ਵਾਲੀਬਾਲ ਦਾ ਮੈਚ ਪੋਲੀਟੈਕਨਿਕ ਟੀਮ ਨੇ ਜਿੱਤਿਆ ਅਤੇ ਬੈਡਮਿੰਟਨ ਮੈਚ ਫਾਰਮੇਸੀ ਦੇ ਮੁੰਡੇ ਅਤੇ ਕੁੜੀਆਂ ਦੀ ਟੀਮ ਨੇ ਜਿੱਤਿਆ
ਕੇਸੀ ਗਰੁੱਪ ਦੇ ਡਾਇਰੈਕਟਰ ਨੇ ਜੇਤੂਆਂ ਅਤੇ ਉਪ ਜੇਤੂ ਟੀਮ ਨੂੰ ਕੀਤਾ ਸਨਮਾਨਿਤ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਕਰਿਆਮ ਰੋਡ ’ਤੇ ਸਥਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੇਸੀ ਗਰੁੱਪ ਦੀ ਚੇਅਰਪਰਸਨ ਸਵ. ਕਮਲ ਗਾਂਧੀ ਦੀ ਯਾਦ ਵਿੱਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕੈਡਮੀ ਵੱਲੋਂ ਜਾਰੀ ਦੋ ਰੋਜ਼ਾ ਅੰਤਰ ਕਾਲਜ ਵਾਲੀਬਾਲ ਅਤੇ ਬੈਡਮਿੰਟਨ ਟੂਰਨਾਮੈਂਟ 2025 ਸਮਾਪਤ ਹੋ ਗਏ। ਇੰਟਰ ਹਾਊਸ ਵਾਲੀਬਾਲ ਦੇ ਫਾਈਨਲ ਮੈਚ ਵਿੱਚ ਕੇਸੀ ਪੋਲੀਟੈਕਨਿਕ ਕਾਲਜ ਦੀ ਟੀਮ ਜੇਤੂ ਰਹੀ, ਜਦਕਿ ਕੇਸੀ ਫਾਰਮੇਸੀ ਕਾਲਜ ਦੀ ਟੀਮ ਉਪ ਜੇਤੂ ਰਹੀ। ਬੈਡਮਿੰਟਨ ਦੇ ਮੈਚਾਂ ਵਿੱਚ ਫਾਰਮੇਸੀ ਕਾਲਜ (ਕੁੜੀਆ) ਦੀ ਟੀਮ ਜੇਤੂ ਰਹੀ ਜਦਕਿ ਹੋਟਲ ਮੈਨੇਜਮੈਂਟ ਕਾਲਜ ਦੀ ਟੀਮ ਉਪ ਜੇਤੂ ਰਹੀ। ਬੈਡਮਿੰਟਨ (ਮੁੰਡਿਆ) ’ਚ ਫਾਰਮੇਸੀ ਕਾਲਜ ਦੀ ਟੀਮ ਜੇਤੂ ਰਹੀ ਅਤੇ ਪੋਲੀਟੈਕਨਿਕ ਕਾਲਜ ਦੀ ਟੀਮ ਉਪ ਜੇਤੂ ਰਹੀ। ਖਿਡਾਰੀਆਂ ਨਾਲ ਮੁਲਾਕਾਤ ਕਰਨ ਅਤੇ ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਕੇਸੀ ਗਰੁੱਪ ਦੇ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਨਿਭਾਈ, ਉਨ੍ਹਾਂ ਦੇ ਨਾਲ ਪ੍ਰਿੰਸੀਪਲ ਡਾ. ਬਲਜੀਤ ਕੌਰ, ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਇੰਜ. ਜਫਤਾਰ ਅਹਿਮਦ, ਡਾ. ਸੰਦੀਪ ਕਲਸੀ, ਸ਼ੈੱਫ ਡਾ. ਵਿਕਾਸ ਕੁਮਾਰ, ਐਸ.ਏ.