ਅੰਮ੍ਰਿਤਸਰ ਬੱਸ ਅੱਡੇ ਵਿਖੇ ਬੀਤੀ ਰਾਤ ਕੁਝ ਲੋਕਾਂ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਉੱਤੇ ਖਾਲਿਸਤਾਨ ਨਾਅਰੇ ਲਿਖੇ ਗਏ
ਜ਼ਿਕਰਯੋਗ ਹੈ ਕੇ ਕੁਝ ਦਿਨ ਪਹਿਲਾ ਹੁਸ਼ਿਆਰਪੁਰ ਵਿਖੇ ਵੀ ਕੁਝ ਲੋਕਾਂ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਉੱਤੇ ਸੰਤ ਭਿੰਡਰਾਂਵਾਲਾ ਦੇ ਸਟਿੱਕਰ ਲਗਾਏ ਗਏ ਸਨ ਅਤੇ ਖਰੜ ਵਿਖੇ ਵੀ ਇਕ ਹਿਮਾਚਲ ਦੀ ਬੱਸ ਦੀ ਭੰਨ ਤੋੜ ਕੀਤੀ ਗਈ ਸੀ .
ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀ ਨੇ ਪੰਜਾਬ ਦੇ ਮੁਖਮੰਤਰੀ ਨਾਲ ਇਸ ਬਾਰੇ ਗੱਲ ਕੀਤੀ ਸੀ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਸੀ
ਯਾਦ ਰੱਖਣ ਯੋਗ ਹੈ ਕੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਤੋਂ ਕੁਝ ਨੌਜਵਾਨ ਹਿਮਾਚਲ ਪ੍ਰਦੇਸ਼ ਜਾ ਰਹੇ ਸਨ ਤਾਂ ਉਹਨਾਂ ਦੇ ਵਾਹਨਾਂ ਤੇ ਲੱਗੇ ਝੰਨਦਿਆ ਨੂੰ ਹਿਮਾਚਲ ਦੇ ਕੁਝ ਲੋਕਾਂ ਨੇ ਲਾਹ ਕੇ ਸੁੱਟ ਦਿੱਤਾ ਸੀ ਅਤੇ ਸੰਤ ਭਿੰਡਰਾਂਵਾਲਾ ਦੀ ਤਸਵੀਰ ਵਾਲੇ ਝੰਡੇ ਨੂੰ ਪੈਰਾਂ ਹੇਠਾਂ ਵੀ ਰੋਲਿਆ ਸੀ, ਜਿਸ ਤੋਂ ਬਾਅਦ ਹਾਲਾਤ ਖ਼ਰਾਬ ਹੋ ਗਏ ਅਤੇ ਪੰਜਾਬ ਵਿੱਚ ਇਸਦਾ ਅਸਰ ਦੇਖਣ ਨੂੰ ਮਿਲਿਆ . ਖਰੜ ਵਿਖੇ ਵੀ ਇਕ ਹਿਮਾਚਲ ਦੀ ਬੱਸ ਦੀ ਭੰਨਤੋੜ ਕੀਤੀ ਗਈ ਸੀ, ਜਿਸ ਮਾਮਲੇ ਵਿੱਚ 2 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ . ਓਧਰ ਹਿਮਾਚਲ ਵਿੱਚ ਹੋਰ ਲੋਕਾਂ ਨੂੰ ਨਾਲ ਲੈ ਕੇ ਗਏ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਗਏ ਅਮਨ ਸੂਦ ਨੂੰ ਡਿਪਟੀ ਕਮਿਸ਼ਨਰ ਨੇ ਝਾੜ੍ਹੇਆ ਸੀ ਅਤੇ ਅੱਗੇ ਤੋਂ ਕ਼ਾਨੂਨ ਆਪਣੇ ਹੇਠ ਵਿੱਚ ਲੈਣ ਤੋਂ ਵਰਜਿਆ ਸੀ .