ਜਥੇਦਾਰ ਗੜਗੱਜ ਨੇ ਹਰ ਪ੍ਰਕਾਰ ਦੀ ਸੰਭਵ ਮਦਦ ਦਾ ਦਿੱਤਾ ਭਰੋਸਾ, ਗ੍ਰੰਥੀ ਸਿੰਘ ਨੇ ਗਲਤੀ ਕੀਤੀ ਮਹਿਸੂਸ
ਨਵਾਂਸ਼ਹਿਰ /ਰੂਪਨਗਰ (ਜਤਿੰਦਰ ਪਾਲ ਸਿੰਘ ਕਲੇਰ)
ਸੋਸ਼ਲ ਮੀਡੀਆ ਤੇ ਇੱਕ ਗ੍ਰੰਥੀ ਹਰਪ੍ਰੀਤ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਭੁੱਬਾ ਮਾਰ ਰੋ ਰਹੇ ਸਨ ਕਿ ਉਹਨਾਂ ਵਲੋਂ ਸਥਾਨਕ ਗੁਰਦੁਆਰਾ ਕਮੇਟੀ ਵੱਲੋਂ ਚੰਗਾ ਵਿਵਹਾਰ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹ ਦੁਖੀ ਹੋ ਕੇ ਆਪਣਾ ਕੀਰਤਨ ਛੱਡਣ ਦਾ ਫੈਸਲਾ ਕਰ ਰਹੇ ਸਨ ਅਤੇ ਆਪਣਾ ਸਿਰੀ ਸਾਹਿਬ ਲਾਹੁਣ ਦਾ ਫੈਸਲਾ ਲੈ ਰਹੇ ਸਨ ਅਤੇ ਕਿਸੇ ਵੀ ਧਾਰਮਿਕ ਵਿਅਕਤੀ ਅਤੇ ਸੰਸਥਾ ਦੇ ਮੁਖੀ ਵਲੋਂ ਕਿਸੇ ਪ੍ਰਕਾਰ ਦੀ ਮਦਦ ਦੇ ਹੱਕ ਵਿੱਚ ਨਾ ਖੜ੍ਹਨ ਕਾਰਨ ਦੀ ਗੱਲ ਆਖ ਰਹੇ ਸਨ ਪਰ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਦਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਨਵ ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਵੀਡੀਓ ਕੋਲ ਰਾਹੀਂ ਗ੍ਰੰਥੀ ਸਿੰਘ ਨਾਲ ਗੱਲਬਾਤ ਕੀਤੀ ਗਈ ਅਤੇ ਹਰ ਪ੍ਰਕਾਰ ਦੀ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਸੀਂ ਗੁਰੂ ਵਾਲੇ ਹਾਂ ਤੇ ਗੁਰੂ ਵਾਲੇ ਹੀ ਰਹਾਂਗੇ ਇਹ ਨਹੀਂ ਕਿ ਸਿੱਖ ਨੂੰ ਕੁਝ ਔਕੜਾਂ ਦਾ ਸਾਹਮਣਾ ਕਰਨ ਕਾਰਨ ਅਜਿਹੇ ਫੈਸਲੇ ਨਹੀਂ ਲੈਣਾ ਚਾਹੀਦੇ ਅਤੇ ਜੋ ਵੀ ਮਸਲੇ ਹਨ ਉਸ ਨੂੰ ਮਿਲ ਬੈਠ ਕੇ ਸੁਲਝਾ ਲੈਣ ਦਾ ਸੁਝਾਅ ਦਿੱਤਾ ਜਿਸ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਿੰਘ ਸਾਹਿਬ ਦੇ ਇਸ ਹੁਕਮਾਂ ਦੀ ਪਾਲਨਾ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਆਪਣੀ ਇਸ ਗਲਤੀ ਦੀ ਮੁਆਫੀ ਮੰਗੀ ਅਤੇ ਸਿੰਘ ਸਾਹਿਬ ਵਲੋਂ ਉਹਨਾਂ ਨੂੰ 22 ਮਾਰਚ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਣ ਕੇ ਮਿਲ ਬੈਠਣ ਲਈ ਸੱਦਾ ਦਿੱਤਾ ਜਿਸ ਤੋਂ ਖੁਸ਼ ਹੋ ਕੇ ਗ੍ਰੰਥੀ ਹਰਪ੍ਰੀਤ ਸਿੰਘ ਨੇ ਜਥੇਦਾਰ ਗੜਗੱਜ ਨੂੰ ਭਰੋਸਾ ਦਿੱਤਾ ਕਿ ਉਹ ਆਪਣਾ ਇਹ ਫੈਸਲਾ ਵਾਪਸ ਲੈ ਰਹੇ ਹਨ ਅਤੇ ਉਹਨਾਂ ਨਾਲ ਬੈਠ ਕੇ ਵਿਚਾਰ ਸਾਂਝੀ ਕਰਨਗੇ ਤੇ ਜਿੱਥੇ ਉਹਨਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਦੀ ਪਾਲਨਾ ਕਰਦੇ ਹੋਏ ਆਪਣੀ ਗਲਤੀ ਮੰਨੀ ਉੱਥੇ ਹੀ ਆਪਣੇ ਫੈਸਲੇ ਨੂੰ ਵਾਪਸ ਲੈਂਦੇ ਹੋਏ ਰੋਜਾਨਾ ਨਿਤਨੇਮ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਪਾਠ ਕਰਨ ਦੀ ਸਹਿਮਤੀ ਪ੍ਰਗਟਾਈ ਤੇ ਉਸ ਸਮੇਂ ਗ੍ਰੰਥੀ ਹਰਪ੍ਰੀਤ ਸਿੰਘ ਦਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿ ਸਿੰਘ ਸਾਹਿਬ ਜਥੇਦਾਰ ਵੱਲੋਂ ਇਸ ਤਰ੍ਹਾਂ ਗ੍ਰੰਥੀ ਸਿੰਘ ਦੇ ਹੱਕ ਦੇ ਵਿੱਚ ਆਉਣਾ ਕੋਈ ਛੋਟੀ ਗੱਲ ਨਹੀਂ