ਇਸ ਮੈਡੀਕਲ ਕੈਂਪ ਵਿੱਚ ਸੂਰੀ ਹਸਪਤਾਲ ਵਲੋਂ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ
ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਸਵ. ਓਮ ਪ੍ਰਕਾਸ਼ ਬਾਂਠ ਦੀ ਬਰਸੀ ਨੂੰ ਸਮਰਪਿਤ ਮੈਡੀਕਲ, ਡੈਂਟਲ , ਖੂਨਦਾਨ ਅਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ 25 ਮਾਰਚ ਨੂੰ ਰੱਤੇਵਾਲ ਮੇਨ ਚੌਕ ਵਿੱਚ ਲਗਾਇਆ ਜਾ ਰਿਹਾ ਹੈ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਿੰਦਰ ਬਾਂਠ ਤੇ ਅਰੋੜਾ ਪੀਪੀ ਨੇ ਦੱਸਿਆਂ ਕਿ ਇਸ ਕੈਂਪ ਵਿੱਚ ਤਕਨੀਕੀ ਸਹਿਯੋਗ ਸੰਤ ਗੁਰਮੇਲ ਸਿੰਘ ਬਲੱਡ ਸੇੰਟਰ ਗੜ੍ਹੀ ਕਾਨੂੰਗੋਆਂ ਵਲੋਂ ਦਿੱਤਾ ਜਾ ਰਿਹਾ ਹੈ | ਇਹ ਕੈਂਪ 25 ਮਾਰਚ ਦਿਨ ਮੰਗਲਵਾਰ ਨੂੰ ਸਵੇਰ 10 ਤੋ 2 ਵਜੇ ਤੱਕ ਲਗਾਇਆਂ ਜਾ ਰਿਹਾ ਹੈ | ਇਸ ਕੈਂਪ ਵਿੱਚ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲੇ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਅੱਖਾਂ ਦਾ ਫ੍ਰੀ ਚੈੱਕਅਪ ਕਰੇਗੀ | ਉਨ੍ਹਾਂ ਨੇ ਦੱਸਿਆਂ ਕਿ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਮਾਲਕ ਡਾਕਟਰ ਉਜਾਗਰ ਸਿੰਘ ਸੂਰੀ, ਡਾਕਟਰ ਭੁਪਿੰਦਰ ਸੂਰੀ ,ਡਾਕਟਰ ਅਮਨਦੀਪ ਕੌਰ ਸੂਰੀ ਵਲੋਂ ਫ੍ਰੀ ਮੈਡੀਕਲ ਚੈੱਕਅਪ ਕਰਕੇ ਸੂਰੀ ਹਸਪਤਾਲ ਵਲੋਂ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ | ਇਸ ਮੌਕੇ ਡਾਕਟਰ ਮਨਪ੍ਰੀਤ ਸਿੰਘ ਬੀ ਡੀ ਐਸ ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੀ ਮਰੀਜਾਂ ਦੀ ਜਾਂਚ ਕਰਨਗੇ | ਇਸ ਮੌਕੇ ਵਿਸ਼ੇਸ਼ ਤੌਰ ਤੇ ਤਰਨਵੀਰ ਸਿੰਘ ਅਤੇ ਪੰਜਾਬ ਐਕਟਰ ਪ੍ਰੀਤ ਬਾਂਠ ਉੱਚੇਚੇ ਤੌਰ ਤੇ ਪਹੁੰਚਣਗੇ | ਉਨ੍ਹਾਂ ਦੱਸਿਆਂ ਕਿ ਕੈੰਪ ਦੌਰਾਨ ਮਰੀਜਾਂ ਦਾ ਚੈੱਕਅਪ ਅਤੇ ਦਵਾਈਆ ਫ੍ਰੀ ਦਿੱਤੀਆਂ ਜਾਣਗੀਆਂ | ਉਨ੍ਹਾਂ ਨੇ ਇਲਾਕੇ ਦੇ ਮਰੀਜਾਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਲਾਹਾ ਲੈਣ ਦੀ ਅਪੀਲ ਕੀਤੀ |