ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)
ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ (ਜਿਲ੍ਹਾ ਇਕਾਈ ਨਵਾਂਸ਼ਹਿਰ) ਵਲੋਂ ਆਪਣੀ ਜ਼ਿਲ੍ਹਾ ਇਕਾਈ ਦੀ ਚੋਣ ਕੀਤੀ ਹੈ।ਜਿਸ ਵਿਚ ਯੁਗੇਸ਼ ਕੁਮਾਰ ਕੌੜਾ (ਜਿਲ੍ਹਾ ਪ੍ਰਧਾਨ) ਰੁਪਿੰਦਰ ਸਹਾਰਨ ਰਾਹੋ(ਜਨਰਲ ਸਕੱਤਰ)ਦਲਵੀਰ ਸਿੰਘ ਚੱਕ ਬਿਲਗਾ (ਸੀਨੀ.ਮੀਤ ਪ੍ਰਧਾਨ) ਅਵਤਾਰ ਸਿੰਘ ਬਕਾਪੁਰ ( ਸੀਨੀ.ਮੀਤ ਪ੍ਰਧਾਨ) ਸੁਮਿਤ ਸੋਢੀ (ਮੀਤ ਪ੍ਰਧਾਨ)ਜਤਿੰਦਰ ਵਾਲੀਆ (ਸੰਯੁਕਤ ਸਕੱਤਰ)ਸ਼ੈਲੀ ਮਾਨ ਰੱਕੜਾਂ ਢਾਹਾਂ (ਸੰਯੁਕਤ ਸਕੱਤਰ) ਸੰਜੀਵ ਕੁਮਾਰ ਰਾਹੋਂ (ਵਿੱਤ ਸਕੱਤਰ) ਹਰਿੰਦਰ ਸਿੰਘ ਲੰਗੜੋਆ (ਪ੍ਰੈੱਸ ਸਕੱਤਰ) ਚਮਨ ਲਾਲ ਸਾਹਿਬਾ(ਜਥੇਬੰਦਕ ਸਕੱਤਰ) ਵਰਿੰਦਰ ਸੁੰਮਨ ਬਲਾਚੌਰ (ਜਥੇਬੰਦਕ ਸਕੱਤਰ)ਪਰਦੀਪ ਕੌਰ ਨਵਾਂਸ਼ਹਿਰ (ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਅਮਨਦੀਪ ਕੌਰ (ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਨਵਦੀਪ ਕੌਰ ਬੰਗਾ ( ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਦਵਿੰਦਰ ਕੌਰ ਰੱਤੇਵਾਲ (ਸੰਯੁਕਤ ਸਕੱਤਰ ਲੇਡੀਜ਼ ਵਿੰਗ ) ਰਜਿੰਦਰ ਸਿੰਘ ਰਟੈਂਡਾ (ਜ਼ਿਲ੍ਹਾ ਕਮੇਟੀ ਮੈਂਬਰ) ਨਰੰਜਣਜੋਤ ਸਿੰਘ ਚਾਂਦਪੁਰੀ ਜਿਲ੍ਹਾ ਕਮੇਟੀ ਮੈਂਬਰ ਲਗਾਇਆ ਗਿਆ ਹੈ।ਇਸ ਮੌਕੇ ਯੂਨੀਅਨ ਵੱਲੋਂ ਜਥੇਬੰਦੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਤੇ ਉਨ੍ਹਾਂ ਦੇ ਸਾਰਥਕ ਹੱਲ ਲਈ ਸਰਕਾਰ ਨਾਲ ਰਾਬਤਾ ਕਾਇਮ ਕਰਨ ਦਾ ਮਤਾ ਪਾਸ ਕੀਤਾ ਗਿਆ।