਼ ਤੌਰ ਤੇ ਤਰਨਵੀਰ  ਸਿੰਘ ਅਤੇ ਪੰਜਾਬ ਐਕਟਰ ਪ੍ਰੀਤ ਬਾਂਠ  ਉੱਚੇਚੇ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਇਲਾਕੇ ਭਰ ਤੋਂ ਮਰੀਜ਼ਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ। 

Related Articles

LEAVE A REPLY

Please enter your comment!
Please enter your name here

Latest Articles