Wednesday, March 26, 2025

ਸਨ ਫਾਰਮਾਂ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਟੌਂਸਾ ਵੱਲੋਂ ਪਿੰਡ ਮਹਿਮੂਦਪੁਰ ਵਿਖੇ ਮਨਾਇਆ ਵਿਸ਼ਵ ਟੀਬੀ ਦਿਵਸ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)

ਬਲਾਚੌਰ ਚ ਪੈਂਦੇ ਪਿੰਡ ਮਹਿਮੂਦਪੁਰ ਵਿਖੇ ਸਨ ਫਾਰਮਾਂ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਟੌਂਸਾ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ ।ਇਸ ਮੌਕੇ ਤੇ ਡਾਕਟਰ ਰਮੇਸ਼ ਲਾਲ ਨੇ ਦੱਸਿਆ ਕਿ ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ। ਡਾ ਰਮੇਸ਼ ਲਾਲ ਨੇ ਦੱਸਿਆ ਕਿ ਟੀਬੀ ਨੂੰ ਸਾਡੇ ਦੇਸ਼ ਵਿੱਚ ਤਪਦਿਕ ਜਾਂ ਤਪਦਿਕ ਵੀ ਕਿਹਾ ਜਾਂਦਾ ਹੈ। ਟੀਬੀ ਦੀ ਮਹਾਂਮਾਰੀ ਕਾਰਨ ਕਈ ਸਦੀਆਂ ਤੋਂ ਪੂਰੀ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਆਧੁਨਿਕ ਦਵਾਈ ਵਿੱਚ ਤਰੱਕੀ ਦੇ ਬਾਵਜੂਦ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਬਿਮਾਰੀ ਦੇ ਨਾਮ ਤੋਂ ਵੀ ਡਰਦੇ ਹਨ। ਕਿਉਂਕਿ ਇਹ ਜ਼ਿਆਦਾਤਰ ਮਾਮਲਿਆਂ ਵਿੱਚ ਛੂਤਕਾਰੀ ਹੈ। ਇਸ ਤੋਂ ਪੀੜਤ ਲੋਕਾਂ ਨੂੰ ਆਮ ਤੌਰ ‘ਤੇ ਸਮਾਜ ਤੋਂ ਅਲੱਗ-ਥਲੱਗ ਹੋਣਾ ਪੈਂਦਾ ਹੈ।ਇਸ ਮੌਕੇ ਤੇ ਡਾ ਰਮੇਸ਼ ਲਾਲ ਨੇ ਦੱਸਿਆ ਕਿ ਟੀਬੀ ਦੇ ਲੱਛਣ ਜਿਵੇਂ ਲਗਾਤਾਰ ਖਾਂਸੀ ਦਾ ਹੋਣਾ, ਭਾਰ ਘਟਣਾ, ਭੁੱਖ ਘੱਟ ਲੱਗਣਾ, ਵਾਰ ਵਾਰ  ਬੁਖ਼ਾਰ ਹੋਣਾ, ਥਕਾਵਟ ਮਹਿਸੂਸ ਹੋਣਾ, ਬਾਰੇ ਦੱਸਿਆ ਗਿਆ। ਟੀਬੀ ਤੋਂ ਬਚਣ ਲਈ ਨੇੜੇ ਦੇ ਸਰਕਾਰੀ ਹਸਪਤਾਲ ਜਾ ਮੈਡੀਕਲ ਕਾਲਜ ਜਾਂ ਕੇ ਟੀਬੀ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ।‌ਇਸ ਮੌਕੇ ਤੇ ਡਾਕਟਰ ਰਮੇਸ਼ ਲਾਲ,ਸਟਾਫ ਨਰਸ ਸਿਮਰਨਜੀਤ, ਅਤੇ ਮਨਜਿੰਦਰ ਕੌਰ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles