ਹਲਕਾ ਬਲਾਚੌਰ ਦੇ ਅਧੂਰੇ ਪਏ ਕਾਰਜ ਜਲਦ ਨੇਪਰੇ ਚਾੜ੍ਹੇ ਜਾਣਗੇ :ਸ਼ੰਤੋਸ ਕਟਾਰੀਆ
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)
ਪੰਜਾਬ ਮੁੱਖ ਮੰਤਰੀ ਦੀ ਯੋਗ ਅਗਵਾਈ ਵਿੱਚ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਵਿਕਾਸ ਦੀ ਲੀਹਾਂ ਤੇ ਮੁੜ ਸਰਪਟ ਦੌੜ ਰਿਹਾ ਹੈ। ਇਸ ਲੜੀ ਦੇ ਤਹਿਤ ਅੱਜ ਬਲਾਕ ਸੜੋਆ ਦੀਆਂ 9 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ 26 ਲੱਖ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਐਮਪੀ ਲੈਂਡ ਸਕੀਮ ਵਿੱਚੋਂ ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿਧਾਇਕ ਸ਼ੰਤੋਸ ਕਟਾਰੀਆ ਵਲੋਂ ਰਾਸ਼ੀ ਜਾਰੀ ਕੀਤੀ ਗਈ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕਟਾਰੀਆ ਨੇ ਕਿਹਾ ਕਿ ਹਲਕਾ ਬਲਾਚੌਰ ਦੇ ਹਰੇਕ ਪਿੰਡ ਨੂੰ ਬਿਨਾਂ ਭੇਦਭਾਵ ਦੇ ਫੰਡ ਜਾਰੀ ਕੀਤੇ ਜਾਣਗੇ ਤਾਂ ਬਲਾਚੌਰ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਲਈ ਪਹਿਲ ਕਦਮੀ ਕੀਤੀ ਜਾਵੇਗੀ।

ਇਸ ਮੌਕੇ ਵਿਧਾਇਕ ਸੰਤੋਸ਼ ਕਟਾਰੀਆ ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀ ਕਿਸੇ ਵੀ ਸਮੇਂ ਦਫ਼ਤਰ ਆ ਕਿ ਮਿਲ ਸਕਦੇ ਹੋ ਤੇ ਉਸ ਜਾਇਜ਼ ਸਮੱਸਿਆਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਸੰਤੋਸ਼ ਕਟਾਰੀਆ ਨੇ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੀਆਂ ਗ੍ਰਾਮ ਪੰਚਾਇਤ ਪੋਜੇਵਾਲ ਨੂੰ ਕਮਿਊਨਿਟੀ ਸੈਂਟਰ ਦੀ ਉਸਾਰੀ ਵਾਸਤੇ 5 ਲੱਖ ਰੁਪਏ ,ਚਾਂਦਪੁਰ ਰੁੜਕੀ ਖੁਰਦ ਨੂੰ ਵਿਸ਼ਵਕਰਮਾ ਧਰਮਸ਼ਾਲਾ ਵਾਸਤੇ 2.50 ਲੱਖ ਰੁਪਏ,ਪਿੰਡ ਨਿਊ ਚੂਹੜ੍ਹਪੁਰ ਪੁਰ ਨੂੰ ਸ਼ਮਸ਼ਾਨਘਾਟ ਵਾਸਤੇ 1.00 ਲੱਖ ਰੁਪਏ ਪਿੰਡ ਮਜਾਰਾ ਨੂੰ ਕਮਿਊਨਟੀ ਸੈਂਟਰ ਦੀ ਉਸਾਰੀ ਵਾਸਤੇ 2.50 ਲੱਖ ,ਮਾਲੇਵਾਲ ਕੰਢੀ ਨੂੰ ਕਮਿਊਨਟੀ ਸੈਂਟਰ ਵਾਸਤੇ 2.50 ਲੱਖ ਰੁਪਏ, ਪਿੰਡ ਦਿਆਲ ਨੂੰ ਕਮਿਊਨਟੀ ਸੈਂਟਰ ਦੀ ਉਸਾਰੀ ਵਾਸਤੇ 5 ਲੱਖ ਰੁਪਏ,ਪਿੰਡ ਸਹੂੰਗੜਾ ਨੂੰ ਐਸ.ਸੀ.ਸ਼ਮਸ਼ਾਨਘਾਟ ਵਾਸਤੇ 2.50 ਲੱਖ ਰੁਪਏ,ਚਾਂਦਪੁਰ ਰੁੜਕੀ ਕਲਾਂ ਨੂੰ 2.50 ਲੱਖ ਰੁਪਏ ਐਸ.ਸੀ ਧਰਮਸ਼ਾਲਾ ਵਾਸਤੇ ਪਿੰਡ ਚੂਹੜਪੁਰ ਨੂੰ ਪੀਰ ਬਾਬਾ ਦਰਗਾਹ ਲਈ 2.50 ਲੱਖ ਰੁਪਏ ਦੀ ਰਾਸ਼ੀ ਦਿੱਤੀ |ਇਸ ਮੋਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਲਈ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਪਿਛਲੀਆਂ ਸਰਕਾਰਾਂ ਦੇ ਅਧੂਰੇ ਕਾਰਜ ਵੀ ਮੋਜੂਦਾ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਇਸ ਮੌਕੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਹਲਕਾ ਬਲਾਚੌਰ ਦੇ ਵਿਧਾਇਕ ਸ਼ੰਤੋਸ ਕਟਾਰੀਆ ਤੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਦੇ ਚੈੱਕ ਪਿੰਡਾਂ ਨੂੰ ਦਿੱਤੇ ਗਏ ਹਨ ਇਸ ਮੌਕੇ ਆਪ ਆਗੂ ਅਸੋਕ ਕਟਾਰੀਆ,ਸਾਬਕਾ ਚੈਅਰਮੈਨ ਨਾਰੇਸ਼ ਕੁਮਾਰ ਨੀਟਾ ਸਰਪੰਚ ਰਾਮ ਸਰੂਪ ਮਾਲੇਵਾਲ ,ਪਵਨ ਕੁਮਾਰ ਸਰਪੰਚ ਪੋਜੇਵਾਲ, ਸਰਪੰਚ ਮੋਹਨ ਲਾਲ
ਦਿਆਲਾਂ , ਸਰਪੰਚ ਰੀਨੂ ਬਜਾੜ ਚਾਦਪੁਰ ਰੁੜਕੀ ਕਲਾ ,ਸਰਪੰਚ ਜਤਿੰਦਰ ਸਿੰਘ ਜਿੰਦੂ ਚਾਦਪੁਰ ਰੁੜਕੀ ਖੁਰਦ ,ਸਰਪੰਚ ਦਿਲਬਰ ਸਿੰਘ ਮਜਾਰਾ, ਤੇ ਆਦਿ ਲੋਕ ਤੇ ਸਮੂਹ ਪਿੰਡਾਂ ਦੇ ਸਰਪੰਚ ਹਾਜਰ ਸਨ।