ਨਵਾਂਸ਼ਹਿਰ /ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)
ਸਬ ਡਵੀਜ਼ਨ ਬਲਾਚੌਰ ਅੰਦਰ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਿੱਖਿਆ ਦੇ ਮਿਆਰ ਨੂੰ ਊਚਾ ਚੁੱਕਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗੜ੍ਹੀ ਕਾਨੂੰਗੋਆਂ ਵਿਖੇ ਸੈਂਟ ਜੌਸ਼ਫਜ਼ ਪਬਲਿਕ ਸਕੂਲ ਦਾ ਸ਼ੁਭ ਮਹੂਰਤ ਕਰਨ ਵੇਲੇ ਇਲਾਕੇ ਦੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਉਕਤ ਗੱਲ ਦਾ ਪ੍ਰਗਟਾਵਾ ਸਕੂਲ ਦੀ ਚੇਅਰ

ਪਰਸਨ ਹਰਨੂਰਜੀਤ ਕੌਰ ਭੰਗੂ ਨੇ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵਿਜੇ ਸੋਹਲ ਨੇ ਆਈਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ ਉਪਰੰਤ ਸਕੂਲ ਮੈਨੇਜਮੈਂਟ ਚੇਅਰਪਰਸਨ ਹਰਨੂਰਜੀਤ ਕੌਰ,ਸਕੂਲ ਦੇ ਸਰਪ੍ਰਸਤ ਜਗਮਿੰਦਰ ਸਿੰਘ ਭੰਗੂ,ਡਾਇਰੈਕਟਰ ਨਿਸ਼ਾ ਸ਼ਰਮਾ (ਰਿਵਰ ਵੁੱਡ ਸਮਾਰਟ ਸਕੂਲ ਮੋਹਾਲੀ),ਪ੍ਰਿੰਸੀਪਲ ਵਿਜੇ ਸੋਹਲ, ਰਾਜ ਕੁਮਾਰ (ਵਿਜੀਲੈਂਸ ਸੇਵਾ ਮੁਕਤ ) ਨੇ ਸਾਂਝੇ ਰੂਪ ਚ ਸ਼ਮਾਂ ਰੌਸ਼ਨ ਕਰਕੇ ਸਕੂਲ ਦਾ ਸ਼ੁਭ ਕੀਤਾ। ਸਕੂਲ ਪ੍ਰਿੰਸੀਪਲ ਵਿਜੇ ਸੋਹਲ ਨੇ ਮਾਪਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਕੰਪਿਊਟਰੀਕਰਨ ਦੇ ਯੁੱਗ ਅੰਦਰ ਅੱਜ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਦੇਣ ਦੀ ਲੋੜ ਹੈ ਤਾਂ ਜੋ ਬੱਚੇ ਉੱਚ ਵਿਦਿਆ ਹਾਸਲ ਕਰਨ ਦੇ ਨਾਲ – ਨਾਲ ਚੰਗੇ ਇਨਸਾਨ ਵੀ ਬਣ ਸਕਣ।

ਇਸ ਮੌਕੇ ਵੱਖ – ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦੇ ਨਾਟਕ,ਕੋਰੀਓਗ੍ਰਾਫੀ , ਸਕਿੱਟਾਂ ਤੋਂ ਇਲਾਵਾ ਪ੍ਰੋਗਰਾਮ ਦੇ ਅੰਤ ਵਿੱਚ ਭੰਗੜਾ ਤੇ ਗਿੱਧਾ ਵੀ ਪੇਸ਼ ਕੀਤਾ। ਇਸ ਮੌਕੇ ਨੰਬਰਦਾਰ ਸੰਦੀਪ ਸਿੰਘ,ਮੋਹਣ ਸਿੰਘ ਅਟਵਾਲ ਸੇਵਾ ਮੁਕਤ ਪ੍ਰਿੰਸੀਪਲ,ਅਮਨਦੀਪ ਕੌਰ,ਸਰਪੰਚ ਬਲਵੀਰ ਲਾਲ ਲਧਣੀ,ਨੰਬਰਦਾਰ ਜਸਵੀਰ ਕੁਮਾਰ,ਟਰਾਂਸਪੋਟਰ ਇੰਚਾਰਜ ਗੁਰਨੂਰ ਸਿੰਘ ਭੰਗੁ,ਅਮਿੰਤ ਸ਼ਰਮਾਂ ਮੋਹਾਲੀ,ਨਿਸ਼ਾ ਸ਼ਰਮਾਂ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਨੰਬਰਦਾਰ ਅਤੇ ਵਿਦਿਆਰਥੀਆਂ ਦੇ ਵੱਡੀ ਗਿਣਤੀ ‘ਚ ਮਾਪੇ ਹਾਜ਼ਰ ਸਨ।