ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਅਹੁਦੇ ਤੋਂ ਗਲਤ ਢੰਗ ਨਾਲ ਹਟਾਉਣ ਸਬੰਧੀ ਲਏ ਗਏ ਫੈਸਲੇ ਦੇ ਸੰਬੰਧ ਵਿੱਚ ਵਿਚਾਰਾਂ ਕਰਨ ਲਈ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਿਤੀ 21 ਮਾਰਚ 2025 ਨੂੰ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਬਲਾਚੌਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਜੋ ਕਿ ਮੀਟਿੰਗ ਦਾ ਸਮਾਂ 11 ਵਜੇ ਸਵੇਰੇ ਹੋਵੇਗਾ। ਪਾਰਟੀਬਾਜ਼ ਤੋਂ ਉਪਰ ਉਠ ਕੇ ਜਨਤਾ ਦਾ ਰੋਸ਼ ਜਾਹਰ ਹੋਇਆ ਸੀ, ਜਿਸ ਕਰਕੇ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਰੱਖੀ ਗਈ ਹੈ। ਜਿੱਥੇ ਸਾਰੇ ਸੰਗਤਾਂ ਨੂੰ ਪੂਜਣ ਦੀ ਬੇਨਤੀ ਕੀਤੀ ਗਈ ਹੈ।ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮੀਟਿੰਗ ਵਿੱਚ ਆਪਣੀ ਹਾਜਰੀ ਲਗਵਾਈ ਜਾਵੇ ਅਤੇ ਆਪਣੇ ਵਿਚਾਰ ਰੱਖੇ ਜਾਣ। ਇਸ ਮੌਕੇ ਤਰਲੋਚਨ ਸਿੰਘ ਸਾਬਕਾ ਚੇਅਰਮੈਨ, ਚੌਧਰੀ ਵਿਮਲ ਕੁਮਾਰ ਸਾਬਕਾ ਚੇਅਰਮੈਨ, ਅਵਤਾਰ ਸਿੰਘ ਸਾਹਧੜਾ, ਚੌਧਰੀ ਇੰਦਰਜੀਤ ਪਾਲ ਲੁੱਡੀ, ਚੌਧਰੀ ਸੁਰਜੀਤ ਕੋਹਲੀ ਸਰਪੰਚ, ਸਰਦਾਰ ਜਸਵੰਤ ਸਿੰਘ ਸਰਪੰਚ, ਗੁਰਦੇਵ ਸਿੰਘ ਦੁਮਣ, ਮੋਹਨ ਸਿੰਘ ਗੜ੍ਹੀ , ਦਲੇਲ ਸਿੰਘ ਮਾਜਰਾ, ਮੇਜਰ ਸਿੰਘ ਆਜ਼ਾਦ, ਸਾਬਕਾ ਨਗਰ ਕੌਂਸਲ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ, ਜਥੇਦਾਰ ਸੁਰਜੀਤ ਸਿੰਘ ਦੁਭਾਲੀ , ਚਰਨਜੀਤ ਸਿੰਘ ਕਿਸ਼ਨਪੁਰ, ਸੁੱਚਾ ਸਿੰਘ ਬੂਲੇਵਾਲ, ਮੋਹਨ ਸਿੰਘ ਰਾਣੇਵਾਲ, ਚੌਧਰੀ ਸ਼ੰਕਰ ਸਰਪੰਚ ਝੰਡੀ, ਸੁਖਦੇਵ ਸਿੰਘ ਸਾਬਕਾ ਸਰਪੰਚ ਰਕੜਾ ਢਾਹਾਂ, ਗੁਰਨਾਮ ਸਿੰਘ ਜੈਨਪੁਰ, ਸੁਖਵਿੰਦਰ ਸਿੰਘ ਠਠਿਆਲਾ ਢਾਹਾਂ ਆਦਿ ਹਾਜ਼ਰ ਸਨ।