ਨਵਾਂਸ਼ਹਿਰ /ਕੁਰਾਲੀ (ਜਤਿੰਦਰ ਪਾਲ ਸਿੰਘ ਕਲੇਰ )
ਗੁਰਦੁਆਰਾ ਦਸ਼ਮੇਸ਼ਗੜ੍ਹ ਸਾਹਿਬ ਪਿੰਡ ਭੈਰੋ ਮਾਜਰਾ ਵਿਖੇ ਸੇਵਾ ਸੰਭਾਲ ਕਰ ਰਹੀ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰੱਸਟ ਮੈਂਬਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਟਰੱਸਟ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਦਸ਼ਮੇਸ਼ਗੜ੍ਹ ਸਾਹਿਬ ਭੈਰੋ ਮਾਜਰਾ ਵਿਖੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰੱਸਟ ਵੱਲੋਂ ਪਹਿਲਾਂ ਦੀ ਤਰ੍ਹਾਂ ਹੁਣ ਵੀ ਸੇਵਾ ਸੰਭਾਲ ਕਰ ਰਹੀ ਹੈ। ਪਰ ਕੁਝ ਲੋਕ ਟਰੱਸਟ ਵੱਲੋਂ ਕੀਤੀ ਜਾ ਰਹੀ ਸੇਵਾ ਸੰਭਾਲ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੱਸਿਆ ਹੈ ਕਿ ਇਸ ਨੂੰ ਲੈ ਕੇ ਟਰੱਸਟ ਵੱਲੋਂ ਮਾਨਯੋਗ ਕੋਰਟ ਦਾ ਦਰਵਾਜਾ ਵੀ ਖੜਕੜਾਇਆ। ਮਾਨਯੋਗ ਕੋਰਟ ਵੱਲੋਂ ਫੈਸਲਾ ਟਰੱਸਟ ਦੇ ਹੱਕ ਵਿੱਚ ਦਿੱਤਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਟਰੱਸਟ ਵੱਲੋਂ ਕੀਤੀ ਜਾ ਰਹੀ ਸੇਵਾ ਸੰਭਾਲ ਦੇ ਵਿੱਚ ਦਾਖਲ ਅੰਦਾਜੀ ਕਰਨ ਤੇ ਰੋਕ ਲਗਾ ਦਿੱਤੀ।ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਦਿੱਤੇ ਗਏ ਇਸ ਫੈਸਲੇ ਤੋਂ ਬਾਅਦ ਵੀ ਕੁਝ ਲੋਕ ਲਗਾਤਾਰ ਟਰੱਸਟ ਦੇ ਮੈਂਬਰਾਂ ਨੂੰ ਸੇਵਾ ਸੰਭਾਲ ਕਰਨ ਤੋਂ ਰੋਕ ਰਹੇ ਹਨ। ਉਹਨਾਂ ਦੱਸਿਆ 19-03-2025 ਨੂੰ ਵੀ ਟਰੱਸਟ ਦੇ ਮੈਂਬਰ ਗੁਰਦੁਆਰਾ ਸਾਹਿਬ ਦੇ ਵੱਡੇ ਹਾਲ ਦੇ ਲੈਂਟਰ ਦੇ ਲੀਕ ਹੋਣ ਤੇ ਰਿਪੇਅਰ ਕਰਨ ਲਈ ਸਨ।ਜਿੱਥੇ ਕੁਝ ਵਿਅਕਤੀਆਂ ਵੱਲੋਂ ਇਕੱਤਰ ਹੋ ਕੇ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਗਿਆ। ਟਰੱਸਟ ਮੈਬਰਾਂ ਨੇ ਕਿਹਾ ਕਿ ਇਹਨਾਂ ਲੋਕਾਂ ਵਲੋ ਕੀਤੀ ਜਾ ਰਹੀ ਇਹ ਰੋਕ ਸਰਾਸਰ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਲਈ ਉਹ ਮੁੜ ਮਾਨਯੋਗ ਅਦਾਲਤ ਵਿੱਚ ਜਾਣਗੇ ਅਤੇ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੁਜ਼ਾਰਿਸ਼ ਕਰਨਗੇ। ਇਸ ਮੌਕੇ ਪਰਮਜੀਤ ਸਿੰਘ ਗਿੱਲ ਸੀਨੀਅਰ ਵਾਈਸ, ਪ੍ਰੈਜੀਡੈਂਟ ਮੇਜਰ ਜਰਨੈਲ ਸਿੰਘ ਜਰਨਲ ਸੈਕਟਰੀ, ਅਜੀਤ ਸਿੰਘ ਲੌਂਗੀਆ ਕੈਸ਼ੀਅਰ, ਤੇਜਿੰਦਰ ਸਿੰਘ, ਪ੍ਰੀਤਮ ਸਿੰਘ, ਨਰਪਿੰਦਰ ਸਿੰਘ ਆਦਿ ਹਾਜ਼ਰ ਸਨ।