Wednesday, March 19, 2025

ਕੇਸੀ ਹੋਟਲ ਮੈਨੇਜਮੈਂਟ ਵਿਖੇ ਕਰਵਾਇਆ ਫਰੈਸ਼ਰ ਅਤੇ ਫੇਅਰਵੈਲ ਪਾਰਟੀ ਰੁਬਰੂ 2025 ਪ੍ਰੋਗਰਾਮ

ਦਮਨਵੀਰ ਬਣਾ ਮਿਸਟਰ ਫਰੈਸ਼ਰ ਅਤੇ ਗੁੰਜਨ ਬਣੀ ਮਿਸ ਫਰੈਸ਼ਰ, ਮਿ.ਫੇਅਰਵੈਲ ਬਣੀ ਵੰਦਨਾ ਅਤੇ ਮਿਸ ਫੇਅਰਵੈਲ ਬਣੀ ਜ਼ਰੀਨਾ ਭਾਟੀਆ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )

ਕਰਿਆਮ ਰੋਡ ਵਿਖੇ ਕੇਸੀ ਕਾਲਜ ਆੱਫ਼ ਹੋਟਲ ਮੈਨੇਜਮੈਂਟ ’ਚ ਪਿ੍ਰੰਸੀਪਲ ਡਾ. ਬਲਜੀਤ ਕੌਰ ਦੀ ਦੇਖ-ਰੇਖ ਵਿੱਚ ਫਰੈਸ਼ਰ ਕਮ ਫੇਅਰਵੈਲ ਪਾਰਟੀ ਰੁਬਰੂ 2025 ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਸੀਨੀਅਰ ਨੇ ਜੂਨੀਅਰ ਦਾ ਸੁਆਗਤ ਕੀਤਾ ਅਤੇ ਜੂਨੀਅਰ ਨੇ ਸੀਨੀਅਰ ਨੂੰ ਅਲਵਿਦਾ ਕਿਹਾ। ਇਸ ਫਰੈਸ਼ਰ ਅਤੇ ਵਿਦਾਇਗੀ ਪਾਰਟੀ ’ਚ ਕਾਲਜ ਦੇ ਸਾਰੇ ਵਿਭਾਗਾਂ ਬੀ.ਐਚ.ਐਮ.ਸੀ.ਟੀ., ਵੀ ਵਾੱਕ ਅਤੇ ਡਿਪਲੋਮਾ ਦੇ ਜੂਨੀਅਰਾਂ ਨੇ ਸੀਨੀਅਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਸਟੇਜ ’ਤੇ ਗੀਤ, ਗਿੱਧਾ, ਭੰਗੜਾ, ਵੱਖੋ-ਵੱਖ ਤਰ੍ਹਾਂ ਦੇ ਡਾਂਸ, ਸੰਗੀਤ, ਮਾੱਡਲਿੰਗ ਅਤੇ ਰੰਗਾਰੰਗ ਪ੍ਰੋਗਰਾਮ ਦੇ ਨਾਲ ਗੇਮਜ ਵੀ ਕਰਵਾਈਆਂ ਗਈਆ।  ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਕਾਲਜ ਪਿ੍ਰੰਸੀਪਲ ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਸੰਦੀਪ ਕਲਸੀ, ਇੰਜ. ਜਫਤਾਰ ਅਹਿਮਦ, ਸ਼ੈਫ ਡਾ. ਵਿਕਾਸ ਕੁਮਾਰ, ਐਸ.ਏ.ਓ ਇੰਜ. ਰਜਿੰਦਰ ਮੂੰਮ, ਏ.ਓ ਕੁਲਵਿੰਦਰ ਰਾਣਾ ਅਤੇ ਹੋਰ ਕਾਲਜਾਂ ਦੇ ਪ੍ਰੋਫੈਸਰ ਵੀ ਹਾਜ਼ਰ ਰਹੇ।

