ਨਵਾਂਸ਼ਹਿਰ/ਬੰਗਾ (ਜਤਿੰਦਰ ਪਾਲ ਸਿੰਘ ਕਲੇਰ )
ਐਨ ਆਰ ਆਈ ਭੈਣ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਅੱਜ ਬਾਬਾ ਲੱਖ ਦਾਤਾ ਜੀ ਅਸਥਾਨ ਪਿੰਡ ਭੰਗਲ ਕਲਾਂ ਵਿਖੇ ਪਹਿਲਾ ਸਵੈ ਇਛੱਕ ਖ਼ੂਨਦਾਨ ਕੈਂਪ ਅਤੇ ਪਹਿਲਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਵਿਚ ਖੂਨਦਾਨੀਆਂ ਵੱਲੋਂ 25 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਕੈਂਪ ਵਿਚ ਸਮਾਜ ਸੇਵਕ ਮਨਜੀਤ ਸਿੰਘ ਭੰਗਲ ਸਾਬਕਾ ਅਸਿਸਟੈਂਟ ਇੰਟੈਲੀਜੈਂਸ ਅਫ਼ਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਖੂਨ ਦਾਨ, ਮਹਾਂਦਾਨ ਹੈ ਅਤੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇਕ ਸੇਵਾ ਹੈ । ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਅਜਿਹੇ ਖੂਨਦਾਨ ਕੈਂਪਾਂ ਵਿੱਚ ਭਾਗ ਲੈਣ ਤਾਂ ਜੋ ਮਨੁੱਖਤਾ ਦੇ ਭਲੇ ਲਈ ਕੀਤੇ ਖੂਨਦਾਨ ਨਾਲ ਕਿਸੇ ਦੀ ਜਾਨ ਬਚ ਸਕੇ । ਖੂਨਦਾਨ ਕੈਂਪ ਵਿਚ ਬਲਵਿੰਦਰ ਸਿੰਘ ਭੰਗਲ ਅਤੇ ਸਤਵਿੰਦਰ ਕੌਰ ਭੰਗਲ (ਪਤੀ ਅਤੇ ਪਤਨੀ) ਨੇ ਇਕੱਠੇ ਖੂਨਦਾਨ ਕਰਕੇ ਖੂਨਦਾਨੀਆਂ ਲਈ ਪ੍ਰੇਰਣਾ ਸਰੋਤ ਬਣੇ। ਕੈਂਪ ਪ੍ਰਬੰਧਕਾਂ ਵੱਲੋਂ ਖੂਨ ਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਨਿਵਾਸੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ । ਜਿਸ ਹਸਪਤਾਲ ਦੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਮਰੀਜ਼ਾਂ ਦਾ ਮੁਫਤ ਮੈਡੀਕਲ ਚੈੱਕਐੱਪ ਕੀਤਾ ਗਿਆ । ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਸ਼ੂਗਰ ਟੈਸਟ ਵੀ ਕੀਤੇ ਗਏ । ਕੈਂਪ ਮੌਕੇ ਜਸਕਰਨ ਸਿੰਘ ਭੰਗਲ ਇਟਲੀ ਨੇ ਸਮੂਹ ਸੰਗਤਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਮੈਡੀਕਲ ਟੀਮ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਸਨਮਾਨ ਕੀਤਾ । ਇਸ ਮੌਕੇ ਰਣਜੀਤ ਸਿੰਘ ਭੰਗਲ ਯੂ ਕੇ, ਮਨਦੀਪ ਸਿੰਘ ਭੰਗਲ, ਪ੍ਰਦੀਪ ਸਿੰਘ ਭੰਗਲ, ਅਮਰਜੀਤ ਸਿੰਘ ਮੈਂਬਰ ਪੰਚਾਇਤ, ਸੁਖਵਿੰਦਰ ਰਾਣਾ, ਗੁਰਨੇਕ ਸਿੰਘ ਜੇ. ਈ., ਡਾ. ਕੁਲਦੀਪ ਸਿੰਘ, ਡਾ, ਨਵਦੀਪ ਕੌਰ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਸ਼ਰਨਜੀਤ ਸਿੰਘ ਭੰਗਲ, ਗੁਰਪ੍ਰੀਤ ਸਿੰਘ ਇਲੈਕਟ੍ਰੀਸ਼ਨ, ਜਸਪ੍ਰੀਤ ਸਿੰਘ, ਅਭਿਸ਼ੇਕ, ਸ਼ੈਨ ਖਟਕੜ, ਜਸਪ੍ਰੀਤ ਹੀਰਾ, ਅਜੇ ਮੰਗੂਵਾਲ ਅਤੇ ਉਹਨਾਂ ਦੇ ਸਾਥੀ ਮੈਂਬਰ ਵੀ ਹਾਜ਼ਰ ਸਨ ।