ਹਿਮਾਚਲ ਤੋਂ ਫੜ੍ਹ ਕੇ ਲਿਆਂਦੇ ਜਾ ਰਹੇ ਦੋਸ਼ੀ ਨੇ ਚੂਹੜਵਾਲੀ ਕੋਲ ਪੁਲਿਸ ਦੀ ਗੱਡੀ ਵਿੱਚੋ ਭੱਜਣ ਦੀ ਕੀਤੀ ਕੋਸ਼ਿਸ਼
ਪੁਲਿਸ ਕਾਰਵਾਈ ਵਿਚ ਦੋਸ਼ੀ ਅਮ੍ਰਿਤਪ੍ਰੀਤ ਦੇ ਲੱਗੀ ਗੋਲੀ, 1 ਔਰਤ ਸਹਿਤ 2 ਹੋਰ ਸਾਥੀ ਗ੍ਰਿਫਤਾਰ
ਯੂਟਿਊਬਰ ਦੇ ਘਰ ‘ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਅੱਜ ਜਲੰਧਰ ਵਿੱਚ ਦੋ ਮਹੱਤਵਪੂਰਨ ਮੁਕਾਬਲੇ ਕੀਤੇ। ਅੱਜ ਯਮੁਨਾਨਗਰ ਤੋਂ ਮੁਖ ਦੋਸ਼ੀ ਹਾਰਦਿਕ ਨੂੰ ਜਿਥੇ ਪੰਜਾਬ ਲਿਆਂਦਾ ਗਿਆ, ਤੇ ਜਲੰਧਰ ਪਹੁੰਚ ਕੇ ਜਦੋ ਹਾਰਦਿਕ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਤਾਂ ਜਵਾਬੀ ਮੁਕਾਬਲੇ ਵਿਚ ਉਕਤ ਦੋਸ਼ੀ ਜ਼ਖਮੀ ਹੋ ਗਿਆ . ਇਸੇ ਮਾਮਲੇ ਵਿਚ ਬਾਕੀ ਦੋਸ਼ੀਆਂ ਨੂੰ ਫੜ੍ਹਾਂ ਲਈ ਪੰਜਾਬ ਪੁਲਿਸ ਦੀ ਟੀਮ ਨੂੰ ਇਤਲਾਹ ਮਿਲੀ ਕੇ ਇਕ ਹੋਰ ਦੋਸ਼ੀ ਹਿਮਾਚਲ ਲੁਕਿਆ ਹੋਇਆ ਹੈ

ਪੁਲਿਸ ਨੇ ਸ਼ਾਮ ਦੇ ਸਮੇਂ ਹਿਮਾਚਲ ਵਿੱਚ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਅਤੇ ਜਲੰਧਰ ਲਿਆ ਰਹੀ ਸੀ। ਪਰ ਆਦਮਪੁਰ ਦੇ ਨੇੜੇ ਪੁਲਿਸ ਦੀ ਗੱਡੀ ਖਰਾਬ ਹੋ ਗਈ, ਜਿਸ ਕਾਰਨ ਮੁਲਜ਼ਮ ਵੀ ਗੱਡੀ ਨੂੰ ਠੀਕ ਕਰਨ ਵਿੱਚ ਸ਼ਾਮਲ ਹੋ ਗਿਆ। ਇਸ ਦੌਰਾਨ, ਮੁਲਜ਼ਮ ਨੇ ਗੱਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਨੂੰ ਕਾਰਵਾਈ ਕਰਨ ਦੀ ਲੋੜ ਪਈ।
ਇਸ ਕਾਰਵਾਈ ਵਿਚ ਦੂਜਾ ਦੋਸ਼ੀ ਅੰਮ੍ਰਿਤਪ੍ਰੀਤ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪਹਿਲਾ ਮੁਕਾਬਲਾ ਸਵੇਰੇ ਰਾਏਪੁਰ ਬੱਲਾਂ ਨੇੜੇ ਹੋਇਆ ਸੀ
ਪੁਲਿਸ ਨੇ ਦੱਸਿਆ ਕੇ ਇਸ ਕੈਸੇ ਵਿਚ ਪਤਾ ਚੱਲਿਆ ਕੇ ਹਾਰਦਿਕ ਅਤੇ ਅੰਮ੍ਰਿਤ ਤੋਂ ਇਲਾਵਾ ਹੋਰ ਵੀ 2 ਜਣੇ ਧੀਰਜ ਪਾਂਡੇ ਅਤੇ ਇੱਕ ਔਰਤ ਲਕਸ਼ਮੀ ਇਸ ਮਾਮਲੇ ਵਿਚ ਸ਼ਾਮਿਲ ਸਨ, ਓਹਨਾ ਨੂੰ ਵੀ ਪੁਲਿਸ ਨੇ ਫੜ ਲਿਆ ਹੈ।