Join
Friday, March 20, 2026
Friday, March 20, 2026

ਸਿੱਧ ਬਾਬਾ ਬਾਲਕ ਨਾਥ ਮੰਦਿਰ ਰੈਲ ਮਾਜਰਾ ਵਿੱਚ ਲੰਗਰ ਲਗਾਇਆ ਗਿਆ

ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ)

ਕਾਠਗੜ੍ਹ ਦੇ ਨੇੜੇ ਦੇ ਪਿੰਡ ਰੈਲਮਾਜਰਾ ਵਿਖੇ ਹਰ ਸਾਲ ਦੀ ਤਰ੍ਹਾਂ ਚੇਤ ਮਹੀਨੇ ਦੇ ਚਾਲੇ ਸੰਬੰਧੀ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਵਿੱਚ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸਵੇਰ ਸਮੇਂ ਤੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਲੰਗਰ ਸ਼ੁਰੂ ਕੀਤਾ ਗਿਆ ਅਤੇ ਦੇਰ ਸ਼ਾਮ ਤੱਕ ਚੱਲਦਾ ਰਿਹਾ। ਭਜਨ ਮੰਡਲੀਆਂ ਨੇ ਬਾਬਾ ਜੀ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੇਵਾਦਾਰਾਂ ਵਿੱਚ ਸਾਬਕਾ ਸਰਪੰਚ ਬਲਵਿੰਦਰ ਰਾਣਾ, ਮੰਗਤ ਰਾਮ ਰਾਣਾ, ਉਘਾ ਕੁਮੈਟਟੇਟਰ ਬੀਰਾ ਰੈਲ ਮਾਜਰਾ, ਸੰਜੀਵ ਬਬਲੀ, ਪਵਨ ਸ਼ਰਮਾ, ਲਾਲ ਚੰਦ ਰਾਣਾ, ਲਖਵੀਰ ਰਾਣਾਂ ਅਤੇ ਪਿੰਡ ਵਾਸੀ ਸ਼ਾਮਲ ਸਨ। ਇਸੇ ਤਰ੍ਹਾਂ ਮਿਤੀ 5, 6, 7 ਅਪ੍ਰੈਲ ਨੂੰ ਪਿੰਡ ਕੈਲਵੀ ਨਜ਼ਦੀਕ ਸਾਹਤਲਾਈ ਹਿਮਾਚਲ ਪ੍ਰਦੇਸ਼ ਵਿੱਚ ਸੰਗਤਾਂ ਲਈ ਤਿੰਨ ਦਿਨ ਲੰਗਰ ਲਗਾਇਆ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles

2

2