“ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ”
ਨਵਾਂ ਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ)
ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲਿਆ ਅੰਦਰ ਦਾਖ਼ਲਾ ਮੁਹਿੰਮ ਰੈਲੀਆਂ ਦਾ ਆਰੰਭ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਦੋ ਰੋਜਾ ਰੈਲੀ ਦਾ ਆਯੋਜਨ ਕੀਤਾ ਗਿਆ। ਅੱਜ ਦੂਸਰੇ ਦਿਨ ਦੀ ਦਾਖਲਾ ਰੈਲੀ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਸਤਿਕਾਰਯੋਗ ਅੰਕੁਰਜੀਤ ਸਿੰਘ ਆਈ ਏ ਐਸ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਪੱਖੋਂ ਘੱਟ ਨਹੀਂ ਹਨ। ਸਰਕਾਰੀ ਸਕੂਲਾਂ ਵਿੱਚ ਪੜਾਉਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਤਜ਼ਰਬੇਕਾਰ ਹਨ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਸਰਕਾਰ ਵਲੋਂ ਹਰ ਸੰਭਵ ਕੋਸ਼ਸ਼ ਕੀਤੀ ਗਈ ਹੈ ਤਾਂ ਜੋ ਬੱਚਿਆਂ ਦਾ ਸਰਵ ਪੱਖੀ ਵਿਕਾਸ ਹੋ ਸਕੇ। ਉਨ੍ਹਾਂ ਦੱਸਿਆਂ ਕਿ ਬੱਚਿਆਂ ਨੂੰ ਅਧੂਨਿਕ ਤਕਨੀਕਾਂ ਨਾਲ ਜੋੜਣ ਲਈ ਪ੍ਰੋਜੈਕਟਰ,ਪੈਨਲ ਸਿਸਟਮ ਅਤੇ ਲਿਸਨਿੰਗ ਲੈਂਬਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਬਹੁਤ ਹੀ ਮਾਣ ਅਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਮੈਂ ਵੀ ਸਰਕਾਰੀ ਸਕੂਲ ਦਾ ਪੜ੍ਹਿਆ ਵਿਦਿਆਰਥੀ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂਵਿੱਚ ਦਾਖਲ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਬੋਲਦਿਆਂ ਲਲਿਤ ਮੋਹਨ ਪਾਠਕ ਹਲਕਾ ਇਚਾਰਜ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ,ਉਸ ਸਮੇਂ ਤੋਂ ਸਿੱਖਿਆ ਅੰਦਰ ਨਵੀਂ ਕ੍ਰਾਂਤੀ ਆਈ ਹੈ। ਪੰਜਾਬ ਸਰਕਾਰ ਨੇ ਸਕੂਲਾਂ ਦੀ ਦਿੱਖ ਸੁਧਾਰਨ ਅਤੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਪਹਿਲ ਕਦਮੀ ਕੀਤੀ ਹੈ। ਹੁਣ ਸਕੂਲਾਂ ਵਿੱਚ ਬੱਚਿਆਂ ਨੂੰ ਹਰੇਕ ਤਰ੍ਹਾਂ ਦੀ ਸਹੂਲਤਾਂ ਮੁਫ਼ਤ ਵਿੱਚ ਮਿਲਦੀਆਂ ਹਨ। ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਨਾਉਣ ਹਿੱਤ ਪੰਜਾਬ ਸਰਕਾਰ ਵਲੋਂ ਵਿਦੇਸ਼ੀ ਦੌਰੇ ਕਰਵਾਏ ਜਾ ਰਹੇ ਹਨ ਤਾਂ ਕਿ ਵਿਦਿਆਰਥੀਆਂ ਅੰਦ ਨਵੀਆਂ ਤਕਨੀਕਾਂ ਨੂੰ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਉ ਆਪਾ ਪੰਜਾਬ ਸਰਕਾਰ ਛਾ ਸਾਥ ਦਿੰਦੇ ਹੋਏ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਰਕਾਰੀ ਸਕੂਲਾਂ ਨਾਲ ਜੁੜੀਏ ਅਤੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੀਏ। ਅਖੀਰ ਵਿੱਚ ਰਾਜ਼ੇਸ ਕੁਮਾਰ ਅਤੇ ਅਮਰਜੀਤ ਖਟਕੜ ਦੋਵੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਜ਼ ਵਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਅੱਜ ਦੀ ਦਾਖਲਾ ਰੈਲੀ ਲੰਗੜੋਆ ਤੋਂ ਕਿਸ਼ਨ ਪੁਰ,ਦੌਲਤਪੁਰ ਆਦਿ ਪਿੰਡਾਂ ਤੋਂ ਹੁੰਦੀ ਹੋਈ ਬਲਾਕ ਸੜੋਆ ਅਤੇ ਬਲਾਚੌਰ ਲਈ ਰਵਾਨਾ ਹੋਈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਦਿਆਲ ਮਾਨ ਵਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ,ਗੁਰਪਾਲ ਸਿੰਘ,ਜਗਦੀਪ ਸਿੰਘ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਡਾ.ਸੁਰਿੰਦਰਪਾਲ ਅਗਨੀਹੋਤਰੀ ਪ੍ਰਿੰਸੀਪਲ,ਚਮਨ ਸਿੰਘ ਭਾਨ ਮਜਾਰਾ,ਗੁਰਦੇਵ ਸਿੰਘ ਪਾਬਲਾ ਸਰਪੰਚ,ਸਤਨਾਮ ਸਿੰਘ ਜ਼ਿਲ੍ਹਾ ਕੋਆਰਡੀਨੇਟਰ,ਰਮਨ ਕੁਮਾਰ ਸਕੂਲ ਮੁੱਖੀ,ਬਲਜੀਤ ਸਿੰਘ,ਕੁਲਦੀਪ ਸਿੰਘ,ਵਿਜੈ ਕੁਮਾਰ,ਅਮਰ ਕਟਾਰੀਆ,ਬਲਕਾਰ ਚੰਦ,ਦਵਿੰਦਰ ਸਿੰਘ,ਰਾਮਤੀਰਥ ਸਿੰਘ,ਨੀਲ ਕਮਲ,ਜਸਵਿੰਦਰ ਕੌਰ,ਬਲਵੀਰ ਕੌਰ,ਬਲਜਿੰਦਰ ਸਿੰਘ,ਸਤਪਾਲ,ਕਿਰਪਾਲ ਕੌਰ,ਨੀਲਮ,ਮਨਜੀਤ ਕੌਰ,ਕਮਲਜੀਤ ਕੌਰ,ਸ਼ੈਲੀ ਜੈਰਥ,ਰਿੰਕੂ ਚੋਪੜਾ,ਬਲਵਿੰਦਰ,ਗਗਨਦੀਪ ਕੌਰ,ਸ਼ਾਲੀਨਤਾ ਭਨੋਟ,ਮਨਪ੍ਰੀਤ ਸਿੰਘ,ਬਨਵਾਰੀ ਲਾਲ,ਦੀਪਕ ਕੁਮਾਰ, ਵੱਖ-ਵੱਖ ਸਕੂਲਾਂ ਦੇ ਮੁੱਖੀ,ਐਸ ਐਮ ਸੀ ਕਮੇਟੀਆਂ ਦੇ ਮੈਬਰਜ਼ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।