ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਵਿਚ ਝੰਡੇ ਲਾਹੁਣ ਦੇ ਮਾਮਲੇ ਵਿਚ ਸ਼ਾਮਿਲ ਅਮਨ ਸੂਦ ਪੰਜਾਬ ਤੋਂ ਝੰਡੇ ਲਗਾ ਕੇ ਆਉਣ ਵਾਲੇ ਵਾਹਨਾਂ ਤੇ ਯਾਤਰੀਆਂ ਦੇ ਖਿਲਾਫ ਮੁੱਖਮੰਤਰੀ ਦੇ ਨਾਮ ਮੰਗ ਪੱਤਰ ਦੇਣ ਲਈ ਸਥਾਨਕ ਡਿਪਟੀ ਕਮਿਸ਼ਨਰ ਨੂੰ ਮਿਲੇ ਜਿਥੇ ਹਿਮਾਚਲ ਪ੍ਰਦੇਸ਼ ‘ਚ ਝੰਡੇ ਲਾਹੁਣ ਦੇ ਮਾਮਲੇ ’ਤੇ ਡਿਪਟੀ ਕਮਿਸ਼ਨਰ ਤੋਰੁਲ ਐਸ. ਰਵੀਸ਼ ਨੇ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਝੰਡੇ ਲਾਹੁਣ ਵਾਲੇ ਅਮਨ ਸੂਦ ਨੂੰ ਰੱਜ ਕੇ ਝਾੜ ਪਾਈ ਹੈ।

ਜਾਣਕਾਰੀ ਅਨੁਸਾਰ ਸੂਬੇ ’ਚ ਅਮਨ ਕਾਨੂੰਨ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਤੋਰੁਲ ਐਸ. ਰਵੀਸ਼ ਨੇ ਕਾਰਵਾਈ ਕੀਤੀ ਹੈ। ਜਿਸ ਦੇ ਸਬੰਧ ’ਚ ਡਿਪਟੀ ਕਮਿਸ਼ਨਰ ਤੋਰੁਲ ਐਸ. ਰਵੀਸ਼ ਨੇ ਝੰਡੇ ਲਾਹੁਣ ਵਾਲੇ ਅਮਨ ਸੂਦ ਨੂੰ ਰੱਜ ਕੇ ਝਾੜ ਪਾਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕਾਨੂੰਨ ਨੂੰ ਹੱਥ ‘ਚ ਲੈਣ ਦਾ ਕਿਸੇ ਨੂੰ ਹੱਕ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਕਾਨੂੰਨ ਹੱਥ ‘ਚ ਲੈਣ ਦਿਤਾ ਜਾਵੇਗਾ।
ਐਸ. ਰਵੀਸ਼ ਨੇ ਕਿਹਾ ਕਿ ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਸ਼ਿਕਾਇਤ ਜਾਂ ਕਿਸੇ ਪ੍ਰਕਾਰ ਦਾ ਰੋਸ ਹੈ ਤਾਂ ਤੁਸੀਂ ਨੇੜਲੇ ਪੁਲਿਸ ਸਟੇਸ਼ਨ ਵਿਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜਿਸ ਦੇ ਵਿਰੁਧ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਤੁਸੀਂ ਕਾਨੂੰਨ ਨੂੰ ਖ਼ੁਦ ਹੱਥ ਵਿਚ ਨਾ ਲਵੋ। ਪੁਲਿਸ ਅਪਣਾ ਕੰਮ ਖ਼ੁਦ ਕਰੇਗੀ।