ਭਾਰਤੀ ਹਾਕੀ ਟੀਮ ਦੇ ਦੋ ਪ੍ਰਸਿੱਧ ਖਿਡਾਰੀ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜਲੰਧਰ ਦੇ ਹਾਕੀ ਮੱਕਾ ਮਿੱਠਾਪੁਰ ਦਾ ਨਿਵਾਸੀ ਓਲੰਪੀਅਨ ਮਨਦੀਪ ਸਿੰਘ, ਨੇ ਹਰਿਆਣਾ ਦੇ ਹਿਸਾਰ ਦੀ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਕੀ ਖਿਡਾਰਨ ਡਿਫੈਂਡਰ ਉਦਿਤਾ ਕੌਰ ਨਾਲ ਵਿਆਹ ਕਰ ਲਿਆ ਹੈ। ਇਸ ਮੌਕੇ ‘ਤੇ ਦੋਹਾਂ ਦੇ ਪਰਿਵਾਰ ਅਤੇ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀ ਮੌਜੂਦ ਸਨ। ਦੋਹਾਂ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ। ਮਨਦੀਪ ਸਿੰਘ ਨੂੰ ਹਾਕੀ ਟੀਮ ਦੀ ਗੋਲ ਮਸ਼ੀਨ ਕਿਹਾ ਜਾਂਦਾ ਹੈ ਅਤੇ ਉਹ ਇਸ ਸਮੇਂ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ‘ਤੇ ਹਨ। ਉਦਿਤਾ ਕੌਰ, ਜੋ ਮਹਿਲਾ ਹਾਕੀ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਰਹੀ ਹੈ। ਦੋਹਾਂ ਦੇ ਅਨੰਦ ਕਾਰਜ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮਨਦੀਪ ਸਿੰਘ ਨੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਵਿੱਚ ਇੱਕ ਨੌਜਵਾਨ ਖਿਡਾਰੀ ਵਜੋਂ ਫੀਲਡ ਹਾਕੀ ਖੇਡਣਾ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਭਾਰਤੀ ਪੁਰਸ਼ ਰਾਸ਼ਟਰੀ ਹਾਕੀ ਟੀਮ ਦਾ ਹਿੱਸਾ ਹਨ। ਉਹ ਕਈ ਵੱਡੀਆਂ ਚੈਂਪੀਅਨਸ਼ਿਪਾਂ ਵਿੱਚ ਆਪਣਾ ਨਾਮ ਰੌਸ਼ਨ ਕਰ ਚੁੱਕੇ ਹਨ।
