Tuesday, March 18, 2025

ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਤੱਕ ਸਿੱਧੀ ਰੇਲ ਗੱਡੀ ਚਲਾਈ ਜਾਵੇ : ਮਾਲਵਿੰਦਰ ਸਿੰਘ ਕੰਗ 

ਰੋਪੜ੍ਹ ਰੇਲਵੇ ਸਟੇਸ਼ਨ ਤੇ ਵੰਦੇ ਭਾਰਤ ਰੇਲ ਗੱਡੀ ਦਾ ਠਹਿਰਾਵ ਕੀਤਾ ਜਾਵੇ 

ਚੰਡੀਗੜ੍ਹ 18 ਮਾਰਚ ( ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਅਨੰਦਪੁਰ ਸਾਹਿਬ ਨੇ ਖਾਲਸੇ ਦਾ ਜਨਮ ਹੋਇਆ ਸੀ ਤੇ ਹਜੂਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਜਿਹੜਾ ਜੋਤੀ ਜੋਤ ਸਮਾਏ ਸੀ ਅਤੇ ਸਾਡੇ ਲੋਕਾਂ ਦੀ ਇੱਕ ਬਹੁਤ ਵੱਡੀ ਮੰਗ ਹੈ ਕਿ ਆਨੰਦਪੁਰ ਸਾਹਿਬ  ਤੋਂ ਹਜੂਰ ਸਾਹਿਬ ਨੰਦੇੜ ਵਾਸਤੇ ਇੱਕ ਟ੍ਰੇਨ ਸਿੱਧੀ ਜਰੂਰ ਚਲਾਈ ਜਾਵੇ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਦਿੱਲੀ ਲੋਕ ਸਭਾ ਵਿੱਚ ਸਪੀਕਰ ਸਾਹਿਬ ਨੂੰ ਕੀਤਾ ਹਾਲਾਂਕਿ ਸੱਚਖੰਡ ਐਕਸਪ੍ਰੈੱਸ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਹਜੂਰ ਸਾਹਿਬ ਚੱਲਦੀ ਹੈ ਲੇਕਿਨ ਮੈਨੂੰ ਲੱਗਦਾ ਉਹ ਜਿਸ ਤਰ੍ਹਾਂ ਦੀ ਲੋਕਾਂ ਦੀ ਮੰਗ ਹੈ  ਅਤੇ  ਹਰ ਸਾਲ ਲੱਖਾਂ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਮੱਥਾ ਟੇਕਣ ਜਾਂਦੇ ਉਨ੍ਹਾਂ ਨੇ  ਮਾਨਯੋਗ ਮੰਤਰੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਹਜੂਰ ਸਾਹਿਬ ਵਾਸਤੇ ਇੱਕ ਸਪੈਸ਼ਲ ਟ੍ਰੇਨ ਚਲਾਈ ਜਾਵੇ ਤੇ ਇਹਦੇ ਨਾਲ ਨਾ ਸਿਰਫ ਦੁਆਬੇ ਨੂੰ ਹੀ ਨਹੀਂ  ਬਲਕਿ ਪੂਰੇ  ਏਰੀਆ ਨੂੰ ਵੀ ਇਸ ਦਾ ਲਾਭ ਹੋਵੇਗਾ ਤੇ ਮੇਰੇ ਇਲਾਕੇ ਦੇ ਲੋਕਾਂ ਦੀ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਵੀ ਪੂਰੀ ਹੋਵੇਗੀ ਇਸ ਦੇ ਨਾਲ ਹੀ ਵੰਦੇ ਭਾਰਤ ਰੇਲ ਗੱਡੀ ਰੋਪੜ੍ਹ ਸਟੇਸ਼ਨ ਤੇ ਨਹੀਂ ਖੜ੍ਹਦੀ ਤੇ ਉਸ ਨੂੰ ਰੋਪੜ੍ਹ ਸਟੇਸ਼ਨ ਤੇ ਬੰਦੇ ਭਾਰਤ ਰੇਲ ਗੱਡੀ ਰੋਕੀ ਜਾਵੇ  ਤੀਜੀ ਉਹਨਾਂ ਬਲਾਚੌਰ ਅਤੇ ਚਮਕੌਰ ਸਾਹਿਬ ਨੂੰ ਰੇਲਵੇ ਲਾਈਨ ਦੇ ਨਾਲ ਜੋੜਨ ਦੀ ਸੰਸਦ ਵਿੱਚ ਮੰਗ ਕੀਤੀ ਹੈ ਆਉਣਾ ਕਿਹਾ ਕਿ ਮੈਂ ਆਪਣੇ ਹਲਕੇ ਦੇ ਵੋਟਰਾਂ ਦੇ ਲਈ ਰੇਲਵੇ ਦਾ ਪ੍ਰੋਜੈਕਟ ਲੈ ਕੇ ਆਣਾ ਚਾਹੁੰਦਾ ਹਾਂ ਤਾਂ ਕਿ ਕਿਸੇ ਪ੍ਰਕਾਰ ਦੀ ਵੀ ਸਾਡੇ ਇਲਾਕੇ ਨੂੰ ਰੇਲਵੇ ਤੋਂ ਵਾਂਝੇ ਰਹਿ ਕੇ ਦਿੱਕਤ ਪਰੇਸ਼ਾਨੀ ਨਾ ਆ ਸਕੇ

Related Articles

LEAVE A REPLY

Please enter your comment!
Please enter your name here

Latest Articles