ਨਵਾਂਸ਼ਹਿਰ ( ਜਤਿੰਦਰ ਪਾਲ ਸਿੰਘ ਕਲੇਰ)
ਵਿਧਾਨ ਸਭਾ ਹਲਕਾ ਬਲਾਚੌਰ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਿਟਾਇਰਡ ਬ੍ਰਿਗੇਡੀਅਰ ਰਾਜ ਕੁਮਾਰ ਦੇ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦੇ ਕੈਂਪਸ ਦੇ ਵਿਚ ਵਿਦਿਆਰਥੀਆਂ ਨੂੰ ਕੈਰੀਅਰ ਕੌਂਸਲਿੰਗ ਕਰਨ ਲਈ ਬੁਲਾਇਆ ਗਿਆ l ਇਸ ਮੋਕੇ ਰਿਟਾਇਰਡ ਬ੍ਰਿਗੇਡੀਅਰ ਰਾਜ ਕੁਮਾਰ ਦੇ ਵਲੋਂ ਯੂਨਿਵਰਸਿਟੀ ਦੇ ਵਿੱਚ ਉੱਚ ਪੱਧਰ ਤੇ ਸਿੱਖਿਆ ਹਾਸਿਲ ਕਰਨ ਦੇ ਲਈ ਪੰਜਾਬ ਹਰਿਆਣਾ ਹਿਮਾਚਲ ਜੰਮੂ ਤੇ ਹੋਰ ਵੱਖ ਵੱਖ ਸੂਬਿਆਂ ਤੇ ਪੜ੍ਹਾਈ ਕਰਨ ਪਹੁੰਚੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਅਸਾਮੀਆਂ ਦੇ ਸਬੰਧੀ ਵਿਸਤਾਰ ਵਿੱਚ ਨੌਕਰੀਆ ਹਾਸਲ ਕਰਨ ਦੇ ਲਈ ਅਲੱਗ ਅਲੱਗ ਤਰੀਕਿਆਂ ਦੇ ਵਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਵਲੋਂ ਜੋ ਵੀ ਵਿਦਿਆਰਥੀਆਂ ਨੂੰ ਆਰਮੀ,ਨੇਵੀ ਅਤੇ ਏਅਰਫੋਰਸ ਵਿਚ ਅਫਸਰ ਬਨਣ ਲਈ ਇੰਟਰਵਿਊ ਲਈ ਜਾਣ ਵਾਲੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਪੰਜ ਘੰਟੇ ਤੇ ਸੈਸ਼ਨ ਲਗਾਈਆਂ ਕਿ ਵੱਖ ਵੱਖ ਪਹਿਲੂਆਂ ਸੰਬੰਧੀ ਜਾਣਕਾਰੀਆਂ ਦਿੱਤੀਆਂ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਜੋ ਵਿਦਿਆਰਥੀ ਆਪਣੇ ਅੰਦਰ ਸੱਚੀ ਆਸ ਭਾਵਨਾ ਦੇ ਨਾਲ ਤਿਆਰੀ ਕਰਦਾ ਹੈ ਉਹ ਹਮੇਸ਼ਾ ਆਪਣੀ ਮੰਜ਼ਿਲ ਤੇ ਪੂਰੀ ਤਰ੍ਹਾਂ ਕਾਮਯਾਬੀ ਹਾਸਲ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੇਵਾ ਸਭ ਤੋ ਵੱਡੀ ਸੇਵਾ ਹੈ ਜਿਸ ਨੂੰ ਕਰਨ ਦਾ ਹਰ ਦੇਸ਼ ਦੇ ਨਾਗਰਿਕ ਦਾ ਫਰਜ਼ ਬਣਦਾ ਹੈ ਉਨ੍ਹਾਂ ਦੇ ਵਲੋਂ ਯੋਗਤਾ ਦੇ ਪੇਪਰ ਦੇਣ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆ ਗਈਆ।
