Tuesday, March 18, 2025

ਨਾਮਧਾਰੀ ਹੋਲੇ ਮੁਹੱਲੇ ਵਿੱਚ ਗੁਰਬਾਣੀ ਨੂੰ ਅਪਣਾ ਸੱਚੇ ਖਾਲਸਾ ਬਣਨ ਦਾ ਸੰਦੇਸ਼

ਸਤਿਗੁਰੂ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਨਾਮਧਾਰੀ ਸਮਾਗਮ ਦੌਰਾਨ ਇਸਤਰੀਆਂ ਦੀ 50% ਭਾਗੀਦਾਰੀ ਰਹੀ

ਸਾਨੂੰ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਲੋੜ ਹੈ, ਤਾਂ ਹੀ ਅਸੀਂ ਸਤਿਗੁਰੂ ਜੀ ਦੇ ਸੱਚੇ ਸਿੱਖ ਅਤੇ ਖਾਲਸਾ ਬਣ ਸਕਦੇ ਹਾਂ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਹੁਕਮ ਦਿੱਤਾ ਹੈ ਕਿ ਇਸਤਰੀ ਨੂੰ ਮਾੜਾ ਨਾ ਆਖੋ। ਪਰ ਜਦੋਂ ਅਸੀਂ ਔਰਤਾਂ ਨੂੰ ਮਾੜਾ ਆਖਣ ਦੇ ਨਾਲ ਉਨ੍ਹਾਂ ਦਾ ਤਿਰਸਕਾਰ ਵੀ ਕਰਦੇ ਹਾਂ, ਉਸਨੂੰ ਆਪਣੀ ਪੈਰ ਦੀ ਜੁੱਤੀ ਸਮਝਦੇ ਹਾਂ ਤਾਂ ਕੀ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਿਵੇਂ ਕਰ ਰਹੇ ਹਾਂ? ਇਹ ਸ਼ੁਭ ਉਪਦੇਸ਼ ਨਾਮਧਾਰੀ ਗੁਰੂ ਸਤਿਗੁਰੂ ਦਲੀਪ ਸਿੰਘ ਜੀ ਨੇ ਸ਼੍ਰੀ ਜੀਵਨ ਨਗਰ ਵਿੱਚ ਹੋਲੇ ਮਹੱਲੇ ਦੇ ਇਕੱਠ ਦੌਰਾਨ ਆਪਣੇ ਲਾਈਵ ਸੰਦੇਸ਼ ਰਾਹੀਂ ਕੀਤੇ। ਅਤੇ ਗੁਰਬਾਣੀ ਅਨੁਸਾਰ ਉਹਨਾਂ ਸੰਗਤਾਂ ਨੂੰ ਰੋਗ-ਮੁਕਤ ਜੀਵਨ ਜਿਉਣ ਦੇ ਨਿਯਮ ਵੀ ਦੱਸੇ। ਗੁਰੂ ਜੀ ਨੇ ਕਿਹਾ ਕਿ ਜੇਕਰ ਸਾਡਾ ਸਰੀਰ ਅਰੋਗ ਨਹੀਂ ਹੋਵੇਗਾ ਤਾਂ ਅਸੀਂ ਪ੍ਰਭੂ ਭਗਤੀ ਕਿਵੇਂ ਕਰ ਸਕਦੇ ਹਾਂ?

ਜ਼ਿਕਰਯੋਗ ਹੈ ਕਿ ਸ਼੍ਰੀ ਜੀਵਨ ਨਗਰ ਵਿਖੇ ਹੋਲੇ ਮਹੱਲੇ ਦਾ ਇੱਕ ਅਨੋਖਾ ਰੂਪ ਵੇਖਣ ਨੂੰ ਮਿਲਿਆ। ਇਹ ਸਮਾਗਮ ਦੁਨੀਆਂ ਦੇ ਰੌਲੇ ਤੋਂ ਦੂਰ ਨਾਮ ਬਾਣੀ ਅਤੇ ਗੁਰੂ ਦੇ ਰੰਗ ਵਿਚ ਰੰਗਿਆ ਹੋਇਆ ਸੀ। ਇੱਥੇ ਪਹੁੰਚੇ ਰਾਗੀਆਂ, ਜਥੇਦਾਰਾਂ ਅਤੇ ਵਿਦਵਾਨਾਂ ਨੇ ਕਥਾ ਕੀਰਤਨ ਰਾਹੀਂ ਗੁਰੂ ਇਤਿਹਾਸ ਨਾਲ ਜੋੜਿਆ।

