ਲੋਕਾਂ ਵਿੱਚ ਸਹਿਮ ਦਾ ਮਾਹੌਲ, ਨਵਾਸ਼ਹਿਰ ਤੋਂ ਫਾਇਰ ਬਿਗ੍ਰੇਡ ਦੀ ਗੱਡੀਆ ਨੇ ਪਾਇਆ ਅੱਗ ਤੇ ਕਾਬੂ
ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )-
ਅੱਜ ਪਿੰਡ ਰੈਲਮਾਜਰਾ ਵਿਖੇ ਸੜਕ ਦੇ ਕੋਲ ਆਈਟੀ ਵਿਭਾਗ ਦੀ ਖਾਲੀ ਜਮੀਨ ਪਈ ਹੈ | ਇਸਦੇ ਨੇੜੇ ਸਮਸ਼ਾਨ ਘਾਟ ਦੀ ਖਾਲੀ ਜਮੀਨ ਵਿੱਚ ਦਰੱਖਤ ਬਹੁਤ ਸਾਰੇ ਲੱਗੇ ਹੋਏ ਹਨ ਜਿੰਨ੍ਹਾਂ ਵਿੱਚ ਲੋਕ ਕੂੜਾ ਕੜਕਟ ਸੁੱਟ ਦਿੰਦੇ ਹਨ | ਅੱਜ ਇਸ ਕੂੜੇ ਕਰਕਟ ਨੂੰ ਅਚਾਨਕ ਅੱਗ ਲੱਗ ਗਈ | ਜਿਸ ਕਰਕੇ ਆਸ ਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ | ਕਿਉਂਕਿ ਉਸ ਦੇ ਨਜ਼ਦੀਕੀ ਹੀ ਥਿੰਕ ਗੈਸ ਪਾਇਪ ਲਾਈਨ ਵੀ ਥੱਲਿਓਂ ਲੰਘਦੀ ਹੈ | ਜਿਸ ਕਰਕੇ ਲੋਕਾਂ ਵਿਚ ਕਾਫੀ ਡਰ ਬਣ ਗਿਆ ਕਿ ਕਿਤੇ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ | ਪਿੰਡ ਦੇ ਸਰਪੰਚ ਸਿੰਕਦਰ ਸਿੰਘ ਲਾਂਦੀ ਨੇ ਨਵਾਸ਼ਹਿਰ ਅਤੇ ਐਸ ਐਮ ਐਲ ਕੰਪਨੀ ਤੋਂ ਫਾਇਰ ਬਿਗ੍ਰੇਡ ਦੀ ਗੱਡੀਆਂ ਮੰਗਵਾ ਕੇ ਬੜੀ ਜੱਦੋਂ ਜਹਿਦ ਨਾਲ ਅੱਜ ਤੇ ਅੱਗ ਤੇ ਕਾਬੂ ਪਾਇਆ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਨੇ ਕਿਹਾ ਕਿ ਅਜੇ ਗਰਮੀ ਸ਼ੁਰੂ ਨਹੀ ਹੋਈ ਅੱਗ ਲੱਗਣ ਦਾ ਕੰਮ ਸ਼ੁਰੂ ਹੋ ਗਿਆ | ਉਨ੍ਹਾਂ ਨੇ ਕਿਹਾ ਕਿ ਇਸ ਭਿਆਨਕ ਅੱਗ ਨਾਲ ਦਰੱਖਤਾਂ ਦਾ ਕਾਫੀ ਨੁਕਸਾਨ ਹੋਇਆ | ਟੈਲੀਫੋਨ ਵਾਲਿਆਂ ਦੀ ਵੀ ਤਾਰਾਂ ਸੜ ਕੇ ਸੁਆਹ ਹੋ ਗਿਆ।ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਕੂੜਾ ਸੁੱਟਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਰਪੰਚ ਸਿੰਕਦਰ ਸਿੰਘ , ਜਗਤਾਰ ਖਾਨ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਬਾਜਵਾ ਕੁਲਵਿੰਦਰ ਸਿੰਘ,ਗੁਰਪ੍ਰੀਤ ਸਿੰਘ ਕੁਲਵਿੰਦਰ ਕੁਮਾਰ ਨੇ ਸਰਕਾਰ ਤੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਗਰਮੀਆਂ ਅਜੇ ਸ਼ੁਰੂ ਵੀ ਨਹੀਂ ਹੋਈਆਂ ਤੇ ਅੱਗ ਲਗਣੀ ਸ਼ੁਰੂ ਹੋ ਗਈ ਇਸ ਕਰਕੇ ਵਣ ਵਿਭਾਗ ਵਾਲਿਆਂ ਨੂੰ ਆਪਣੀਆ ਅੱਗ ਬਝਾਉਣ ਵਾਲੀਆ ਗੱਡੀਆ ਦੇ ਪ੍ਰਬੰਧ ਕਰਨਾ ਚਾਹੀਦਾ | ਤਾਕਿ ਕਿਸੇ ਵੱਡੀ ਦੂਰਘਟਨਾ ਤੋ ਬਚਾਅ ਹੋ ਸਕੇ।