ਪ੍ਰੋਗਰਾਮ ਦੇ ਕੋਆਰਡੀਨੇਟਰ ਮਨਪ੍ਰੀਤ ਕੌਰ ਅਤੇ ਸਤਿਅਮ ਕੁਮਾਰ ਦੀ ਦੇਖ-ਰੇਖ ’ਚ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਹੋਈ। ਇਸਦੇ ਬਾਅਦ ਵਿਦਿਆਰਥੀ ਅੰਜਲੀ, ਸਰਬਜੀਤ, ਗੁੰਜਨ, ਸੋਨਮ, ਸੁਖਮਨੀ, ਨਵਜੋਤ, ਵੰਦਨਾ, ਨਵਰਾਜ, ਜ਼ਰੀਨਾ ਆਦਿ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਇਸਦੇ ਉਪਰੰਤ ਜੂਨੀਅਰ ਦੇ 10 ਅਤੇ ਸੀਨੀਅਰ ਦੇ 10 ਜੋੜਿਆਂ ਨੇ ਮਾਡਲਿੰਗ ਕੀਤੀ। ਜੱਜਮੈਂਟ ਕਰਦੇ ਹੋਏ ਡਾ. ਕੁਲਜਿੰਦਰ ਕੌਰ ਅਤੇ ਸ਼ੈਫ ਡਾ. ਵਿਕਾਸ ਕੁਮਾਰ ਨੇ ਉਨ੍ਹਾਂ ਤੋਂ ਸੁਆਲ-ਜੁਆਬ ਕੀਤੇ। ਇਸ ਤੋਂ ਬਾਅਦ ਜੂਨੀਅਰ ਦੇ ਦੂਜੇ ਸਮੈਸਟਰ ’ਚ ਮਿ. ਦਮਨਵੀਰ ਨੂੰ ਫਰੈਸ਼ਰ ਅਤੇ ਗੁੰਜਨ ਨੂੰ ਮਿਸ ਫਰੈਸ਼ਰ  ਚੁਣਿਆ ਗਿਆ ਜਦੋਂ ਕਿ ਸੀਨੀਅਰ ਦੇ ਅੱਠਵੇਂ ਸਮੈਸਟਰ ਤੋਂ ਮਿ.. ਫੇਅਰਵੈਲ ਵੰਦਨਾ ਨੂੰ ਅਤੇ ਮਿਸ ਫੇਅਰਵੈਲ ਜ਼ਰੀਨਾ ਭਾਟੀਆ ਨੂੰ ਚੁਣਿਆ ਗਿਆ। ਮੰਚ ਸੰਚਾਲਨ ਵਿਦਿਆਰਥੀ ਅੰਜਲੀ, ਗਗਨਪ੍ਰੀਤ, ਗੁੰਜਨ ਅਤੇ ਸੋਨਮ ਨੇ ਸਾਂਝੇ ਤੌਰ ’ਤੇ ਕੀਤਾ। ਪਿ੍ਰੰਸੀਪਲ ਡਾ. ਬਲਜੀਤ ਕੌਰ ਨੇ ਸਮੂਹ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਕਾਲਜ 2005 ਤੋਂ ਲਗਾਤਾਰ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਵਿਦਿਆਰਥੀ ਦੇਸ਼-ਵਿਦੇਸ਼ ’ਚ ਚੰਗੀਆਂ ਨੌਕਰੀਆਂ ਪ੍ਰਾਪਤ ਕਰਕੇ ਆਰਥਿਕ ਪੱਖੋਂ ਮਜ਼ਬੂਤ ਹੋ ਰਹੇ ਹਨ। ਮੌਕੇ ’ਤੇ ਮਨਪ੍ਰੀਤ ਕੌਰ, ਮਨਦੀਪ, ਮਧੂ, ਅਜੀਤ ਪਾਲ, ਸਾਹਿਲ, ਇੰਜ. ਅਲਕਾ ਭਾਰਦਵਾਜ, ਅਨੁੰ ਸ਼ਰਮਾ, ਪ੍ਰਭਜੋਤ ਕੌਰ, ਵਰਸ਼ਾ ਸ਼ਰਮਾ, ਜਸਦੀਪ ਕੌਰ ਅਤੇ ਪੀ.ਆਰ.ਓ ਵਿਪਨ ਕੁਮਾਰ ਤੋਂ ਇਲਾਵਾ ਸਮੂਹ ਕਾਲਜਾਂ ਦਾ ਸਟਾਫ਼ ਵੀ ਹਾਜ਼ਰ ਸੀ।

Related Articles

LEAVE A REPLY

Please enter your comment!
Please enter your name here

Latest Articles