ਪੁਰਾਤਨ ਪਰੰਪਰਾ ਅਨੁਸਾਰ ਦੀਵਾਨ ਸਜਾਏ ਗਏ। ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਇਕੱਠ ਦੌਰਾਨ ਹਰ ਖੇਤਰ ਵਿੱਚ ਔਰਤਾਂ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਕਿਉਂਕਿ ਸਤਿਗੁਰੂ ਦਲੀਪ ਸਿੰਘ ਜੀ ਨਾ ਸਿਰਫ਼ ਔਰਤਾਂ ਦੇ ਸਤਿਕਾਰ ਦੀ ਗੱਲ ਕਰਦੇ ਹਨ, ਸਗੋਂ ਉਹਨਾਂ ਨੂੰ ਅਮਲੀ ਰੂਪ ਵਿਚ ਲਾਗੂ ਵੀ ਕਰਵਾਉਂਦੇ ਹਨ। ਇਸ ਸਮਾਗਮ ਵਿਚ ਜਿੱਥੇ ਇਸਤਰੀਆਂ ਨੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਦਿਆਂ ਹਨ, ਉੱਥੇ ਉਹ ਸਟੇਜ ਦਾ ਪ੍ਰਬੰਧਨ ਕਰਕੇ, ਪਾਠਾਂ ਦੇ ਭੋਗ ਪਵਾ ਕੇ, ਆਨੰਦ ਕਾਰਜ ਕਰਵਾ ਕੇ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਅਗਵਾਈ ਕਰਕੇ 50% ਭੂਮਿਕਾ ਨਿਭਾਉਂਦੀਆਂ ਹਨ।
ਇੱਥੇ ਹਜ਼ਾਰਾਂ ਸ਼ਰਧਾਲੂਆਂ ਦਾ ਇੱਕ ਵੱਡਾ ਸਮੂਹ ਸ਼ਰਧਾ ਨਾਲ ਨਤਮਸਤਕ ਹੁੰਦਾ ਨਜ਼ਰ ਆਇਆ। ਪੌਸ਼ਟਿਕ ਭੋਜਨ ਅਤੇ ਸ਼ਰਦਾਈ ਦਾ ਅਤੁੱਟ ਲੰਗਰ ਵਰਤਾਇਆ ਗਿਆ।
ਇੱਥੇ ਮੁੱਖ ਤੌਰ ਤੇ ਸਰਦਾਰ ਗੁਰਸੇਵਕ ਸਿੰਘ ਔਲਖ ਚੇਅਰਮੈਨ ਇੰਡਸਟਰੀ ਕਮਿਸ਼ਨ ਪੰਜਾਬ, ਐਮ.ਐਲ.ਏ. ਅਰਜੁਨ ਸਿੰਘ ਚੌਟਾਲਾ ਰਾਣੀਆਂ ਹਲਕੇ ਤੋਂ, ਮਾਸਟਰ ਸੁਖਦੇਵ ਸਿੰਘ, ਸੰਤਾਂਵਾਲੀ ਤੋਂ, ਸੰਤ ਜਸਪਾਲ ਸਿੰਘ, ਸੂਬਾ ਬਲਜੀਤ ਸਿੰਘ, ਐਡਵੋਕੇਟ ਨਰਿੰਦਰ ਸਿੰਘ, ਸੁਰਿੰਦਰ ਸਿੰਘ ਬਰਾਂਡੀਆ, ਪਲਵਿੰਦਰ ਸਿੰਘ ਕੁੱਕੀ, ਬਲਵਿੰਦਰ ਸਿੰਘ ਡੂਗਰੀ, ਰਘੁਵੀਰ ਸਿੰਘ ਬਾਜਵਾ, ਮੁਖਤਿਆਰ ਸਿੰਘ ਦਮਦਮਾ, ਰਣੀਆਂ ਤੋਂ ਕੁਲਵਿੰਦਰ ਸਿੰਘ, ਬਲਕਾਰ ਸਿੰਘ ਭਿੰਡਰ, ਸਿਰਸਾ ਤੋਂ ਠੇਕੇਦਾਰ ਜਸਵੀਰ ਸਿੰਘ, ਸੂਬਾ ਭਗਤ ਸਿੰਘ ਅਤੇ ਹਜ਼ਾਰਾਂ ਲੋਕ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles