ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ)
ਜਿਲਾ ਸ਼ਹੀਦ ਭਗਤ ਸਿੰਘਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਬਲਾਚੌਰ ਪੁਲਿਸ ਨੇ ਇਕ ਵਿਆਕਤੀ ਨੂੰ ਕਾਬੂ ਕਰਕੇ ਉਸਦੇ ਕੋਲੋਂ 45 ਨਸ਼ੀਲੀ ਗੋਲੀਆ ਬਰਾਮਦ ਕੀਤੀਆ | ਪੁਲਿਸ ਨੇ ਕਥਿਤ ਆੋਰਪੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ |
ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਾਮ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੀ ਸੀ ਕਿ ਇਸੇ ਦੌਰਾਨ ਇਕ ਵਿਆਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕੋਲੋ ਚਾਰ ਪੱਤੇ ਜਿਨੇ ਵਿੱਚ ਦਸ ਦਸ ਗੋਲੀਆ ਤੇ ਇਕ ਪੱਤੇ ਵਿੱਚ ਪੰਜ ਕੁੱਲ 45 ਨਸ਼ੀਲੀ ਗੋਲੀਆ ਐਲਪਰੋਜਮ ਦੀਆ ਬਰਾਮਦ ਹੋਈਆ | ਉਨਾ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਅਜੇ ਕੁਮਾਰ ਉਰਫ ਸਲੀਮ ਪੁੱਤਰ ਜੀਵਨ ਕੁਮਾਰ ਵਾਸੀ ਬਾਲਮੀਕੀ ਮੁਹੱਲਾ ਜਾਡਲਾ ਦੇ ਰੂਪ ਵਿੱਚ ਹੋਈ |