ਓ ਇੰਜ. ਆਰ ਕੇ ਮੂੰਮ, ਇੰਜ. ਜਸਵੰਤ ਸਿੰਘ, ਪ੍ਰੋ. ਪ੍ਰਭਜੋਤ ਕੌਰ ਤੇ ਹੋਰ ਸਟਾਫ ਹਾਜ਼ਰ ਰਿਹਾ। ਡਾ: ਰਾਣਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਖੇਡ ਵਿਚ ਹਿਸਾ ਲੈਣਾ ਚਾਹੀਦਾ ਹੈ, ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਵਿਅਕਤੀ ਅਨੁਸ਼ਾਸਨ ਵਿਚ ਰਹਿਣਾ ਵੀ ਸਿੱਖਦਾ ਹੈ। ਸਪੋਰਟਸ ਕੋਆਰਡੀਨੇਟਰ ਇੰਜ. ਜਫਤਾਰ ਅਹਿਮਦ ਨੇ ਦੱਸਿਆ ਕਿ ਫਾਈਨਲ ਮੈਚ 25-25 ਅੰਕਾਂ ਦੇ 4 ਸੈੱਟਾਂ ਦੇ ਹੋਏ ਹਨ। ਇਸ ਵਿੱਚ ਕੇਸੀ ਪੋਲੀਟੈਕਨਿਕ ਕਾਲਜ ਦੀ ਟੀਮ ਨੇ ਫਾਰਮੇਸੀ ਕਾਲਜ ਦੀ ਟੀਮ ਨੂੰ 3-1 ਨਾਲ ਹਰਾਇਆ। ਦੂਜੇ ਪਾਸੇ ਬੈਡਮਿੰਟਨ ਵਿੱਚ ਪਹਿਲਾ ਮੈਚ ਫਾਰਮੇਸੀ ਕਾਲਜ ਦੀਆਂ ਕੁੜੀਆ ਦੀ ਟੀਮ ਅਤੇ ਕੇਸੀ ਹੋਟਲ ਮੈਨੇਜਮੈਂਟ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਫਾਰਮੇਸੀ ਕਾਲਜ ਦੀਆਂ ਕੁੜੀਆ ਨੇ ਹੋਟਲ ਮੈਨੇਜਮੈਂਟ ਦੀ ਟੀਮ ਨੂੰ 2-0 ਨਾਲ ਹਰਾਇਆ। ਇਸੇ ਤਰ੍ਹਾਂ ਮੁੰਡਿਆ ਦੇ ਮੈਚ ਵਿਚ ਫਾਰਮੇਸੀ ਕਾਲਜ ਅਤੇ ਪੋਲੀਟੈਕਨਿਕ ਕਾਲਜ ਦੀ ਟੀਮ ਵਿਚਕਾਰ ਹੋਏ ਮੈਚ ’ਚ ਫਾਰਮੇਸੀ ਕਾਲਜ ਦੀ ਟੀਮ ਨੇ ਪੋਲੀਟੈਕਨਿਕ ਕਾਲਜ ਦੀ ਟੀਮ ਨੂੰ 2-1 ਨਾਲ ਹਰਾਇਆ। ਕੈਂਪਸ ਡਾਇਰੈਕਟਰ ਡਾ.ਏ.ਸੀ.ਰਾਣਾ, ਇੰਜ. ਜਫਤਾਰ ਅਹਿਮਦ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਹਨਾਂ ਮੈਚਾਂ ’ਚ ਰੈਫਰੀ ਦੀ ਭੂਮਿਕਾ ਇੰਜ. ਜਫਤਾਰ ਅਹਿਮਦ, ਸਟੂਡੈਂਟ ਨਿਤਿਨ, ਨਿਸ਼ਾਂਤ, ਲਤੀਫ ਅਤੇ ਆਕਾਸ਼ ਨੇ ਨਿਭਾਈ, ਜਦਕਿ ਸਕੋਰਰ ਦੀ ਭੂਮਿਕਾ ਸਟੂਡੈਂਟ ਅਸਰਾਰ ਅਤੇ ਕਲੀਮ ਮੁੱਲਾ ਨੇ ਨਿਭਾਈ। ਇਸ ਮੌਕੇ ਸਮੂਹ ਕਾਲਜਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।