ਨਵਾਂਸ਼ਹਿਰ /ਕਾਠਗੜ੍ਹ ( ਜਤਿੰਦਰ ਪਾਲ ਸਿੰਘ ਕਲੇਰ)
ਥਾਣਾ ਕਾਠਗੜ੍ਹ ਇਕ ਸਕਿਉਰਪਿਓ ਗੱਡੀ ਸਵਾਰ 2 ਚੋਰਾਂ ਨੂੰ ਚੋਰੀ ਕੀਤੇ ਦੇ ਟ੍ਰਾਂਸਫਾਰਮਰਾਂ ਦੇ ਨਾਲ ਕਾਬੂ ਕਰਕੇ ਕੀਤਾ ਨੇ ਦੋਨਾਂ ਕਥਿਤ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੀ ਅਗਵਾਈ ਵਿੱਚ ਏ ਐਸ ਆਈ ਮਨੋਜ ਕੁਮਾਰ ਪੁਲਿਸ ਪਾਰਟੀ ਨਾਲ ਅੱਡਾਂ ਫਹਿਤਪੁਰ ਮੌਜੂਦ ਸੀ ਕਿ ਇਸ ਦੌਰਾਨ ਕਿਸੇ ਖਾਸਮੁਖਬਰ ਨੇ ਸੂਚਨਾ ਦਿੱਤੀ ਕਿ ਇਕ ਸਕਿਉਰਪਿਉ ਗੱਡੀ ਜਿਸਦਾ ਨੰਬਰ ਡੀਐਲ 10 ਸੀ ਜੀ 3428 ਰੰਗ ਚਿੱਟਾ ਵਿੱਚ 2 ਵਿਆਕਤੀ ਸਵਾਰ ਹੋ ਕੇ ਬਿਜਲੀ ਦੇ ਚੋਰੀ ਕੀਤੇ ਟ੍ਰਾਂਸਫਾਰਮਰ ਲੈ ਕੇ ਪਿੰਡਾਂ ਵਿੱਚ ਹੁੰਦੇ ਹੋਏ ਸਤਲੁਜ ਬੰਨ੍ਹ ਦੇ ਵੱਲ ਨੂੰ ਵੇਚਣ ਦੇ ਲਈ ਜਾ ਰਹੇ ਹਨ | ਇਸ ਤੇ ਪੁਲਿਸ ਨੇ ਤੁਰੰਤ ਤਾਜੋਵਾਲ ਬੰਨ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਇਕ ਸਕਾਰਪੀਓ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 2 ਟ੍ਰਾਂਸਫਾਰਮਰ ਬਰਾਮਦ ਹੋਏ | ਉਨ੍ਹਾਂ ਨੇ ਦੱਸਿਆਂ ਕਿ ਪੁਲਿਸ ਨੇ ਦੋਨੋਂ ਕਥਿਤ ਆਰੋਪੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਥਿਤ ਆਰੋਪੀਆ ਤੋਂ ਭਾਰੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ | | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀਆ ਦੀ ਪਹਿਚਾਣ ਵਿਜੇ ਕੁਮਾਰ ਪੁੱਤਰ ਸੰਜੇ ਕੁਮਾਰ ਵਾਸੀ ਅਮਰ ਕਾਲੋਨੀ ਰੂਪਨਗਰ ਥਾਣਾ ਸਿਟੀ ਰੂਪਨਗਰ ਅਤੇ ਰਮੇਸ਼ ਪੁੱਤਰ ਦਲੀਪ ਵਾਸੀ ਸਦਾਬਰਤ ਥਾਣਾ ਰੂਪਨਗਰ ਦੇ ਰੂਪ ਵਿੱਚ ਹੋਈ |